01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਤੇਜਿੰਦਰ ਮਹਿਤਾ ਨੇ ਲਿਆ ਵੱਡੀ ਨਦੀ ਦਾ ਜਾਇਜ਼ਾ <br/>

Ad Position 21
No active advertisement
ਅਜੀਤ ਡੈਸਕ 03-09-2025
ਪਟਿਆਲਾ, 2 ਸਤੰਬਰ (ਮਨਦੀਪ ਸਿੰਘ ਖਰੌੜ)-ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਵੱਡੀ ਨਦੀ 'ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ | ਉਨ੍ਹਾਂ ਮੌਕੇ 'ਤੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫ਼ੋਨ ਕਰਕੇ ਪਟਿਆਲਾ ਸ਼ਹਿਰ ਨੂੰ ਹੜ੍ਹ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰਨ ਦੀ ਤਾਕੀਦ ਕੀਤੀ | ਨਾਲ ਹੀ ਸ਼ਾਹੀ ਪਰਿਵਾਰ 'ਤੇ ਸਖ਼ਤ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚ ਪਾ ਕੇ ਵੋਟ ਬਟੋਰਨ ਵਾਲਿਆਂ ਨੂੰ ਚਾਹੀਦਾ ਹੈ ਕਿ ਹੁਣੇ ਹੀ ਆ ਕੇ ਆਪਣੀ ਪਰਿਵਾਰਕ ਰਸਮ ਅਦਾ ਕਰ ਲੈਣ ਕਿਉਂਕਿ ਸਰਕਾਰ ਪਟਿਆਲਾ ਨੂੰ ਹੜ੍ਹ ਤੋਂ ਬਚਾਉਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ, ਹੜ੍ਹ ਆਉਣ ਦੀ ਕੋਈ ਸੰਭਾਵਨਾ ਨਹੀਂ | ਬਾਅਦ ਵਿਚ ਨੱਥ-ਚੂੜਾ ਚੜ੍ਹਾ ਕੇ ਪਟਿਆਲਾ ਵਾਸੀਆਂ ਦੀ ਹਮਦਰਦੀ ਲੈਣ ਦਾ ਉਨ੍ਹਾਂ ਨੂੰ ਮੌਕਾ ਨਹੀਂ ਮਿਲਣਾ | ਉਨ੍ਹਾਂ ਕਿਹਾ ਕਿ ਨਦੀ ਵਿਚ ਪਿਛੋਂ ਰੁੜ੍ਹ ਕੇ ਆ ਰਹੀ ਜਲ-ਬੂਟੀ ਨੂੰ ਲਗਾਤਾਰ ਮਸ਼ੀਨਾਂ ਨਾਲ ਕੱਢਣ ਦਾ ਕੰਮ ਜਾਰੀ ਹੈ | ਮੰਤਰੀ ਅਤੇ ਵਿਧਾਇਕ ਤੋਂ ਲੈ ਕੇ ਪਾਰਟੀ ਦੇ ਵਰਕਰ ਤੱਕ ਹਰ ਪਲ ਸਥਿਤੀ 'ਤੇ ਨਿਗ੍ਹਾ ਰੱਖ ਰਹੇ ਹਨ | ਇਸ ਲਈ ਪਟਿਆਲਾ ਵਾਸੀਆਂ ਨੂੰ ਘਬਰਾਉਣ ਅਤੇ ਅਫ਼ਵਾਹਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ | ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਸਕੱਤਰ ਅਮਿਤ ਡਾਬੀ, ਜ਼ਿਲ੍ਹਾ ਖ਼ਜ਼ਾਨਚੀ ਤੇ ਬਲਾਕ ਪ੍ਰਧਾਨ ਮੁਖ਼ਤਿਆਰ ਸਿੰਘ ਗਿੱਲ, ਸੋਸ਼ਲ ਮੀਡੀਆ ਇੰਚਾਰਜ ਸੁਮਿਤ ਟਕੇਜਾ, ਬਲਾਕ ਪ੍ਰਧਾਨ ਰੂਬੀ ਭਾਟੀਆ, ਸੁਸ਼ੀਲ ਮਿੱਡਾ, ਅਮਰਜੀਤ ਸਿੰਘ ਅਰੋੜਾ, ਅਮਨ ਬਾਂਸਲ, ਨੌਜਵਾਨ ਆਗੂ ਸੁਰਿੰਦਰ ਸਿੰਘ ਨਿੱਕੂ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਤੇ ਸੂਬਾ ਸਰਕਾਰ ਹੜ੍ਹ ਪੀੜਤਾਂ ਦੀ ਬਾਂਹ ਫੜੇ-ਟੌਹੜਾ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਉ ਨੇ ਘੱਗਰ ਦਰਿਆ ਦੇ ਨੇੜਲੇ ਪਿੰਡਾਂ ਦੇ ਕਿਸਾਨਾਂ ਦਾ ਸੁਣਿਆ ਦਰਦ
Ad Position 24