15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪ੍ਰਾਇਮਰੀ ਪੱਧਰ ਤੋਂ ਹੀ ਵਿਦਿਆਰਥੀਆਂ ਨੂੰ ਕਲਾ, ਵਿਰਾਸਤ ਨਾਲ ਜੋੜਨਾ ਵੱਡਾ ਕਾਰਜ-ਪ੍ਰਭਸ਼ਰਨ ਕੌਰ

Ad Position 21
No active advertisement
ਅਜੀਤ ਡੈਸਕ 03-06-2025
ਪਟਿਆਲਾ, 2 ਜੂਨ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਦੇ ਅਧਿਆਪਕਾਂ ਵਲੋਂ 'ਨਵੇਂ ਦਿਸਹੱਦੇ' ਬੈਨਰ ਅਧੀਨ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਪ੍ਰਾਇਮਰੀ ਪੱਧਰ ਤੋਂ ਹੀ ਆਪਣੀ ਕਲਾ ਅਤੇ ਵਿਰਾਸਤ ਨਾਲ ਜੋੜਨਾ ਵਿਲੱਖਣ ਕਾਰਜ ਹੈ | ਇਹ ਪ੍ਰਗਟਾਵਾ ਵੈੱਬਸੀਰੀਜ਼ 'ਰੀਤਾਂ ਨਾਲ ਪ੍ਰੀਤਾਂ' ਦੇ ਪ੍ਰੋਡਿਊਸਰ ਪ੍ਰਭਸ਼ਰਨ ਕੌਰ ਨੇ ਸਿੱਖਿਆ ਤੇ ਕਲਾ ਮੰਚ ਪੰਜਾਬ ਵਲੋਂ 'ਨਵੇਂ ਦਿਸਹੱਦੇ' ਬੈਨਰ ਅਧੀਨ ਕਰਵਾਏ ਜਾ ਰਹੇ ਰਾਜ ਪੱਧਰੀ ਆਨਲਾਈਨ/ਆਫ਼ਲਾਈਨ ਕਲਾ ਮੁਕਾਬਲਿਆਂ ਦਾ ਪ੍ਰਾਸਪੈਕਟ ਆਪਣੇ ਘਰ ਵਿਖੇ ਜਾਰੀ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਵਿਸ਼ਵੀਕਰਨ ਦੇ ਯੁੱਗ 'ਚ ਸਾਡੀਆਂ ਮੌਲਿਕ ਕਲਾਵਾਂ, ਕਲਾ ਰੂਪ ਤੇ ਭਾਸ਼ਾਈ ਵਿਰਾਸਤ 'ਤੇ ਦਬਾਅ ਵੱਧ ਰਿਹਾ ਹੈ, ਅਜਿਹੇ ਉਪਰਾਲੇ ਸਾਡੇ ਸੱਭਿਆਚਾਰਕ ਵਿਰਾਸਤ ਦੀਆਂ ਜੜਾਂ ਨੂੰ ਹੋਰ ਡੂੰਘਾ ਕਰਦੇ ਹਨ | ਸਾਹਿਤ ਤੇ ਕਲਾ ਦੇ ਖੇਤਰ 'ਚ ਵੱਡਾ ਕਾਰਜ ਕਰਨ ਵਾਲੇ ਪਿ੍ੰਸੀਪਲ ਜਸਪਾਲ ਸਿੰਘ ਨੇ ਸਿੱਖਿਆ ਤੇ ਕਲਾ ਮੰਚ ਪੰਜਾਬ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਾਰਥਿਕ ਪਹਿਲਕਦਮੀ ਪੰਜਾਬੀ ਭਾਸ਼ਾ ਕਲਾ ਤੇ ਸਾਹਿਤ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗੀ | ਸਿੱਖਿਆ ਤੇ ਕਲਾ ਮੰਚ ਪੰਜਾਬ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਤੇ ਸਟੇਟ ਪ੍ਰਾਜੈਕਟ ਕੋਆਰਡੀਨੇਟਰ ਜੱਸ ਸ਼ੇਰਗਿੱਲ ਨੇ ਦੱਸਿਆ ਕਿ ਰਾਜ ਪੱਧਰੀ ਆਨਲਾਈਨ ਮੁਕਾਬਲਿਆਂ ਦੌਰਾਨ ਪ੍ਰਾਇਮਰੀ ਤੇ ਅਪਰ ਪ੍ਰਾਇਮਰੀ ਸਰਕਾਰੀ ਸਕੂਲ ਅਤੇ ਅਪਰ ਪ੍ਰਾਇਮਰੀ ਪ੍ਰਾਈਵੇਟ ਸਕੂਲਾਂ ਦੇ ਤਿੰਨ ਵਰਗਾਂ ਦੌਰਾਨ 12 ਮੁਕਾਬਲੇ ਹੋਣਗੇ | ਜਿਸ ਦੌਰਾਨ ਮੰਚ ਦਾ ਟੀਚਾ ਪੰਜਾਬ ਦੇ 50 ਹਜ਼ਾਰ ਵਿਦਿਆਰਥੀਆਂ ਨੂੰ ਆਨਲਾਈਨ ਕਲਾ ਮੁਕਾਬਲਿਆਂ 'ਚ ਸ਼ਮੂਲੀਅਤ ਕਰਵਾਉਣ ਦਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਆਨਲਾਈਨ ਮੁਕਾਬਲਿਆਂ ਦੌਰਾਨ ਵਿਦਿਆਰਥੀ ਸ਼ਬਦ ਗਾਇਨ, ਸੁੰਦਰ ਲਿਖਾਈ, ਚਿੱਤਰਕਾਰੀ, ਕਵਿਤਾ, ਭਾਸ਼ਨ, ਲੋਕ ਗੀਤ, ਕਵੀਸ਼ਰੀ, ਸੋਲੋ ਡਾਂਸ ਲੜਕੇ, ਲੜਕੀਆਂ, ਕੋਰੀਓਗ੍ਰਾਫੀ, ਗਿੱਧਾ, ਭੰਗੜਾ ਲਈ ਆਪਣੀਆਂ ਵੀਡੀਓਜ਼ 1 ਅਗਸਤ ਤੋਂ 31 ਅਗਸਤ ਤੱਕ ਭੇਜੇ ਜਾ ਸਕਦੇ ਹਨ | ਆਗੂਆਂ ਨੇ ਦੱਸਿਆ ਕਿ ਚੁਣੀਆਂ ਹੋਈਆਂ ਟੀਮਾਂ ਆਫ਼ਲਾਈਨ ਮੁਕਾਬਲਿਆਂ 'ਚ ਭਾਗ ਲੈਣਗੀਆਂ | ਇਹ ਮੁਕਾਬਲੇ ਨਵੰਬਰ ਮਹੀਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਏ ਜਾਣਗੇ | ਸਮਾਰੋਹ ਦੌਰਾਨ ਵਿੱਤ ਸਕੱਤਰ ਅਵਤਾਰ ਸਿੰਘ ਹਰੀਕੇ, ਨੋਡਲ ਅਫ਼ਸਰ ਹਰਜੀਵਨ ਸਿੰਘ ਸਰਾਂ ਨੇ ਵੀ ਸੰਬੋਧਨ ਕੀਤਾ¢
Ad Position 22
No active advertisement
ਪਿਛਲੀ ਖ਼ਬਰ ਟਿੱਪਰ-ਇਨੋਵਾ ਕਾਰ ਹਾਦਸੇ ਦੇ ਸ਼ਿਕਾਰ 'ਬੱਚਿਆਂ ਦੇ ਇਨਸਾਫ਼' ਲਈ ਸਮਾਣਾ 'ਚ ਵਿਸ਼ਾਲ ਮੋਮਬੱਤੀ ਮਾਰਚ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਦੀਆਂ ਤੀਰ ਅੰਦਾਜ਼ ਵਿਦਿਆਰਥਣਾਂ ਨੇ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ
Ad Position 24