ਸ਼ੁਤਰਾਣਾ, 3 ਸਤੰਬਰ (ਨਵਜੋਤ ਸਿੰਘ ਮਹਿਰੋਕ)-ਸ਼ੁਤਰਾਣਾ ਦੇ ਨੇੜਲੇ ਪਿੰਡ ਤੇਈਪੁਰ ਵਿਖੇ ਘੱਗਰ ਦਰਿਆ ਦੇ ਬੰਨ੍ਹ ਦਾ ਜਾਇਜ਼ਾ ਲੈਣ ਪਹੁੰਚੇ ਅਕਾਲੀ ਆਗੂ ਜਗਮੀਤ ਸਿੰਘ ਹਰਿਆਉ ਵਲੋਂ ਕਿਸਾਨਾਂ ਦੀ ਮਦਦ ਲਈ ਡੀਜ਼ਲ ਤੇਲ ਦੇ ਡਰੰਮ ਦਿੱਤੇ ਗਏ | ਉਨ੍ਹਾਂ ਨੇ ਬੰਨ੍ਹ ਦਾ ਜਾਇਜ਼ਾ ਲੈਣ ਮਗਰੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਖ਼ੁਦ ਨੂੰ ਜਾਣੂ ਕਰਵਾਇਆ | ਇਸ ਉਪਰੰਤ ਜਗਮੀਤ ਹਰਿਆਉ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ਬਾਰੇ ਪੁੱਛਿਆ ਤਾਂ ਕਿਸਾਨਾਂ ਨੇ ਡੀਜ਼ਲ ਤੇਲ ਦੀ ਮੰਗ ਕੀਤੀ ਤਾਂ ਜਗਮੀਤ ਹਰਿਆਉ ਨੇ ਕਿਸਾਨਾਂ ਨੂੰ ਡੀਜ਼ਲ ਦੇ ਤਿੰਨ ਡਰੰਮ ਦੇਣ ਦਾ ਵਾਅਦਾ ਕੀਤਾ | ਇਸ ਦੌਰਾਨ ਜਗਮੀਤ ਹਰਿਆਉ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਮੀਨੀ ਪੱਧਰ 'ਤੇ ਜਾਕੇ ਘੱਗਰ ਦਰਿਆ ਤੋਂ ਪ੍ਰਭਾਵਿਤ ਲੋਕਾਂ ਦੀ ਸਾਰ ਲਈ ਜਾਵੇ | ਇਸ ਮੌਕੇ ਉਨ੍ਹਾਂ ਨਾਲ ਰਣਜੀਤ ਸਿੰਘ ਮਤੋਲੀ, ਜੋਗਿੰਦਰ ਬਾਵਾ, ਮਹਿਲ ਸਿੰਘ ਗਲੋਲੀ, ਜਗਤਾਰ ਸਿੰਘ ਕਾਂਗਥਲਾ, ਮਨਜੀਤ ਸਿੰਘ ਜੰਮੂ, ਗੁਰਬਚਨ ਸਿੰਘ ਮੋਲਵੀਵਾਲਾ, ਸਤਨਾਮ ਸਿੰਘ ਸ਼ੁਤਰਾਣਾ, ਲਖਵਿੰਦਰ ਸਿੰਘ ਠਰੂਆ, ਜਰਨੈਲ ਸਿੰਘ ਠਰੂਆ, ਗੁਰਨਾਮ ਸਿੰਘ ਵੜੈਚ, ਫ਼ਤਿਹ ਸਿੰਘ ਜੋਗੇਵਾਲ, ਅਜੈਬ ਸਿੰਘ ਮੱਲ੍ਹੀ, ਬਲਬੀਰ ਸਿੰਘ ਮਤੋਲੀ, ਸੁਖਜੀਤ ਸਿੰਘ ਬਕਰਾਹਾ, ਨਿਧਾਨ ਸਿੰਘ ਜੈਖਰ ਅਤੇ ਆਦਿ ਪਾਰਟੀ ਮੈਂਬਰ ਮੌਜੂਦ ਸਨ |