ਘਨੌਰ, 4 ਜੂਨ (ਸਰਦਾਰਾ ਸਿੰਘ ਲਾਛੜੂ)-ਭਾਰਤੀ ਜਨਤਾ ਪਾਰਟੀ ਵਲੋਂ ਪਿੰਡ-ਪਿੰਡ ਜਾ ਕੇ ਲੋਕ ਭਲਾਈ ਸਕੀਮਾਂ ਦੇ ਕੈਂਪ ਲਗਾਏ ਜਾ ਰਹੇ ਹਨ | ਜਿਸ 'ਚ ਪਿੰਡ ਵਾਸੀ ਕੇਂਦਰ ਸਰਕਾਰ ਦੀ ਯੋਜਨਾਵਾਂ ਦਾ ਲਾਭ ਲੈਣ ਲਈ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ | ਇਸ ਤਹਿਤ ਘਨੌਰ ਜੈਨ ਸਕੂਲ 'ਚ 9ਵਾ ਕੈਂਪ ਘਨੌਰ ਤੋਂ ਭਾਜਪਾ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਲਗਾਇਆ ਗਿਆ | ਜਿਸ 'ਚ 470 ਲੋਕਾਂ ਨੇ ਕੇਂਦਰ ਸਰਕਾਰ ਦੀ ਯੋਜਨਾਵਾਂ ਦਾ ਲਾਭ ਲਿਆ | ਕੈਂਪ 'ਚ ਕੇਂਦਰ ਸਰਕਾਰ ਦੀ ਯੋਜਨਾਵਾਂ ਦੇ ਨਾਲ-ਨਾਲ ਅੱਖਾਂ ਦੀ ਜਾਂਚ ਦਾ ਕੈਂਪ, ਮੈਡੀਕਲ ਕੈਂਪ, ਫੁਲ ਬੋਡੀ ਨਿਰੀਖਣ ਕੈਂਪ ਲਗਾਇਆ ਗਿਆ | ਕੈਪ ਵਿਚ ਰਾਜਪੁਰਾ ਤੇ ਪਟਿਆਲਾ ਦੇ ਨਾਮੀ ਸਿਹਤ ਅਦਾਰੇ ਸ਼ਾਮਿਲ ਹੋਏ | ਇੰਨ 'ਚ ਗਲੋਬਲ ਆਈ ਅੱਖਾਂ ਦਾ ਹਸਪਤਾਲ, ਮੇਹਰ ਮਲਟੀ-ਸਪੈਸ਼ਲਿਟੀ ਹਸਪਤਾਲ, ਜਗਪਾਲ ਫਿਟਨੈੱਸ ਸੈਂਟਰ ਰਾਜਪੁਰਾ ਕਿ੍ਸ਼ਨ ਸੈਂਟਰ ਪਟਿਆਲਾ ਸ਼ਾਮਿਲ ਸਨ | ਇਕ ਪਾਸੇ ਜਿੱਥੇ ਵਿਕਾਸ ਸ਼ਰਮਾ ਤੇ ਉਨ੍ਹਾਂ ਦੀ ਟੀਮ ਵਲੋਂ ਘਨੌਰ ਦੀ ਜਨਤਾ ਦੀ ਸਿਹਤ ਸੰਭਾਲ ਲਈ ਹੰਭਲਾ ਮਾਰਿਆ ਗਿਆ | ਉੱਥੇ ਹੀ ਭਾਜਪਾ ਦੀ ਮੁਹਿੰਮ 'ਭਾਜਪਾ ਦੇ ਸੇਵਾਦਾਰ ਤੁਹਾਡੇ ਦੁਆਰ' ਦੇ ਤਹਿਤ ਲੋਕਾਂ ਨੂੰ ਕੇਂਦਰ ਸਰਕਾਰ ਦੁਆਰਾ ਲਾਗੂ ਕੀਤੀ ਗਈਆਂ ਸਕੀਮਾਂ ਦਾ ਲਾਭ ਦਵਾਇਆ ਗਿਆ | ਕੈਂਪ ਦਾ ਉਦਘਾਟਨ ਮਹਿਲਾ ਮੋਰਚਾ ਦੀਆ ਆਗੂਆਂ ਵਲੋਂ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ, ਗੌਤਮ ਸੂਦ, ਕਮਲਜੀਤ ਸਿੰਘ ਮੰਡਲ ਪ੍ਰਧਾਨ, ਸਤਨਾਮ ਸਿੰਘ ਮੰਡਲ ਪ੍ਰਧਾਨ, ਰਜਨੀਸ਼ ਕੁਮਾਰ ਮੰਡਲ ਪ੍ਰਧਾਨ, ਸੋਹਣ ਲਾਲ ਐਮ.ਸੀ., ਗੋਲਡੀ ਸ਼ਰਮਾ, ਕੁੰਦਨ ਲਾਲ ਮੰਡਲ ਪ੍ਰਧਾਨ, ਹਰਜਿੰਦਰ ਸਿੰਘ ਸੀਨੀਅਰ ਭਾਜਪਾ ਆਗੂ, ਪਾਖਰ ਸਿੰਘ ਕਿਸਾਨ ਆਗੂ, ਮੰਨੂ ਸ਼ਰਮਾ, ਧੀਰਜ ਸ਼ਰਮਾ, ਸੁਰਿੰਦਰ ਬੱਲਾ, ਅਮਿਤ ਵਰਮਾ, ਟੇਕ ਚੰਦ, ਮਦਨ ਮੱਦੀ, ਸੰਟੀ ਸ਼ਰਮਾ, ਕਿ੍ਸ਼ਨ ਰਾਣਾ, ਮਹਿਰਪ੍ਰੀਤ ਸਿੰਘ, ਸਚਿਨ ਸ਼ਰਮਾ, ਅੰਮੀ ਕੁਮਾਰ, ਅਭੀ ਪੰਡਿਰ, ਵਿਕਾਸ ਕਪਿਲ ਸਮੇਤ ਭਾਜਪਾ ਆਗੂ ਹਾਜ਼ਰ ਸਨ |