ਕੌਂਸਲਰ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਵਿਚ 33 ਲੱਖ 20 ਹਜ਼ਾਰ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ
ਨਾਭਾ, 26 ਨਵੰਬਰ (ਵਰਿੰਦਰ ਵਰਮਾ)-ਨਾਭਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਸਦਰ ਥਾਣਾ ਤੋਂ ਲੈ ਕੇ ਰੈਸਟ ਹਾਊਸ ਤੱਕ ਜਾਂਦੀ ਸੜਕ ਜਿਹਦੀ ਬਹੁਤ ਹੀ ਖਸਤਾ ਹਾਲਤ ਸੀ ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਤੇ ਉੱਥੇ ਰਹਿਣ ਵਾਲੇ ਦੁਕਾਨਦਾਰਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਕੌਂਸਲਰ ਯਾਦਵਿੰਦਰ ਸਿੰਘ ਜਾਦੂ ਵਲੋਂ 33 ਲੱਖ 20 ਹਜ਼ਾਰ ਦੀ ਲਾਗਤ ਨਾਲ ਇਸ ਸੜਕ ਦਾ ਟੈਂਡਰ ਪਾਸ ਕਰਵਾਇਆ ਗਿਆ।
ਨਾਭਾ, 26 ਨਵੰਬਰ (ਵਰਿੰਦਰ ਵਰਮਾ)-ਨਾਭਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਸਦਰ ਥਾਣਾ ਤੋਂ ਲੈ ਕੇ ਰੈਸਟ ਹਾਊਸ ਤੱਕ ਜਾਂਦੀ ਸੜਕ ਜਿਹਦੀ ਬਹੁਤ ਹੀ ਖਸਤਾ ਹਾਲਤ ਸੀ ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਤੇ ਉੱਥੇ ਰਹਿਣ ਵਾਲੇ ਦੁਕਾਨਦਾਰਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਕੌਂਸਲਰ ਯਾਦਵਿੰਦਰ ਸਿੰਘ ਜਾਦੂ ਵਲੋਂ 33 ਲੱਖ 20 ਹਜ਼ਾਰ ਦੀ ਲਾਗਤ ਨਾਲ ਇਸ ਸੜਕ ਦਾ ਟੈਂਡਰ ਪਾਸ ਕਰਵਾਇਆ ਗਿਆ। ਇਸ ਮੌਕੇ ਕੌਂਸਲਰ ਯਾਦਵਿੰਦਰ ਸਿੰਘ ਯਾਦੂ ਨੇ ਦੱਸਿਆ ਕਿ ਇਹ ਸੜਕ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਰੋਸ ਵੀ ਸੀ ਤੇ ਜਿਸ ਨੂੰ ਲੈ ਕੇ ਬੜੀ ਹੀ ਜਲਦੀ ਸੜਕ ਦਾ ਕੰਮ ਸ਼ੁਰੂ ਕੀਤਾ ਜਾਵੇ। ਅੱਜ ਇਸ ਦਾ ਉਦਘਾਟਨ ਲੱਡੂ ਵੰਡ ਕੇ ਕੀਤਾ ਗਿਆ ਹੈ। ਕੌਂਸਲਰ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਸਾਡੀ ਟੀਮ ਦਾ ਇਕੋ ਮਕਸਦ ਨਾਭਾ ਦਾ ਵਿਕਾਸ ਹੈ ਜੋ ਉਨ੍ਹਾਂ ਨੇ ਕੌਂਸਲਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕੀਤਾ ਜਾਵੇਗਾ। ਕੌਸਲਰ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਕਿਸੇ ਵੀ ਵਾਰਡ ਵਾਸੀ ਨੂੰ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਮੇਰੇ ਨੰਬਰ ’ਤੇ ਸਿੱਧਾ ਸੰਪਰਕ ਕਰ ਸਕਦਾ ਹੈ ਉਨ੍ਹਾਂ ਦਾ ਵਾਰਡ ਉਨ੍ਹਾਂ ਪਰਿਵਾਰ ਹੈ ਤੇ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕਰਨਾ ਮੇਰਾ ਪਹਿਲਾ ਕੰਮ ਹੋਵੇਗਾ। ਇਸ ਮੌਕੇ ਹੋਰਾਂ ਤੋਂ ਇਲਾਵਾ ਰਜਨੀਸ਼ ਕੁਮਾਰ ਸੋਨੂੰ, ਡਾ. ਵਿਕਰਮ ਡੱਲਾ, ਪਰਮੋਦ ਜਿੰਦਲ, ਧਰਮਵੀਰ ਸੀ.ਏ., ਅਸ਼ੋਕ ਕੁਮਾਰ ਗਰਗ ਨੰਨੂ, ਮਹਿਸ਼ੀਆ, ਕੁਲਦੀਪ ਸਿੰਘ, ਪਰਵੀਨ ਬਾਂਸਲ, ਹਨੀ ਸਿੰਗਲਾ, ਮੇਜਰ ਸਿੰਘ, ਡਾ. ਬਤਿਸ਼, ਡਾ. ਮਿੱਤਲ, ਮਨੀਸ਼ ਬਾਂਸਲ, ਹਨੀ, ਕਾਕਾ ਇਲੈਕਟ੍ਰੀਸ਼ੀਅਨ, ਕੋਹਲੀ ਪਰਿਵਾਰ, ਮੋਹਿੰਦਰ ਕੱਦ, ਆਸ਼ੀਸ਼ ਵਰਮਾ, ਮੁਹੰਮਦ ਸਲੀਮ, ਪੂਰਨ ਸਿੰਘ, ਸੋਨੂੰ, ਪੰਡਿਤ ਜੋਸ਼ੀ, ਅਮਨ ਕਾਲਸੀ, ਰਾਜ ਜਨਰੇਟਰ, ਜੋਗਿੰਦਰ ਕੁਮਾਰ ਕੱਦ, ਮੋਹਿਤ ਕੱਦ, ਰਾਹੁਲ ਕੱਦ, ਹਰਵਿੰਦਰ ਸਿੰਘ, ਦੇਵਿੰਦਰ ਕੋਹਲੀ, ਵਿਸ਼ਾਲ ਕੋਹਲੀ, ਕੁਨਾਲ ਕੋਹਲੀ, ਹਰਵਿੰਦਰ ਕੋਹਲੀ ਆਦਿ ਹਾਜ਼ਰ ਸਨ।