21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਡਾ. ਸੁਰਜੀਤ ਸਿੰਘ ਢਿੱਲੋਂ ਦੀਆਂ ਵਿਗਿਆਨਕ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ 'ਤੇ ਕਰਵਾਈ ਵਿਚਾਰ-ਗੋਸ਼ਟੀ

Ad Position 21
No active advertisement
ਅਜੀਤ ਡੈਸਕ 04-06-2025
ਪਟਿਆਲਾ, 3 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਲੋਂ ਡਾ. ਸੁਰਜੀਤ ਸਿੰਘ ਢਿੱਲੋਂ ਦੀਆਂ ਵਿਗਿਆਨਕ ਵਿਸਿਆਂ ਨਾਲ ਸੰਬੰਧਿਤ ਤਿੰਨ ਪੁਸਤਕਾਂ ਉੱਤੇ ਵਿਚਾਰ ਗੋਸਟੀ ਕਰਵਾਈ ਗਈ | ਵਿਭਾਗ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਦੱਸਿਆ ਕਿ ਇਸ ਗੋਸਟੀ ਦੌਰਾਨ ਡਾ. ਸੁਰਜੀਤ ਸਿੰਘ ਢਿੱਲੋਂ ਦੀਆਂ 'ਮਨੁੱਖ ਹੈ ਕੌਣ ਮਾਨਵ ਜਾਂ ਦਾਨਵ', 'ਸੰਸਾਰ ਵਿਖੇ ਜੀਵ ਕਿਵੇਂ ਪਧਾਰੇ' ਅਤੇ 'ਜੀਵਨ ਅਤੇ ਵਿਚਰਨ ਸ਼ੈਲੀ' ਪੁਸਤਕਾਂ ਨੂੰ ਵਿਚਾਰਿਆ ਜਾਵੇਗਾ | ਗੋਸਟੀ ਲੜੀ ਤਹਿਤ ਕਰਵਾਏ ਗਏ ਇਸ ਪਲੇਠੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡੀਨ, ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਇਹ ਸਮਾਗਮ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੀ ਇਕ ਅਨੋਖੀ ਪਹਿਲਕਦਮੀ ਹੈ | ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਵਿਚਾਰ ਗੋਸ਼ਟੀਆਂ ਵਿੱਚ ਉਚੇਚੇ ਤੌਰ ਉੱਤੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਦੀ ਸਮੂਲੀਅਤ ਬਹੁਤ ਜ਼ਰੂਰੀ ਹੈ | ਇਸ ਮੌਕੇ ਪ੍ਰੋ. ਸੁਰਜੀਤ ਸਿੰਘ ਢਿੱਲੋਂ ਦੇ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਹੋਏ | ਭੌਤਿਕ ਵਿਗਿਆਨ ਵਿਭਾਗ ਤੋਂ ਡਾ. ਕਰਮਜੀਤ ਸਿੰਘ ਨੇ 'ਮਨੁੱਖ ਹੈ ਕੌਣ ਮਾਨਵ ਜਾਂ ਦਾਨਵ' ਪੁਸਤਕ ਬਾਰੇ ਵਿਚਾਰ ਪ੍ਰਗਟਾਉਂਦਿਆਂ ਮਨੁੱਖਾ ਜੀਵਨ ਦੇ ਆਗਾਜ਼ ਸੰਬੰਧੀ ਵਿਗਿਆਨਕ ਧਾਰਨਾਵਾਂ ਨੂੰ ਬਹੁਤ ਹੀ ਵਿਸਥਾਰਪੂਰਵਕ ਅਤੇ ਨਿਵੇਕਲੇ ਢੰਗ ਨਾਲ ਜਾਣੂ ਕਰਵਾਇਆ | ਕਾਨੂੰਨ ਵਿਭਾਗ ਤੋਂ ਡਾ. ਨਿੰਮੀ ਨੇ 'ਸੰਸਾਰ ਵਿਖੇ ਜੀਵ ਕਿਵੇਂ ਪਧਾਰੇ' ਪੁਸਤਕ ਉੱਤੇ ਖੋਜ-ਭਰਪੂਰ ਚਾਨਣਾ ਪਾਇਆ | ਉਨ੍ਹਾਂ ਇਸ ਸੰਬੰਧੀ ਮੁੱਢਲੀਆਂ ਅਤੇ ਵਿਕਸਿਤ ਮੰਜ਼ਲਾਂ ਬਾਰੇ ਅਤੇ ਜੀਵਨ ਦੇ ਵਿਕਾਸ ਨੂੰ ਰੂਪਮਾਨ ਕਰਦੀਆਂ ਵਿਸ਼ੇਸ਼ ਪ੍ਰਸਥਿਤੀਆਂ ਬਾਰੇ ਦੱਸਿਆ | ਜੀਵ ਵਿਗਿਆਨ ਵਿਭਾਗ ਦੇ ਮੁਖੀ ਡਾ. ਉਂਕਾਰ ਸਿੰਘ ਨੇ ਤੀਜੀ ਪੁਸਤਕ 'ਜੀਵਨ ਅਤੇ ਵਿਚਰਨ ਸ਼ੈਲੀ' ਦੇ ਆਧਾਰ 'ਤੇ ਮਨੁੱਖੀ ਜੀਵਨ-ਜਾਚ ਦੇ ਅਹਿਮ ਪੱਖਾਂ ਅਤੇ ਉਸਾਰੂ ਪਹਿਲੂਆਂ ਬਾਰੇ ਵਰਣਨ ਕੀਤਾ | ਡਾ. ਸੁਰਜੀਤ ਸਿੰਘ ਢਿੱਲੋਂ ਦੇ ਪਰਿਵਾਰਿਕ ਮੈਂਬਰਾਂ ਵਲੋਂ ਵਿਭਾਗ ਨੂੰ ਭਰੋਸਾ ਦਿਵਾਇਆ ਕਿ ਜੇਕਰ ਪੰਜਾਬੀ ਯੂਨੀਵਰਸਿਟੀ ਵਲੋਂ ਡਾ. ਸੁਰਜੀਤ ਸਿੰਘ ਢਿੱਲੋਂ ਦੀਆਂ ਕਿਤਾਬਾਂ 'ਈ-ਬੁੱਕਸ' ਦੇ ਰੂਪ ਵਿਚ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ ਤਾਂ ਪਰਿਵਾਰ ਪੂਰਾ ਸਹਿਯੋਗ ਦੇਵੇਗਾ |
Ad Position 22
No active advertisement
ਪਿਛਲੀ ਖ਼ਬਰ ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਰਨ ਦੇ ਬਹਾਨੇ ਲੱਖਾਂ ਦੀ ਠੱਗੀ ਮਾਰਨ ਵਾਲਾ ਗਿ੍ਫ਼ਤਾਰ ਅਗਲੀ ਖ਼ਬਰ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਅੱਠ ਵਿਦਿਆਰਥੀ ਜੇ. ਈ. ਈ. ਐਡਵਾਂਸ ਪ੍ਰੀਖਿਆ ਛਾਏ
Ad Position 24