28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪਟਿਆਲਾ ਦੇ ਲੋਕ ਹੜ੍ਹਾਂ ਦੇ ਖ਼ਤਰੇ ਤੋਂ ਬਾਹਰ, ਘੱਗਰ 'ਚ ਪਾਣੀ ਦਾ ਪੱਧਰ ਘਟਿਆ <br/>

Ad Position 21
No active advertisement
ਅਜੀਤ ਡੈਸਕ 30-08-2025
-ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 29 ਅਗਸਤ -ਪਿਛਲੇ ਕਈ ਦਿਨਾਂ ਤੋਂ ਪੈਂਦੀ ਬਰਸਾਤ ਕਾਰਨ ਜਿਥੇ ਵੱਡੀ ਪੱਧਰ 'ਤੇ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਪਿਛਲੇ ਦੋ ਦਿਨਾਂ ਤੋਂ ਪੈਂਦੇ ਮੀਂਹ ਤੋਂ ਬਾਅਦ ਜਿਥੇ ਸੁਖਨਾ ਝੀਲ ਦੇ ਦੋ ਗੇਟ ਖੋਲ੍ਹੇ ਗਏ ਜਿਸ ਨਾਲ ਪਹਾੜੀ ਇਲਾਕਿਆਂ ਅਤੇ ਝੀਲ ਤੋਂ ਇਕਦਮ ਵਧੇ ਪਾਣੀ ਕਾਰਨ ਘੱਗਰ ਦੇ ਨੇੜਲੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਸੀ | ਜਿਸ ਦੇ ਨਾਲ ਪਟਿਆਲਾ ਦੀ ਵੱਡੀ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਵਲੋਂ ਆਪਣਾ ਸਮਾਨ ਛੱਤਾਂ ਉਤੇ ਧਰ ਕੇ ਤਰਪਾਲਾਂ ਤੱਕ ਪਾ ਦਿੱਤੀਆਂ ਗਈਆਂ ਸਨ | 'ਅਜੀਤ' ਨਾਲ ਗੱਲਬਾਤ ਕਰਦਿਆਂ ਐਸ. ਈ. ਡਰੇਨੇਜ ਪਟਿਆਲਾ ਡਾ. ਰਜਿੰਦਰ ਘਈ ਨੇ ਦੱਸਿਆ ਕਿ ਪਟਿਆਲਾ ਦੀ ਵੱਡੀ ਨਦੀ ਵਿਚ ਪਾਣੀ ਆਉਣ ਦਾ ਕਾਰਨ ਕਦੇ ਵੀ ਘੱਗਰ ਦਰਿਆ ਨਹੀਂ ਬਣਦਾ ਕਿਉਂਕਿ ਵੱਡੀ ਨਦੀ ਵਿਚ ਪਾਣੀ ਮੋਹਾਲੀ ਤੋਂ ਉਪਰਲੇ ਪਹਾੜੀ ਖੇਤਰਾਂ ਤੋਂ ਆਉਂਦਾ ਹੈ ਜੋ ਨਿਊ ਚੰਡੀਗੜ੍ਹ ਤੋਂ ਹੁੰਦਾ ਹੋਇਆ ਚੁਨੀ, ਲਾਂਡਰਾਂ, ਫ਼ਤਿਹਗੜ੍ਹ ਸਾਹਿਬ ਦੇ ਕੁਝ ਖੇਤਰ ਰਾਹੀਂ ਹੁੰਦਾ ਸਰਹਿੰਦ ਰੋਡ ਵਾਲੇ ਪਾਸਿਓਾ ਪਟਿਆਲਾ ਵਿਚ ਆਉਂਦਾ ਹੈ | ਜਿਸ ਕਾਰਨ ਪਟਿਆਲਾ ਦੀ ਵੱਡੀ ਨਦੀ ਨੇੜਲੇ ਖੇਤਰ ਅਰਬਨ ਅਸਟੇਟ, ਵਿਕਾਸ ਕਾਲੋਨੀ ਅਤੇ ਅੱਗੇ ਪਿੰਡਾਂ 'ਚ ਨੁਕਸਾਨ ਦਾ ਕਾਰਨ ਬਣਦੀ ਹੈ | ਫਿਲਹਾਲ ਦੀ ਘੜੀ ਪਟਿਆਲਾ ਦੀ ਵੱਡੀ ਨਦੀ ਵਿਚ ਪਾਣੀ ਦਾ ਪੱਧਰ ਕੇਵਲ ਇਕ ਫੁੱਟ ਗੇਜ 'ਤੇ ਹੈ ਜੋ ਕਿ ਕਿਸੇ ਵੀ ਤਰ੍ਹਾਂ ਦਾ ਪਟਿਆਲਾ ਵਾਸੀਆਂ ਲਈ ਖ਼ਤਰਾ ਨਹੀਂ | ਉਨ੍ਹਾਂ ਦੇ ਦੱਸਣ ਮੁਤਾਬਿਕ ਸੁਖਨਾ ਝੀਲ ਤੋਂ ਤਾਂ ਕੇਵਲ 2-3 ਹਜਾਰ ਕਿਊਸਕ ਪਾਣੀ ਹੀ ਫਲੱਡ ਗੇਟ ਖੋਲ੍ਹਣ ਤੋਂ ਬਾਅਦ ਵਾਧਾ ਹੋਇਆ ਸੀ | ਘੱਗਰ ਦੇ ਪਾਣੀ ਵਿਚ ਉਕਤ ਤੋਂ ਇਲਾਵਾ ਵੱਖ ਵੱਖ ਖੇਤਰਾਂ ਦੇ ਚੋਇਆਂ ਦਾ ਪਾਣੀ ਵੀ ਹੜ੍ਹਾਂ ਦੇ ਕਾਰਨ ਨੂੰ ਵਧਾਉਂਦਾ ਹੈ | ਉਨ੍ਹਾਂ ਦੱਸਿਆ ਕਿ ਘੱਗਰ ਦੇ ਨੇੜਲੇ ਪਿੰਡ ਭਾਂਖਰਪੁਰ ਕੋਲ ਅੱਜ ਸਵੇਰੇ 2 ਵਜੇ 1350 ਕਿਊਸਕ ਪਾਣੀ ਸੀ ਜੋ ਕਿ 4 ਵਜੇ ਵੱਧ ਕੇ 8722 ਕਿਊਸਕ ਅਤੇ 6 ਵਜੇ ਇਕਦਮ ਵਧ ਕੇ 57301 ਕਿਊਸਕ 'ਤੇ ਪਹੁੰਚ ਗਿਆ | ਉਪਰੰਤ 8 ਵਜੇ ਸਵੇਰੇ 70 ਹਜਾਰ ਕਿਊਸਕ ਪਾਣੀ ਦਾ ਪੱਧਰ ਜਾਣ ਕਾਰਨ ਜਿਥੇ ਘੱਗਰ ਨੇੜਲੇ ਇਲਾਕਿਆਂ ਦੇ ਲੋਕਾਂ ਵਿਚ ਹੜਕੰਪ ਮਚ ਗਿਆ ਉਥੇ ਹੀ ਸ੍ਰੀ ਘਈ ਦੇ ਦੱਸਣ ਮੁਤਾਬਿਕ ਪ੍ਰਸ਼ਾਸਨ ਵਲੋਂ ਸਮੇਂ ਸਮੇਂ ਤੇ ਵਧਦੇ ਪਾਣੀ ਉਪਰ ਵੀ ਨਜਰ ਰੱਖੀ ਜਾ ਰਹੀ ਸੀ | 10 ਵਜੇ ਭਾਂਖਰਪੁਰ ਵਿਚ ਪਾਣੀ ਦਾ ਪੱਧਰ ਘੱਟਣਾ ਸ਼ੁਰੂ ਹੋ ਕੇ ਗਿਆ ਜੋ ਕਿ 6 ਵਜੇ ਤੱਕ 8722 ਹਜਾਰ ਕਿਊਸਿਕ 'ਤੇ ਆਣ ਪਹੁੰਚਿਆ |

Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮੁਹੰਮਦ ਤਾਇਬ ਅਤੇ ਡੀ.ਸੀ. ਡਾ. ਪ੍ਰੀਤੀ ਯਾਦਵ ਵਲੋਂ ਸਰਾਲਾ ਹੈਡ 'ਤੇ ਮਾੜੂ ਵਿਖੇ ਘੱਗਰ 'ਚ ਪਾਣੀ ਦੇ ਵਹਾਅ ਦਾ ਜਾਇਜ਼ਾ
Ad Position 24