ਨਾਭਾ, 1 ਜੂਨ (ਕਰਮਜੀਤ ਸਿੰਘ)-ਅਕਾਲੀ ਦਲ ਸੁਤੰਤਰ ਦੀ ਇਕ ਵਿਸ਼ੇਸ਼ ਬੈਠਕ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਸਥਾਨਕ ਮੋਤੀ ਬਾਗ ਵਿਖੇ ਪਾਰਟੀ ਦੇ ਦਫ਼ਤਰ ਵਿਖੇ ਹੋਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਸਹੌਲੀ ਨੇ ਕਿਹਾ ਕਿ ਮੌਜੂਦਾ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ 6 ਜੂਨ ਨੂੰ ਪੜ੍ਹੇ ਜਾਣੇ ਸੰਦੇਸ਼ ਬਾਰੇ ਵੱਖ-ਵੱਖ ਜਥੇਬੰਦੀਆਂ ਵਲੋਂ ਸੰਪਰਦਾਵਾਂ ਵਲੋਂ ਆਪੋ-ਆਪਣਾ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ | ਅਕਾਲੀ ਦਲ ਸੁਤੰਤਰ ਵਲੋਂ ਸਮੁੱਚੀ ਕੌਮ ਨੂੰ ਸਮੂਹ ਸੰਪਰਦਾਵਾਂ ਨੂੰ ਯਾਦ ਕਰਾਇਆ ਜਾ ਰਿਹਾ ਕਿ ਜਿਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਪੰਜਾਬ ਦੀ ਧਰਤੀ 'ਤੇ ਹੋ ਰਹੀਆਂ ਸਨ ਉਪਰੰਤ ਪੰਥਕ ਜਥੇਬੰਦੀਆਂ ਵਲੋਂ ਸਰਬੱਤ ਖ਼ਾਲਸਾ ਚੱਬੇ ਦੀ ਧਰਤੀ 'ਤੇ ਕੀਤਾ ਗਿਆ ਜਿਸ ਵਿਚ ਪੰਜਾਬ ਤੋਂ ਬਾਹਰਲੇ ਰਾਜਾਂ ਦੇ ਤਖ਼ਤਾਂ ਤੋਂ ਕਾਰ-ਸੇਵਾ ਵਾਲੇ ਬਾਬੇ ਹੋਰ ਸੰਪਰਦਾਵਾਂ ਟਕਸਾਲਾਂ ਨਿਹੰਗ ਸਿੰਘ ਜਥੇਬੰਦੀਆਂ ਤੇ ਬਾਹਰਲੇ ਦੇਸ਼ ਵਿਚ ਬੈਠੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕਾਂ ਤੋਂ ਸਲਾਹ ਮਸ਼ਵਰਾ ਕਰਕੇ ਸਰਬੱਤ ਖ਼ਾਲਸਾ ਕੀਤਾ ਗਿਆ ਸੀ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਥਾਪੇ ਜਥੇਦਾਰਾਂ ਦਾ ਕੌਮ ਲੰਮੇ ਅਰਸੇ ਤੋਂ ਹੀ ਵਿਰੋਧ ਇਸ ਕਰਕੇ ਕਰ ਰਹੀ ਹੈ ਕਿ ਉਹ ਮਾਣ ਮਰਿਆਦਾ ਪਰੰਪਰਾਵਾਂ 'ਤੇ ਪਹਿਰਾ ਨਹੀਂ ਦੇ ਸਕੇ | ਉਨ੍ਹਾਂ ਕਿਹਾ ਕਿ ਪੰਥ ਦਰਦੀਆਂ ਨੂੰ ਅਪੀਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਇਆ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਸ ਨੂੰ ਕੌਮ ਪ੍ਰਵਾਨ ਨਹੀਂ ਕਰਦੀ ਉਸ ਤੋਂ ਖਹਿੜਾ ਛੁਡਾਉਣ ਲਈ ਪੰਥ ਨੂੰ ਇਕੱਠਾ ਕਰਨ ਦੇ ਲਈ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਪ੍ਰਵਾਨ ਕੀਤਾ ਜਾਵੇ ਤੇ ਇਨ੍ਹਾਂ ਵਲੋਂ ਪੜਿ੍ਹਆ ਸੰਦੇਸ਼ ਅਮਲ ਵਿਚ ਲਿਆਂਦਾ ਜਾਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪੂਰਨ ਸਿੰਘ ਅਲੌਹਰਾਂ, ਹਰਬੰਸ ਸਿੰਘ ਖੱਟੜਾ, ਸੁਰਜੀਤ ਸਿੰਘ ਬਾਬਰਪੁਰ, ਹੈਪੀ ਸੁੱਖੇਵਾਲ, ਕਾਮਰੇਡ ਜਗਮੀਤ ਸਿੰਘ, ਰਘਬੀਰ ਸਿੰਘ ਨੌਹਰਾ, ਦਰਸ਼ਨ ਸਿੰਘ ਲੁਬਾਣਾ, ਅਮਰ ਸਿੰਘ ਅਮਰ, ਭੰਗੂ ਫਲੇੜੇ ਵਾਲਾ, ਹਰਬੰਸ ਸਿੰਘ ਮਡੌੜ, ਅਮਰੀਕ ਸਿੰਘ ਮਟੋਰੜਾ, ਜਗਰੂਪ ਬੌੜਾਂ ਆਦਿ ਹਾਜ਼ਰ ਸਨ |