07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਆਪਸ 'ਚ ਟਕਰਾਈਆਂ ਕਾਰਾਂ

Ad Position 21
No active advertisement
ਅਜੀਤ ਡੈਸਕ 02-06-2025
ਖਮਾਣੋਂ, 1 ਜੂਨ (ਮਨਮੋਹਣ ਸਿੰਘ ਕਲੇਰ)-ਅੱਜ ਦੁਪਹਿਰ 2 ਵਜੇ ਦੇ ਕਰੀਬ ਮੁੱਖ ਮਾਰਗ 'ਤੇ ਪਿੰਡ ਜਟਾਣਾ ਉੱਚਾ ਵਿਖੇ ਕਈ ਕਾਰਾਂ ਆਪਸ 'ਚ ਟਕਰਾ ਗਈਆਂ ਜਦੋਂਕਿ ਕੋਈ ਵੀ ਜਾਨੀ ਨੁਕਸਾਨ ਤੋਂ ਵੀ ਬਚਾਅ ਰਿਹਾ | ਜਾਣਕਾਰੀ ਮੁਤਾਬਿਕ ਪਿੰਡ ਜਟਾਣਾ ਉੱਚਾ ਦੇ ਉਸਾਰੀ ਅਧੀਨ ਓਵਰਬਿ੍ਜ ਨੇੜੇ ਸਪੀਡ ਬਰੇਕਰ ਲੱਗੇ ਹੋਣ ਕਾਰਨ ਇਕ ਮਹਿਲਾ ਕਾਰ ਚਾਲਕ ਨੇ ਇਕਦਮ ਬ੍ਰੇਕ ਮਾਰ ਦਿੱਤੀ ਸਿੱਟੇ ਵਜੋਂ ਪਿਛੋਂ ਆ ਰਹੀਆ ਤੇਜ਼ ਰਫ਼ਤਾਰ ਗੱਡੀਆਂ ਅੰਮਿ੍ਤਸਰ ਤੋਂ ਸਾਬਕਾ ਵਿਧਾਇਕ ਬੁਲਾਰੀਆ ਦੀਆਂ ਗੱਡੀਆਂ ਨਾਲ ਆਪਸ ਵਿਚ ਭਿੜ ਕੇ ਹਾਦਸਾ ਗ੍ਰਸਤ ਹੋ ਗਈਆਂ ਤੇ ਇਸ ਦੌਰਾਨ ਗੱਡੀ ਨੰਬਰ ਪੀ.ਬੀ 46 ਏ.ਸੀ 1136 ਦਾ ਭਾਰੀ ਨੁਕਸਾਨ ਹੋ ਗਿਆ ਅਤੇ ਇਨੋਵਾ ਗੱਡੀ 'ਚ ਬੈਠੇ ਤਿੰਨ ਸੁਰੱਖਿਆ ਮੁਲਾਜ਼ਮ ਗੱਡੀ ਦੇ ਸਾਰੇ ਏਅਰ ਬੈਗ ਖੁੱਲ੍ਹ ਜਾਣ ਕਰਕੇ ਵਾਲ-ਵਾਲ ਬਚ ਗਏ | ਇਸ ਉਪਰੰਤ ਨੈਸ਼ਨਲ ਹਾਈਵੇ 'ਤੇ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਕਾਫ਼ੀ ਮਸ਼ੱਕਤ ਬਾਅਦ ਨੈਸ਼ਨਲ ਹਾਈਵੇ ਦੀ ਟੀਮ ਨੇ ਗੱਡੀ ਨੂੰ ਸੜਕ ਵਿਚਕਾਰ ਤੋਂ ਸਾਈਡ 'ਤੇ ਕੀਤਾ ਤੇ ਆਵਾਜਾਈ ਨੂੰ ਨਿਰਵਿਘਨ ਚਾਲੂ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਕਾਰ ਸਵਾਰ ਤਿੰਨ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਮੁੱਖ ਮੰਤਰੀ 31 ਮਈ ਤੱਕ ਨਸ਼ੇ ਨੂੰ ਜੜੋਂ੍ਹ ਖ਼ਤਮ ਕਰਨ ਸੰਬੰਧੀ ਐਲਾਨ ਨੂੰ ਲੈ ਕੇ ਰਿਪੋਰਟ ਜਾਰੀ ਕਰਨ-ਡਾ. ਢੋਲੇਵਾਲ
Ad Position 24