18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਹਲਕਾ ਵਿਧਾਇਕ ਪਠਾਣਮਾਜਰਾ ਨਾਲ ਹੋ ਰਹੇ ਵਤੀਰੇ ਦੀ ਨਿੰਦਾ-ਮਲਕੀਤ ਸਿੰਘ ਗਾਂਧੀ

Ad Position 21
No active advertisement
ਅਜੀਤ ਡੈਸਕ 04-09-2025
ਸਨੌਰ, 3 ਸਤੰਬਰ (ਸੋਖਲ)-ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਆਪਣੇ ਹਲਕੇ ਦੇ ਲੋਕਾਂ ਦੇ ਮਸਲੇ ਪੰਜਾਬ ਸਰਕਾਰ ਦੇ ਸਾਹਮਣੇ ਰੱਖਣ ਦੇ ਬਾਵਜੂਦ ਉਨ੍ਹਾਂ ਨਾਲ ਹੋ ਰਹੇ ਗਲਤ ਸਲੂਕ ਦੀ ਗੂੰਜ ਵੱਧਣ ਲੱਗੀ ਹੈ | ਇਸ ਸੰਦਰਭ ਵਿਚ ਪ੍ਰਧਾਨ ਐਸ.ਸੀ. ਵਿੰਗ ਪੰਜਾਬ ਬੀ.ਕੇ.ਯੂ. ਸ਼ਾਦੀਪੂਰ ਦੇ ਮਲਕੀਤ ਸਿੰਘ ਗਾਂਧੀ ਨੇ ਸਰਕਾਰ ਦੇ ਰਵੱਈਏ ਦੀ ਸਖ਼ਤ ਨਿੰਦਾ ਕੀਤੀ ਹੈ | ਗਾਂਧੀ ਨੇ ਕਿਹਾ ਕਿ ਪਠਾਣਮਾਜਰਾ ਨੇ ਹਮੇਸ਼ਾਂ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਇਮਾਨਦਾਰੀ ਨਾਲ ਪਹੁੰਚਾਇਆ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਨਾਲ ਜਿਹੜਾ ਗਲਤ ਵਤੀਰਾ ਕੀਤਾ ਜਾ ਰਿਹਾ ਹੈ, ਉਹ ਲੋਕਤੰਤਰ ਦੇ ਸਿਧਾਂਤਾਂ ਦੇ ਵਿਰੁੱਧ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਅਸਲੀ ਆਵਾਜ਼ਾਂ ਨੂੰ ਦਬਾਉਣਾ ਨਾ ਸਿਰਫ਼ ਜਨਤਕ ਭਰੋਸੇ ਨੂੰ ਢਾਹੁੰਦਾ ਹੈ, ਸਗੋਂ ਲੋਕਾਂ ਵਿਚ ਸਰਕਾਰ ਪ੍ਰਤੀ ਨਾਰਾਜ਼ਗੀ ਵੀ ਪੈਦਾ ਕਰਦਾ ਹੈ | ਗਾਂਧੀ ਨੇ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਰਵੱਈਏ ਵਿਚ ਸੁਧਾਰ ਨਾ ਕੀਤਾ ਤਾਂ ਇਹ ਹਲਕੇ ਦੇ ਲੋਕਾਂ ਦੇ ਹੱਕਾਂ ਨਾਲ ਵੱਡਾ ਧੋਖਾ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਐਨ. ਸੀ. ਆਰ. ਦੇ ਸਾਰੇ ਲਘੂ ਸਥਾਨਾਂ ਨੂੰ 'ਨੋ ਡਰੋਨ ਏਰੀਆ' ਐਲਾਨਿਆ <br/> ਅਗਲੀ ਖ਼ਬਰ ਰੁਪਿੰਦਰ ਕੌਰ ਸਮਾਣਾ ਜ਼ਿਲ੍ਹਾ ਪਟਿਆਲਾ ਦੇ 'ਕੁਰੱਪਸ਼ਨ ਕੰਟਰੋਲ ਆਰਗੇਨਾਈਜ਼ੇਸ਼ਨ' ਦੇ ਉਪ ਪ੍ਰਧਾਨ ਨਿਯੁਕਤ <br/>
Ad Position 24