ਬਸੀ ਪਠਾਣਾਂ, 1 ਜੂਨ (ਮੌਦਗਿਲ)-ਪੰਜਾਬ ਮਹਿਲਾ ਕਾਂਗਰਸ ਦੇ ਮੀਤ ਪ੍ਰਧਾਨ ਡਾ. ਅਮਨਦੀਪ ਕੌਰ ਢੋਲੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ 31 ਮਈ ਤੱਕ ਨਸ਼ਿਆਂ ਨੂੰ ਜੜੋਂ੍ਹ ਖ਼ਤਮ ਕਰਨ ਲਈ ਕੀਤੇ ਗਏ ਐਲਾਨ ਸੰਬਧੀ ਜਨਤਾ ਨੂੰ ਦੱਸਣਾ ਚਾਹੀਦਾ ਹੈ ਕਿ ਪੰਜਾਬ 'ਚੋਂ ਨਸ਼ਾ ਖ਼ਤਮ ਹੋਇਆ ਕਿ ਨਹੀਂ | ਡਾ. ਅਮਨਦੀਪ ਕੌਰ ਢੋਲੇਵਾਲ ਨੇ ਕਿਹਾ ਕਿ ਜਨਤਾ ਜਾਣਨਾ ਚਾਹੁੰਦੀ ਹੈ ਕਿ ਵੱਡੇ ਨਸ਼ਾ ਮਾਫ਼ੀਆਂ ਦੇ ਖ਼ਿਲਾਫ਼ ਕੀ ਕੀਤਾ, ਕੀ ਪਿੰਡਾਂ ਅਤੇ ਸ਼ਹਿਰਾਂ ਵਿਚ ਨਸ਼ਿਆਂ ਦੀ ਉਪਲਬਧਤਾ ਘਟੀ ਹੈ, ਨੌਜਵਾਨਾਂ ਦੇ ਨਸ਼ਾ ਮੁਕਤੀ ਲਈ ਕਿੰਨੇ ਨਵੇਂ ਕੇਂਦਰ ਖੋਲ੍ਹੇ ਗਏ ਤੇ ਕਿੰਨਿਆਂ ਨੇ ਲਾਭ ਲਿਆ ਅਤੇ ਕੀ ਪੁਲਿਸ ਅਤੇ ਪ੍ਰਸ਼ਾਸਨ ਦੀ ਕੰਮਕਾਜ ਸ਼ੈਲੀ ਵਿਚ ਸੁਧਾਰ ਆਇਆ ਹੈ ਕਿ ਨਹੀਂ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜਿਸ ਤਰਾਂ ਨਾਲ ਨੌਜਵਾਨਾਂ ਖ਼ਿਲਾਫ਼ ਨਸ਼ੇ ਨੂੰ ਲੈ ਕੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਨਸ਼ਾ ਖ਼ਤਮ ਤਾਂ ਕੀ ਹੋਣਾ ਸੀ ਸਗੋਂ ਵਧ ਰਿਹਾ ਹੈ | ਉਨ੍ਹਾਂ ਮੁੱਖ ਮੰਤਰੀ ਨੂੰ ਇਸ ਗੰਭੀਰ ਮੁੱਦੇ 'ਤੇ ਤੁਰੰਤ ਅੰਕੜਿਆਂ ਅਤੇ ਸਬੂਤਾਂ ਸਮੇਤ ਪਬਲਿਕ ਰਿਪੋਰਟ ਜਾਰੀ ਕਰਨ ਦੀ ਅਪੀਲ ਵੀ ਕੀਤੀ ਹੈ |