07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਵ. ਸੁਖਦੇਵ ਸਿੰਘ ਢੀਂਡਸਾ ਦੇ ਅਕਾਲ ਚਲਾਣੇ ਨਾਲ ਸਿਆਸਤ ਦੇ ਇਕ ਅਧਿਆਇ ਦਾ ਅੰਤ ਹੋਇਆ- ਚੰਦੂਮਾਜਰਾ, ਲਿਬੜਾ

Ad Position 21
No active advertisement
ਅਜੀਤ ਡੈਸਕ 02-06-2025
ਫ਼ਤਹਿਗੜ੍ਹ ਸਾਹਿਬ, 1 ਜੂਨ (ਬਲਜਿੰਦਰ ਸਿੰਘ)-50 ਸਾਲ ਤੋਂ ਵੱਧ ਸਿਆਸਤ ਵਿਚ ਇਕ ਅਹਿਮ ਯੋਗਦਾਨ ਪਾਉਣ ਵਾਲੇ ਸਿਆਸਤ ਦੇ ਥੰਮ੍ਹ ਅਤੇ ਬਾਬਾ ਬੋਹੜ ਮੰਨੇ ਜਾਂਦੇ ਅਕਾਲੀ ਦਲ ਦੇ ਸਾਬਕਾ ਸਕੱਤਰ ਜਨਰਲ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀਆਂ ਅਸਥੀਆਂ ਗੁਰਦੁਆਰਾ ਪਤਾਲਪੁਰੀ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਫ਼ਤਹਿਗੜ੍ਹ ਸਾਹਿਬ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਅਸਥੀਆਂ ਦੇ ਅੰਤਿਮ ਦਰਸ਼ਨ ਕੀਤੇ ਗਏ ਅਤੇ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਗਿਆ | ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਅਮਰ ਇੰਦਰ ਸਿੰਘ ਲਿਬੜਾ ਨੇ ਕਿਹਾ ਕਿ ਸਵ. ਢੀਂਡਸਾ ਦੇ ਅਕਾਲ ਚਲਾਣੇ ਨਾਲ ਸਿਆਸਤ ਦੇ ਇਕ ਅਧਿਆਇ ਦਾ ਅੰਤ ਹੋ ਗਿਆ ਹੈ | ਜਿਨ੍ਹਾਂ ਦੇ ਸਤਿਕਾਰ ਵਜੋਂ ਅੱਜ ਵੱਡੀ ਗਿਣਤੀ ਵਿਚ ਅਕਾਲੀ ਆਗੂਆਂ ਨੇ ਗ਼ਮਗੀਨ ਮਾਹੌਲ ਵਿਚ ਫ਼ਤਹਿਗੜ੍ਹ ਸਾਹਿਬ ਵਿਖੇ ਉਨ੍ਹਾਂ ਦੀਆਂ ਪਵਿੱਤਰ ਅਸਥੀਆਂ ਨੂੰ ਅੰਤਿਮ ਵਿਦਾਇਗੀ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਸਵ. ਢੀਂਡਸਾ ਵਲੋਂ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ ਜਿਸ ਨੂੰ ਰਹਿੰਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ | ਉਨ੍ਹਾਂ ਕਿਹਾ ਕਿ ਅਜਿਹੇ ਨਿਧੜਕ ਸਿਆਸਤਦਾਨ ਅੱਜ ਬਹੁਤ ਹੀ ਘੱਟ ਹਨ ਕਿਉਂਕਿ ਸਵ. ਢੀਂਡਸਾ ਵਲੋਂ ਪੂਰੀ ਜ਼ਿੰਦਗੀ ਇਮਾਨਦਾਰੀ ਅਤੇ ਸਚਾਈ ਦੇ ਰਸਤੇ ਚੱਲਦਿਆਂ ਚੰਗੇ ਕਾਰਜ ਕੀਤੇ ਸਨ ਇਸ ਤੋਂ ਇਲਾਵਾ ਕੌਮ ਲਈ ਸਮੇਂ-ਸਮੇਂ ਤੇ ਲਗਾਏ ਜਾਣ ਵਾਲੇ ਮੋਰਚਿਆਂ ਵਿਚ ਸ਼ਾਮਿਲ ਹੋ ਕੇ ਪੰਥ ਲਈ ਲੜਾਈਆਂ ਲੜੀਆਂ ਗਈਆਂ | ਉਨ੍ਹਾਂ ਕਿਹਾ ਕਿ ਸ. ਢੀਂਡਸਾ ਉਹ ਇਨਸਾਨ ਸਨ ਜਿਨ੍ਹਾਂ ਨੇ ਆਪਣੇ ਕਿਸੇ ਨਿੱਜੀ ਕੰਮ ਲਈ ਆਪਣੇ ਹੱਕਾਂ ਨੂੰ ਨਹੀਂ ਸੀ ਵਰਤਿਆ ਸਗੋਂ ਲੋੜ ਪੈਣ ਤੇ ਆਪਣੇ ਪਾਰਟੀ ਵਲੋਂ ਦਿੱਤੇ ਗਏ ਬਲਸ਼ਾਲੀ ਅਹੁਦੇ ਨੂੰ ਠੋਕਰ ਮਾਰ ਕੇ ਕੌਮ ਦੇ ਨਾਲ ਖੜ੍ਹ ਗਏ ਸਨ | ਜਿਸ ਕਰਕੇ ਅੱਜ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਆਗੂ ਅਤੇ ਵਰਕਰ ਸਵ. ਢੀਂਡਸਾ ਤੇ ਇਸ ਫ਼ਾਨੀ ਸੰਸਾਰ ਤੋਂ ਜਾਣ ਕਰਕੇ ਗਹਿਰੇ ਸਦਮੇ ਵਿਚ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਜਸਟਿਸ ਨਿਰਮਲ ਸਿੰਘ, ਦਰਬਾਰਾ ਸਿੰਘ ਰੰਧਾਵਾ, ਲਖਬੀਰ ਸਿੰਘ ਥਾਬਲ, ਸਰਪੰਚ ਹਰਵੇਲ ਸਿੰਘ ਮਾਧੋਪੁਰ, ਮਾਸਟਰ ਚਰਨਜੀਤ ਸਿੰਘ, ਓ.ਐਸ.ਡੀ. ਹਰਦੇਵ ਸਿੰਘ, ਬਲਤੇਜ ਸਿੰਘ, ਸਤਵਿੰਦਰ ਸਿੰਘ, ਪਲਵਿੰਦਰ ਸਿੰਘ, ਖੁਸਵੰਤ ਸਿੰਘ ਢਿੱਲੋਂ, ਭੁਪਿੰਦਰ ਸਿੰਘ,ਜਸਵਿੰਦਰ ਸਿੰਘ, ਰਣਵੀਰ ਸਿੰਘ ਪੂਨੀਆ ਬੀਬੀਪੁਰ, ਜਗਜੀਤ ਸਿੰਘ ਕੋਹਲੀ ਨੇ ਸ. ਢੀਂਡਸਾ ਦੇ ਸਪੁੱਤਰ ਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜਥੇ. ਅਵਤਾਰ ਸਿੰਘ ਰਿਆ ਨੇ ਸਹਾਇਤਾ ਰਾਸ਼ੀ ਦਾ ਚੈੱਕ ਕੀਤਾ ਭੇਟ ਅਗਲੀ ਖ਼ਬਰ ਬਹੁਜਨ ਸਮਾਜ ਪਾਰਟੀ ਹਲਕਾ ਬਸੀ ਪਠਾਣਾਂ ਦੀ ਮੀਟਿੰਗ
Ad Position 24