07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪ੍ਰਾਇਮਰੀ ਸਕੂਲ ਰੰਨੋ ਕਲਾਂ 'ਚ ਬੱਚਿਆਂ ਲਈ ਸਕੂਲ ਵੈਨ ਦਾਨ

Ad Position 21
No active advertisement
ਅਜੀਤ ਡੈਸਕ 01-06-2025
ਭਾਦਸੋਂ, 31 ਮਈ (ਪ੍ਰਦੀਪ ਦੰਦਰਾਲਾ)-ਸਰਕਾਰੀ ਪ੍ਰਾਇਮਰੀ ਸਕੂਲ ਰੰਨੋ ਕਲਾਂ, ਬਲਾਕ ਭਾਦਸੋਂ-2 ਵਿਖੇ ਸਕੂਲ ਦੇ ਅਧਿਆਪਕਾਂ ਡੀ.ਪੀ.ਈ. ਸੁਖਵਿੰਦਰ ਸਿੰਘ ਟਿਵਾਣਾ ਤੇ ਜਗਦੇਵ ਸਿੰਘ ਟਿਵਾਣਾ ਨੇ ਆਪਣੀ ਬੱਚਿਆਂ ਦੇ ਆਉਣ-ਜਾਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਕੂਲ ਵੈਨ ਦਾਨ ਕੀਤੀ | ਇਸ ਕਾਰਜ ਲਈ ਬੀ.ਪੀ.ਈ.ਓ. ਭਾਦਸੋਂ-2 ਜਗਜੀਤ ਸਿੰਘ ਨੌਹਰਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਲਈ ਅਜਿਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ | ਇਹ ਸਮੇਂ ਸੀ.ਐੱਚ.ਟੀ. ਗੁਰਪ੍ਰੀਤ ਸਿੰਘ ਪੰਧੇਰ ਜਿੰਦਲਪੁਰ ਵਲੋਂ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਸਮੇਂ ਸਰਪੰਚ ਸੁਰਿੰਦਰ ਸਿੰਘ, ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ ਡੀ.ਪੀ.ਈ., ਮਨਜਿੰਦਰ ਕੌਰ ਹਿੰਦੀ ਮਿਸਟ੍ਰੈਸ, ਰਘਵੀਰ ਸਿੰਘ, ਸਕੂਲ ਮੁਖੀ ਜਗਦੇਵ ਸਿੰਘ, ਜਸਵਿੰਦਰ ਸਿੰਘ ਬੀ.ਆਰ.ਸੀ., ਸਤਵੀਰ ਸਿੰਘ ਬੀ.ਆਰ.ਸੀ., ਹਰਪ੍ਰੀਤ ਕੌਰ ਤੁਰਖੇੜੀ, ਪਿ੍ਤਪਾਲ ਕੌਰ, ਪੂਨਮ ਚਾਵਲਾ, ਗੁਰਪੀਤ ਸਿੰਘ, ਸੋਨੀਆ ਮਾਣਕੂ ਝੰਬਾਲੀ ਖਾਸ, ਰਾਜਦੀਪ ਕੌਰ ਛੰਨਾਂ ਨੱਥੂਵਾਲੀਆਂ, ਨੀਲਮ ਹਕੀਮਪੁਰਾ ਤੇ ਕੁਲਵਿੰਦਰ ਕੌਰ ਜਿੰਦਲਪੁਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਟਾਸ ਵਲੋਂ ਪਿ੍ਥਵੀ ਰਾਜ ਕਪੂਰ ਪ੍ਰਤਿਭਾ ਖੋਜ ਅਤੇ ਥੀਏਟਰ ਵਰਕਸ਼ਾਪ ਆਡੀਸ਼ਨ ਦੀ ਸਫਲ ਪੇਸ਼ਕਾਰੀ ਅਗਲੀ ਖ਼ਬਰ 15 ਮੋਬਾਈਲ ਤੇ ਜਰਦੇ ਦੀਆਂ ਪੁੜੀਆਂ ਪਟਿਆਲਾ ਜੇਲ੍ਹ 'ਚੋਂ ਬਰਾਮਦ
Ad Position 24