ਸਮਾਣਾ, 4 ਜੂਨ (ਹਰਵਿੰਦਰ ਸਿੰਘ ਟੋਨੀ)-ਪੀ.ਐੱਚ.ਸੀ. ਸ਼ੁਤਰਾਣਾ ਅਧੀਨ ਆਯੁਸ਼ਮਾਨ ਅਰੋਗਿਆ ਕੇਂਦਰ ਪਿੰਡ ਬੁਜ਼ਰਕ ਵਿਖੇ ਹਾਈਪਰ ਟੈਨਸ਼ਨ ਦਾ ਕੈਂਪ ਲਗਾਇਆ ਗਿਆ | ਜਿਸ ਵਿਚ ਪਿੰਡ ਦੇ ਲੋਕਾਂ ਤੋਂ ਇਲਾਵਾ ਸਲੱਮ ਇਲਾਕਿਆਂ 'ਚ ਰਹਿੰਦੇ ਮਜ਼ਦੂਰਾਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ | ਕੈਂਪ ਵਿਚ ਆਏ ਲੋਕਾਂ ਦਾ ਬਲੱਡ ਪੈ੍ਰਸ਼ਰ ਵੀ ਚੈੱਕ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਜਣੇਪਾ ਔਰਤਾਂ ਦਾ ਮੁੱਢਲਾ ਨਿਰੀਖਣ ਕਰਨ ਤੋਂ ਇਲਾਵਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਬਾਰੇ ਵੀ ਦੱਸਿਆ ਗਿਆ | ਇਸ ਮੌਕੇ ਹਾਈ ਬਲੱਡ ਪੈ੍ਰਸ਼ਰ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ ਅਤੇ ਇਸ ਨਾਲ ਸਿਹਤ 'ਤੇ ਪੈਂਦੇ ਮਾੜੇ ਪ੍ਰਭਾਵਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਕਿਵੇਂ ਬਚਾਓ ਕਰਨਾ ਹੈ | ਇਸ ਦਾ ਸਮੇਂ ਸਿਰ ਇਲਾਜ ਨਾ ਕਰਵਾਉਣ ਨਾਲ ਦਿਮਾਗ਼, ਦਿਲ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ | ਕੈਂਪ ਵਿਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਬਲੱਡ ਪੈ੍ਰਸ਼ਰ ਰੀਡਿੰਗ ਆਮ ਤੌਰ 'ਤੇ ਪਾਰਾ ਏ ਮਿਲੀਮੀਟਰ ਵਿਚ ਮਾਪੀ ਜਾਂਦੀ ਹੈ ਜਿਵੇਂ ਕਿ ਨਾਰਮਲ ਰੀਡਿੰਗ ਹੈ ਹਾਈ ਬਲੱਡ ਪ੍ਰੈਸ਼ਰ ਤੋਂ ਬਚਣ ਲਈ ਨਮਕ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ ਅਤੇ ਸਿਹਤ ਨੂੰ ਖਰਾਬ ਕਰਦੇ ਪਦਾਰਥ ਸਿਗਰਟਨੋਸ਼ੀ, ਤੰਬਾਕੂ ਤੇ ਸ਼ਰਾਬ ਦੀ ਵਰਤੋਂ ਵੀ ਨਹੀ ਕਰਨੀ ਚਾਹੀਦੀ | ਇਸ ਮੌਕੇ ਕੈਂਪ ਵਿਚ ਸੀ.ਐੱਚ.ਉ. ਸਰੋਜ ਦੇਵੀ, ਸੁਖਵਿੰਦਰ ਸਿੰਘ ਐਮ.ਪੀ.ਐੱਚ.ਡਬਲਿਊ. (ਐਮ), ਬਿਮਲਾ ਰਾਣੀ, ਸਰਬਜੀਤ ਕੌਰ ਤੇ ਲਵਪ੍ਰੀਤ ਕੌਰ ਆਸ਼ਾ ਵਰਕਰਾਂ ਆਦਿ ਹਾਜ਼ਰ ਸਨ |