07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਮਰ ਕੈਂਪ ਦੌਰਾਨ ਸਰਕਾਰੀ ਸਕੂਲਾਂ 'ਚ ਤੇਲਗੂ ਭਾਸ਼ਾ ਨੂੰ ਥੋਪਣਾ ਬਿਲਕੁਲ ਗਲਤ-ਪਿ੍ਤਪਾਲ ਸਿੰਘ ਰਾਣਾ

Ad Position 21
No active advertisement
ਅਜੀਤ ਡੈਸਕ 02-06-2025
ਸ੍ਰੀ ਅਨੰਦਪੁਰ ਸਿੰਘ, 1 ਜੂਨ (ਕਰਨੈਲ ਸਿੰਘ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਪ੍ਰਧਾਨ ਪਿ੍ਤਪਾਲ ਸਿੰਘ ਰਾਣਾ, ਸੂਬਾ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਸ਼ਾਂਤਪੁਰੀ ਅਤੇ ਮੈਂਬਰ ਵਸ਼ਿੰਗਟਨ ਸਿੰਘ ਸਮੀਰੋਵਾਲ ਨੇ ਦੱਸਿਆ ਗਿਆ ਕਿ ਪੰਜਾਬ ਦੇ ਸਾਰੇ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਹਰ ਸਾਲ ਸਮਰ ਕੈਂਪ ਬਹੁਤ ਹੀ ਵਧੀਆ ਢੰਗ ਨਾਲ ਲਗਾਏ ਜਾਂਦੇ ਹਨ, ਪ੍ਰੰਤੂ ਇਸ ਵਾਰ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਐਂਡ ਲਿਟਰੇਸੀ, ਮਨਿਸਟਰੀ ਆਫ ਐਜੂਕੇਸ਼ਨ, ਗਵਰਮੈਂਟ ਆਫ਼ ਇੰਡੀਆ ਵਲੋਂ ਭਾਰਤ ਨੇ ਸਮੂਹ ਸਕੂਲਾਂ 'ਚ ਭਾਰਤੀ ਭਾਸ਼ਾ ਸਮਰ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਜਿਸ ਦੇ ਤਹਿਤ ਬੱਚਿਆਂ ਨੂੰ ਤੇਲਗੂ ਭਾਸ਼ਾ ਦੀ ਮੁੱਢਲੀ ਜਾਣਕਾਰੀ ਲਾਜ਼ਮੀ ਕੀਤੀ ਗਈ ਹੈ, ਪ੍ਰੰਤੂ ਮਾਸਟਰ ਕੇਡਰ ਯੂਨੀਅਨ ਪੰਜਾਬ ਸੂਬਾ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦੀ ਹੈ ਕਿ ਇਹ ਵਿਦਿਆਰਥੀਆਂ 'ਤੇ ਵਾਧੂ ਬੋਝ ਪਾਵੇਗਾ, ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪਹਿਲਾਂ ਹੀ ਮਿਸ਼ਨ ਸਮਰੱਥ ਤਹਿਤ ਸਾਡੀ ਮਾਤਰ ਭਾਸ਼ਾ ਪੰਜਾਬੀ ਅਤੇ ਅੰਤਰਰਾਸ਼ਟਰੀ ਭਾਸ਼ਾ ਅੰਗਰੇਜ਼ੀ ਦਾ ਪ੍ਰੋਗਰਾਮ ਬਹੁਤ ਹੀ ਸੰਚਾਰੂ ਢੰਗ ਨਾਲ ਉਲੀਕਿਆ ਜਾ ਰਿਹਾ ਹੈ | ਇਸ ਤੋਂ ਇਲਾਵਾ ਬੁਨਿਆਂਦੀ ਸਿੱਖਿਆ ਵੀ ਇਸ 'ਚ ਕਵਰ ਕੀਤੀ ਜਾ ਰਹੀ ਹੈ, ਸੋ ਤੇਲਗੂ ਭਾਸ਼ਾ ਦਾ ਬੋਝ ਵਿਦਿਆਰਥੀਆਂ 'ਤੇ ਗਲਤ ਪ੍ਰਭਾਵ ਪਾਵੇਗਾ ਕਿਉਂਕਿ ਮਿਸ਼ਨ ਸਮਰੱਥ ਦਾ ਆਖਰੀ ਪੜਾਅ (ਐਂਡਲਾਈਨ) ਅਜੇ ਅੱਧ ਵਿਚਕਾਰ ਲਟਕ ਰਿਹਾ ਹੈ, ਜਿੱਥੇ ਇਹ ਮਿਸ਼ਨ ਸਮਰੱਥ 'ਤੇ ਵੀ ਬੁਰਾ ਅਸਰ ਪਾਵੇਗਾ ਉੱਥੇ ਹੀ ਇਹ ਭਾਸ਼ਾ ਸਮਰ ਕੈਂਪ ਵਿਦਿਆਰਥੀਆਂ ਨੂੰ ਉਲਝਣ 'ਚ ਪਾਵੇਗਾ | ਇਸ ਕਰਕੇ ਮਾਸਟਰ ਕੇਡਰ ਯੂਨੀਅਨ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਤੇਲਗੂ ਭਾਸ਼ਾ ਨੂੰ ਸਮਰ ਕੈਂਪ 'ਚੋਂ ਬਾਹਰ ਕਰਕੇ ਬਾਕੀ ਰਹਿੰਦੀਆਂ ਗਤੀਵਿਧੀਆਂ ਹੀ ਕਰਵਾਈਆਂ ਜਾਣ ਅਤੇ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਦੇਖਦੇ ਹੋਏ ਇਹ ਤੇਲਗੂ ਭਾਸ਼ਾ ਵਿਦਿਆਰਥੀਆਂ 'ਤੇ ਨਾ ਥੋਪੀ ਜਾਵੇ | ਜਿਸ ਨਾਲ ਵਿਦਿਆਰਥੀਆਂ ਤੇ ਵਾਧੂ ਬੋਝ ਪਵੇਗਾ | ਇਸ ਮੌਕੇ 'ਤੇ ਭਵਨ ਸਿੰਘ ਸੈਣੀ ਸਰਪ੍ਰਸਤ, ਉਪ ਪ੍ਰਧਾਨ ਕਮਲਜੀਤ ਸ਼ਰਮਾ, ਜਨਰਲ ਸਕੱਤਰ ਓਾਕਾਰ ਸਿੰਘ, ਜ਼ਿਲ੍ਹਾ ਸਕੱਤਰ ਮਨਦੀਪ ਖੋਸਲਾ, ਸੁਖਦੇਵ ਸਿੰਘ, ਪੰਕਜ ਕੁਮਾਰ, ਸਤਵਿੰਦਰ ਕੌਰ ਝੱਜ, ਮੈਡਮ ਮਨਦੀਪ ਕੌਰ, ਗੌਰਵ ਸ਼ਰਮਾ, ਪ੍ਰੈਸ ਸਕੱਤਰ ਕਰਤਾਰ ਸਿੰਘ ਬੜਬਾ, ਬਲਵਿੰਦਰ ਕੁਮਾਰ ਰਵੀ, ਜਸਵਿੰਦਰ ਸਿੰਘ, ਪ੍ਰੇਮ ਸਿੰਘ ਕਰਤਾਰਪੁਰ, ਹਰਭਜਨ ਸਿੰਘ, ਹਰਜਿੰਦਰ ਸਿੰਘ ਝਿੰਜੜੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਦਿਵਸ ਸੰਬੰਧੀ ਵਿਦਿਆਰਥਣਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਸਾਬਕਾ ਵਿਧਾਇਕ ਨਾਗਰਾ ਵਲੋਂ ਰੈਲੀ ਨੂੰ ਸਫ਼ਲ ਬਣਾਉਣ ਲਈ ਵਰਕਰਾਂ ਦਾ ਧੰਨਵਾਦ
Ad Position 24