18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪਟਿਆਲਾ ਦੀ ਜੂਹ 'ਚੋਂ ਨਿਕਲਦੀ ਵੱਡੀ ਤੇ ਛੋਟੀ ਨਦੀ ਦਾ ਕਈ ਥਾਈਾ ਮੁਆਇਨਾ ਕਰਨ ਪਹੁੰਚੇ ਸਿਹਤ ਮੰਤਰੀ <br/>

Ad Position 21
No active advertisement
ਅਜੀਤ ਡੈਸਕ 04-09-2025
ਪਟਿਆਲਾ, 3 ਸਤੰਬਰ (ਅ.ਸ. ਆਹਲੂਵਾਲੀਆ)-ਪਟਿਆਲਾ ਸ਼ਹਿਰ ਦੇ ਆਲੇ-ਦੁਆਲੇ ਨਿਕਲਦਾ ਘੱਗਰ, ਮਾਰਕੰਡਾ, ਟਾਂਗਰੀ ਕਈ ਥਾਵਾਂ ਤੋਂ ਉੱਛਲ ਕੇ ਨੁਕਸਾਨ ਪਹੁੰਚਾ ਰਹੀ ਹੈ | ਅਜਿਹੇ 'ਚ ਪਟਿਆਲਾ ਵਾਸੀ ਜਿਨ੍ਹਾਂ ਦੇ ਬਿਲਕੁਲ ਜੂਹ ਵਿਚੋਂ ਵੱਡੀ ਤੇ ਛੋਟੀ ਨਦੀ ਨਿਕਲਦੀ ਹੈ ਵੀ ਕਾਫ਼ੀ ਭੈ-ਭੀਤ ਹਨ | ਅੱਜ ਪਟਿਆਲਾ ਦੀ ਵੱਡੀ ਤੇ ਛੋਟੀ ਨਦੀ ਨੂੰ ਕਈ ਹਿੱਸਿਆਂ ਤੋਂ ਦੇਖਣ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਖ਼ੁਦ ਫਿਰਦੇ ਦਿਖੈ | ਉਨ੍ਹਾਂ ਅਧਿਕਾਰੀਆਂ ਤੋਂ ਜਾਣਕਾਰੀ ਲੈ ਕੇ ਉਨ੍ਹਾਂ ਸਥਾਨਾਂ ਦਾ ਦੌਰਾ ਵੀ ਕੀਤਾ ਜਿਨ੍ਹਾਂ ਥਾਵਾਂ ਤੋਂ 2023 'ਚ ਪਾੜ ਪੈਣ ਕਾਰਨ ਅਰਬਨ ਅਸਟੇਟ ਦੇ ਨਾਲ ਨਾਲ ਕਈ ਇਲਾਕੇ ਡੁੱਬ ਗਏ ਸਨ | ਇੱਥੇ ਉਨ੍ਹਾਂ ਪੱਕੇ ਕੀਤੇ ਗਏ ਬੰਨ੍ਹਾਂ ਉੱਪਰ ਐਮਰਜੈਂਸੀ ਹਾਲਾਤਾਂ 'ਚ ਟਰੈਕਟਰ, ਟਰਾਲੀਆਂ ਤੇ ਜੇ.ਸੀ.ਬੀ. ਮਸ਼ੀਨ ਚੱਲਣ ਲਈ ਰਾਹ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਤਾਂ ਕਿ ਲੋੜ ਪੈਣ 'ਤੇ ਇਨ੍ਹਾਂ ਕੰਢਿਆਂ ਦੀ ਮੁਰੰਮਤ ਕਰਨ ਲਈ ਕਿਸੇ ਕਿਸਮ ਦੀ ਔਕੜ ਨਾ ਆਵੇ | ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਪੂਰੇ ਪੰਜਾਬ 'ਚ ਸਿਹਤ ਸੇਵਾਵਾਂ ਨੂੰ ਦਰੁਸਤ ਕਰਨ ਅਤੇ ਲੋਕਾਂ ਤੱਕ ਪਹੁੰਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲਗਾਈ ਗਈ ਹੈ ਪਰੰਤੂ ਉਹ ਪਟਿਆਲਾ, ਫ਼ਤਹਿਗੜ੍ਹ ਸਾਹਿਬ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਦੇ ਸੰਪਰਕ 'ਚ ਹਮੇਸ਼ਾ ਹਨ | ਕਈ ਥਾਵਾਂ 'ਤੇ ਉਨ੍ਹਾਂ ਨੂੰ ਆਮ ਲੋਕਾਂ ਵਲੋਂ ਹੜ੍ਹਾਂ ਤੋਂ ਇਲਾਵਾ ਆਉਂਦੀਆਂ ਦਰਪੇਸ਼ ਮੁਸ਼ਕਲਾਂ ਦਸੀਆਂ ਗਈਆਂ | ਉਨ੍ਹਾਂ ਦਸਿਆ ਕਿ 20 ਹਜ਼ਾਰ ਦੇ ਕਰੀਬ ਮਿੱਟੀ ਦੀਆਂ ਬੋਰੀਆਂ ਭਰਵਾ ਕੇ ਫਲੱਡ ਕੰਟਰੋਲ ਰੂਮ 'ਚ ਰਖਵਾ ਦਿੱਤੀਆਂ ਗਈਆਂ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਵੀ ਮੌਜੂਦ ਸਨ ਜਿਨ੍ਹਾਂ ਵਲੋਂ 2023 'ਚ ਛੋਟੀ ਨਦੀ ਦੇ ਕਿਨਾਰੇ ਟੁੱਟਣ ਦੇ ਕਾਰਨਾਂ ਬਾਰੇ ਦਸਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਜਗਮੀਤ ਹਰਿਆਉ ਨੇ ਘੱਗਰ ਦਰਿਆ ਤੋਂ ਪ੍ਰਭਾਵਿਤ ਲੋਕਾਂ ਦੀ ਕੀਤੀ ਮਦਦ <br/> ਅਗਲੀ ਖ਼ਬਰ ਭਗਵਾਨ ਵਾਮਨ ਅਵਤਾਰ ਦਾ ਪੁਰਬ ਬੜੀ ਧੂਮਧਾਮ ਅੱਜ ਮਨਾਇਆ ਜਾਵੇਗਾ <br/>
Ad Position 24