ਪੰਜਾਬੀ ’ਵਰਸਿਟੀ ਵਿਖੇ ਗੈਸਟ ਫੈਕਲਟੀ ਦੇ ਅਧਿਆਪਕਾਂ ਦਾ ਧਰਨਾ ਦਸਵੇਂ ਦਿਨ ਵੀ ਜਾਰੀ
ਪਟਿਆਲਾ, 26 ਨਵੰਬਰ (ਕੁਲਵੀਰ ਸਿੰਘ ਧਾਲੀਵਾਲ )-ਪੰਜਾਬੀ ਯੂਨੀਵਰਸਿਟੀ ਦੇ ਨੇਬਰਹੁੱਡ ਕੈਂਪਸ ਅਤੇ ਕਾਸਟੀਚੂਐਂਟ ਕਾਲਜਾਂ ਵਿਚ ਕੰਮ ਕਰਦੇ ਗੈਸਟ ਪ੍ਰੋਫੈਸਰਾਂ ਵਲੋਂ ਆਪਣੀਆਂ ਮੰਗਾਂ ਸੰਬੰਧੀ ਉਪ ਕੁਲਪਤੀ ਦਫ਼ਤਰ ਅੱਗੇ ਲਗਾਇਆ ਪੱਕਾ ਧਰਨਾ ਅੱਜ ਦੱਸਵੇਂ ਦਿਨ ਵੀ ਜਾਰੀ ਰਿਹਾ। ਗੈਸਟ ਫੈਕਲਟੀ ਅਧਿਆਪਕ ਯੂਨੀਅਨ ਦੇ ਆਗੂ ਗੁਰਸੇਵਕ ਸਿੰਘ ਨੇ ਦੱਸਿਆ ਕਿ ਅੱਜ ਯੂਨੀਵਰਸਿਟੀ ਪ੍ਰਸ਼ਾਸਨ ਦੁਆਰਾ ਮਾਨਯੋਗ ਸਿਵਲ ਅਦਾਲਤ ਪਟਿਆਲਾ ਦਾ ਇਕ ਨੋਟਿਸ ਰਾਹੀ ਗੈਸਟ ਅਧਿਆਪਕਾਂ ਨੂੰ ਧਰਨਾ ਯੂਨੀਵਰਸਿਟੀ ਦੀ ਹੱਦ ਤੋਂ 300 ਮੀਟਰ ਬਾਹਰ ਜਾਂ ਯੂਨੀਵਰਸਿਟੀ ਦੇ ਇੰਜਨੀਅਰਿੰਗ ਵਿਭਾਗ ਦੇ ਪਿਛਲੇ ਗਰਾਊਂਡ ਵਿਚ ਲਗਾਉਣ ਲਈ ਕਿਹਾ ਹੈ।
ਪ
ਪੰਜਾਬੀ ਯੂਨੀਵਰਸਿਟੀ ਵਿਖੇ ਉਪ ਕੁਲਪਤੀ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਗੈਸਟ ਫੈਕਲਟੀ ਅਧਿਆਪਕ। ਅਜੀਤ ਤਸਵੀਰ
27-11-2026
ਪਟਿਆਲਾ, 26 ਨਵੰਬਰ (ਕੁਲਵੀਰ ਸਿੰਘ ਧਾਲੀਵਾਲ )-ਪੰਜਾਬੀ ਯੂਨੀਵਰਸਿਟੀ ਦੇ ਨੇਬਰਹੁੱਡ ਕੈਂਪਸ ਅਤੇ ਕਾਸਟੀਚੂਐਂਟ ਕਾਲਜਾਂ ਵਿਚ ਕੰਮ ਕਰਦੇ ਗੈਸਟ ਪ੍ਰੋਫੈਸਰਾਂ ਵਲੋਂ ਆਪਣੀਆਂ ਮੰਗਾਂ ਸੰਬੰਧੀ ਉਪ ਕੁਲਪਤੀ ਦਫ਼ਤਰ ਅੱਗੇ ਲਗਾਇਆ ਪੱਕਾ ਧਰਨਾ ਅੱਜ ਦੱਸਵੇਂ ਦਿਨ ਵੀ ਜਾਰੀ ਰਿਹਾ। ਗੈਸਟ ਫੈਕਲਟੀ ਅਧਿਆਪਕ ਯੂਨੀਅਨ ਦੇ ਆਗੂ ਗੁਰਸੇਵਕ ਸਿੰਘ ਨੇ ਦੱਸਿਆ ਕਿ ਅੱਜ ਯੂਨੀਵਰਸਿਟੀ ਪ੍ਰਸ਼ਾਸਨ ਦੁਆਰਾ ਮਾਨਯੋਗ ਸਿਵਲ ਅਦਾਲਤ ਪਟਿਆਲਾ ਦਾ ਇਕ ਨੋਟਿਸ ਰਾਹੀ ਗੈਸਟ ਅਧਿਆਪਕਾਂ ਨੂੰ ਧਰਨਾ ਯੂਨੀਵਰਸਿਟੀ ਦੀ ਹੱਦ ਤੋਂ 300 ਮੀਟਰ ਬਾਹਰ ਜਾਂ ਯੂਨੀਵਰਸਿਟੀ ਦੇ ਇੰਜਨੀਅਰਿੰਗ ਵਿਭਾਗ ਦੇ ਪਿਛਲੇ ਗਰਾਊਂਡ ਵਿਚ ਲਗਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਸਹਾਇਕ ਪ੍ਰੋਫੈਸਰ ਗੈਸਟ ਫੈਕਲਟੀ ਦੀਆਂ ਸੇਵਾਵਾਂ ਫਿਕਸ ਇਸ ਸਿੰਡੀਕੇਟ ਵਿਚ ਮਤਾ ਪਾਸ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਨਾਲ ਹੀ ਹਰ ਸਾਲ ਤਿੰਨ ਫ਼ੀਸਦੀ ਇੰਕਰੀਮੈਂਟ ਦਾ ਵੀ ਵਾਅਦਾ ਕੀਤਾ ਗਿਆ ਕਿਉਂਕਿ ਉਨ੍ਹਾਂ ਵਲੋਂ ਮੰਨਿਆ ਗਿਆ ਸੀ ਕਿ ਇਹ ਪ੍ਰੋਫ਼ੈਸਰ ਪੂਰਾ ਸਾਲ ਪੱਕੇ ਅਧਿਆਪਕਾਂ ਦੀ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਦੀ ਸੇਵਾਵਾਂ ਨੂੰ ਕਿਸੇ ਪਾਲਿਸੀ ’ਚ ਵਿਚ ਲੈ ਕੇ ਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਰ 22 ਅਕਤੂਬਰ 2026 ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਸਿੰਡੀਕੇਟ ਵਿਚ ਗੈੱਸਟ ਪ੍ਰੋਫ਼ੈਸਰਾਂ ਲੈਕਚਰ ਆਧਾਰਿਤ ਦੀਆਂ ਸੇਵਾਵਾਂ ਫਿਕਸ ਦੀ ਬਜਾਏ ਪਹਿਲਾ ਪ੍ਰਤੀ ਮਹੀਨੇ ਮਿਲਦੀ ਲੈਕਚਰ ਆਧਾਰਿਤ ਤਨਖਾਹ 50000 ਤੋਂ ਘੱਟ ਕਰਕੇ 45000 ਕਰ ਦਿਤੀ ਗਈ। ਉਨ੍ਹਾਂ ਕਿਹਾ ਕਿ ਅੱਜ ਤੱਕ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਜਦੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਧਾਉਣ ਦੀ ਬਜਾਏ ਘੱਟ ਕਰ ਦਿੱਤੀਆਂ ਗਈਆਂ ਹੋਣ ਅਤੇ ਉਨ੍ਹਾਂ ਪੀੜਤ ਅਧਿਆਪਕਾਂ ਖ਼ਿਲਾਫ਼ ਹੀ ਨੋਟਿਸ ਦੇ ਦਿੱਤਾ ਗਿਆ ਹੋਵੇ । ਆਗੂਆਂ ਨੇ ਕਿਹਾ ਜੇਕਰ ਜਲਦੀ ਤੋਂ ਜਲਦੀ ਯੂਨੀਵਰਸਿਟੀ ਪ੍ਰਸ਼ਾਸਨ ਦੁਆਰਾ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆ ਜਾਣ ਅਤੇ ਨੋਟਿਸ ਵਾਪਸ ਨਹੀਂ ਲਿਆ ਜਾਂਦਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।