27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਘੱਗਰ ਦਰਿਆ ਦੇ ਪਾਣੀ ਨੇ ਨਿੱਸਰੀਆਂ ਫ਼ਸਲਾਂ ਲਈਆਂ ਲਪੇਟ 'ਚ <br/>

Ad Position 21
No active advertisement
ਘੱਗਰ ਦਰਿਆ ਨੇੜੇ ਪਾਣੀ ਕਾਰਨ ਫਸੀ ਹੋਈ ਜੇ.ਸੀ.ਬੀ. ਮਸ਼ੀਨ, ਬਾਈਕ ਨੂੰ ਟਰਾਲੀ ਵਿਚ ਲੱਦ ਕੇ ਲਿਜਾਂਦੇ ਹੋਏ ਰਾਹਗੀਰ ਅਤੇ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ | ਤਸਵੀਰਾਂ : ਰਣਜੀਤ ਸਿੰਘ <br/> 30-08-2025
ਰਾਜਪੁਰਾ, 29 ਅਗਸਤ (ਰਣਜੀਤ ਸਿੰਘ)-ਰਾਜਪੁਰਾ ਨੇੜਲੇ ਪੈਂਦੇ ਸ਼ੰਭੂ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ | ਰਾਜਪੁਰਾ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕਰਕੇ ਸਬ-ਡਵੀਜ਼ਨ ਦੇ ਪਿੰਡ ਉਂਟਸਰ, ਨਨਹੇੜੀ, ਸੰਜਰਪੁਰ, ਲਾਛੜੂ, ਕਮਾਲਪੁਰ, ਰਾਮਪੁਰ ਸੌਂਟਾ, ਮਾੜੂ, ਚਮਾਰੂ ਅਤੇ ਹੋਰਨਾਂ ਪਿੰਡਾਂ ਦੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਅਤੇ ਘੱਗਰ ਦੇ ਨੇੜੇ ਨਾ ਜਾਣ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ ਪਰ ਇਸ ਦੇ ਬਾਵਜੂਦ ਵੀ ਲੋਕਾਂ ਦੇ ਮਨਾਂ ਦੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦਾ ਡਰ ਅਤੇ ਭੈਅ ਦਾ ਮਾਹੌਲ ਬਣਿਆ ਹੋਇਆ ਹੈ | ਬੀਤੇ ਸਮੇਂ ਵਿਚ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਘੱਗਰ ਦਰਿਆ ਵਿਚ ਵਧੇ ਪਾਣੀ ਕਾਰਨ ਆਏ ਹੜ੍ਹਾਂ ਦਾ ਸੰਤਾਪ ਆਪਣੇ ਪਿੰਡੇ 'ਤੇ ਕਈ ਵਾਰ ਹੰਢਾਇਆ ਹੈ | ਘੱਗਰ ਦਰਿਆ ਨੇੜਲੇ ਪਿੰਡਾਂ ਦੇ ਲੋਕਾਂ ਦੀਆਂ ਫ਼ਸਲਾਂ ਬਰਬਾਦ ਹੋਈਆਂ ਸਨ, ਇੱਥੋਂ ਤੱਕ ਕਿ ਕਈਆਂ ਪਿੰਡਾਂ ਵਿਚ ਹਾਲਾਤ ਕਾਫੀ ਜ਼ਿਆਦਾ ਬਦ ਤੋਂ ਬਦਤਰ ਬਣੇ ਹੋਏ ਵਿਖਾਈ ਦਿਤੇ ਸਨ | ਲੋਕਾਂ ਨੇ ਕਈ ਦਿਨ ਆਪਣੇ ਘਰਾਂ ਦੀਆਂ ਛੱਤਾਂ 'ਤੇ ਬੈਠ ਕੇ ਸਮਾਂ ਗੁਜ਼ਾਰਿਆ ਹੋਇਆ ਹੈ | ਇਸ ਲਈ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਮਨਾਂ ਅੰਦਰ ਉਹੀ ਖ਼ਿਆਲ ਮੁੜ-ਮੁੜ ਕੇ ਆ ਰਹੇ ਹਨ | ਇਸੇ ਤਰਾਂ ਅੱਜ ਨੇੜਲੇ ਪਿੰਡ ਕਾਮੀ ਖ਼ੁਰਦ ਨੇੜੇ ਘੱਗਰ ਦਰਿਆ ਦਾ ਪਾਣੀ ਕਿਸਾਨਾਂ ਦੀਆਂ ਨਿਸਰੀਆਂ ਫ਼ਸਲਾਂ ਵਿਚ ਜਾਣਾ ਤਾਂ ਸ਼ੁਰੂ ਹੋ ਗਿਆ ਹੈ | ਜਿਸ ਨੂੰ ਲੈ ਕੇ ਹਲਕੇ ਦੇ ਕਿਸਾਨਾਂ ਦਾ ਮਨ ਡਾਵਾਂਡੋਲ ਹੋਣਾ ਸ਼ੁਰੂ ਹੋ ਗਿਆ ਹੈ | ਇਸ ਸੰਬੰਧੀ ਕਾਮੀਂ ਖ਼ੁਰਦ ਦੇ ਸਰਪੰਚ ਨਰ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਦਰਿਆ ਦਾ ਪਾਣੀ ਕਿਸਾਨਾਂ ਦੀਆਂ ਨਿੱਸਰੀਆਂ ਫ਼ਸਲਾਂ ਵਿਚ ਜਾਣਾ ਸ਼ੁਰੂ ਹੋ ਗਿਆ ਹੈ ਪਰ ਇਸ ਦਾ ਹਾਲ ਦੀ ਘੜੀ ਇਸ ਦਾ ਕੋਈ ਨੁਕਸਾਨ ਨਹੀਂ ਹੈ | ਇਸੇ ਤਰ੍ਹਾਂ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਜਸਮੇਰ ਸਿੰਘ ਲਾਛੜੂ ਦਾ ਕਹਿਣਾ ਹੈ ਕਿ ਜੇਕਰ ਘੱਗਰ ਦਰਿਆ ਦੇ ਨਾਲ-ਨਾਲ ਚੰਡੀਗੜ੍ਹ ਤਰਫ਼ੋਂ ਆਉਂਦੇ ਪੱਚੀ ਦਰ੍ਹੇ ਵਿਚ ਵੀ ਪਾਣੀ ਜ਼ਿਆਦਾ ਆ ਜਾਵੇ ਤਾਂ ਘੱਗਰ ਅਤੇ ਪੱਚੀ ਦਰ੍ਹੇ ਦਾ ਪਾਣੀ ਉਨ੍ਹਾਂ ਦੇ ਪਿੰਡਾਂ ਵਿਚ ਮਾਰ ਕਰਦਾ ਹੈ ਪਰ ਹਾਲੇ ਤੱਕ ਪੱਚੀ ਦਰ੍ਹੇ ਵਿਚ ਪਾਣੀ ਕਾਫੀ ਜ਼ਿਆਦਾ ਘੱਟ ਹੈ ਇਸ ਲਈ ਕੋਈ ਘਬਰਾਉਣ ਦੀ ਲੋੜ ਨਹੀਂ ਹੈ | ਸੰਪਰਕ ਕਰਨ 'ਤੇ ਐਸ.ਡੀ.ਐਮ. ਅਵੀਕੇਸ਼ ਗੁਪਤਾ ਨੇ ਕਿਹਾ ਕਿ ਉਹ ਪਿੰਡਾਂ ਵਿਚ ਘੱਗਰ ਦਰਿਆ ਦੇ ਪਾਣੀ ਦਾ ਜਾਇਜ਼ਾ ਲੈ ਰਹੇ ਹਨ | ਹਾਲ ਦੀ ਘੜੀ ਘਬਰਾਉਣ ਦੀ ਲੋੜ ਨਹੀਂ ਹੈ ਪਰ ਆਮ ਲੋਕਾਂ ਨੰੂ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਉਹ ਘੱਗਰ ਦੇ ਨੇੜੇ ਨਾ ਜਾਣ |

Ad Position 22
No active advertisement
ਪਿਛਲੀ ਖ਼ਬਰ ਅਧਿਕਾਰੀਆਂ ਤੇ ਰਾਜਨੀਤਿਕ ਲੋਕਾਂ ਦੇ ਘਰਾਂ 'ਚ ਕੰਮ ਨਹੀਂ ਕਰਨਗੇ ਸਫ਼ਾਈ ਸੇਵਕ ਤੇ ਸੀਵਰਮੈਨ-ਮੇਅਰ <br/> ਅਗਲੀ ਖ਼ਬਰ ਘੱਗਰ ਦਰਿਆ 'ਚ ਸੱਤ ਘੰਟੇ ਵਹਿੰਦਾ ਰਿਹਾ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਾਣੀ <br/>
Ad Position 24