ਘਨੌਰ, 6 ਸਤੰਬਰ (ਸਰਦਾਰਾ ਸਿੰਘ ਲਾਛੜੂ)-ਸ਼੍ਰੋਮਣੀ ਅਕਾਲੀ ਦਲ ਦੀ ਕੌਮੀ ਡੈਲੀਗੇਟ ਅਤੇ ਵਰਕਿੰਗ ਕਮੇਟੀ ਮੈਂਬਰ ਸਾਬਕਾ ਵਿਧਾਇਕ ਹਲਕਾ ਘਨੌਰ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਸਰਕਾਰਾਂ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਜਿਸ ਪੀੜਾ ਵਿਚੋਂ ਗੁਜ਼ਰ ਰਹੇ ਹਨ, ਉਸ ਲਈ ਦੇਸ਼ ਦੀਆਂ ਦੋਵੇਂ ਸਰਕਾਰਾਂ ਪੂਰੀ ਤਰਾਂ ਜ਼ਿੰਮੇਵਾਰ ਹਨ, ਕਿਉਂਕਿ ਸਮਾਂ ਰਹਿੰਦਿਆਂ ਜੇਕਰ ਡੈਮਾਂ ਦੀ ਸੰਭਾਲ, ਸਫ਼ਾਈ, ਕੀਤੀ ਹੁੰਦੀ ਤਾਂ ਸ਼ਾਇਦ ਅੱਜ ਇਹ ਦਿਨ ਨਾ ਦੇਖਣੇ ਪੈਂਦੇ | ਉਨ੍ਹਾਂ ਕਿਹਾ ਕਿ ਹਲਕਾ ਘਨੌਰ ਦੇ ਵਿੱਚ ਘੱਗਰ ਵੱਲੋਂ ਤਬਾਹੀ ਮਚਾ ਕੇ ਰੱਖ ਦਿੱਤੀ ਹੈ | ਪ੍ਰੰਤੂ ਸਰਕਾਰ ਜਾਂ ਪ੍ਰਸ਼ਾਸਨ ਕਿਧਰੇ ਨਜ਼ਰ ਤੱਕ ਨਹੀਂ ਆਇਆ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਗੋਡਿਆਂ ਦੀ ਤਕਲੀਫ਼ ਹੋਣ ਦੇ ਬਾਵਜੂਦ ਹਲਕੇ ਦੇ ਹਰ ਪਿੰਡ ਜਾ ਕੇ ਜਾਇਜ਼ਾ ਲੈ ਰਹੀ ਹਾਂ ਅਤੇ ਲੋੜ ਮੁਤਾਬਿਕ ਮਦਦ ਕਰਨ ਲਈ ਮੇਰੀ ਟੀਮ ਘਰ ਘਰ ਪਹੁੰਚ ਕਰ ਰਹੀ ਹੈ | ਉਨਾਂ ਨੇ ਸਰਾਲਾ ਕਲਾ ਸਰਾਲਾ ਖ਼ੁਰਦ, ਦੜਵਾ, ਚਮਾਰੂ, ਸਮਸਪੁਰ, ਓਟਸਰ, ਰਾਮਪੁਰ, ਹਰਪਾਲਾਂ, ਆਦਿ ਪਿੰਡਾਂ ਦਾ ਦੌਰਾ ਕੀਤਾ | ਇਸ ਸਮੇਂ ਉਨਾਂ ਨਾਲ ਅਵਤਾਰ ਸਿੰਘ ਕਪੂਰੀ, ਧੰਨਾ ਸਿੰਘ ਹਰਪਾਲਾਂ, ਗੁਰਦੀਪ ਸਿੰਘ ਸਰਪੰਚ ਸਰਾਲਾ ਕਲਾਂ, ਮੇਵਾ ਸਿੰਘ ਸਰਾਲਾ ਕਲਾਂ, ਜਰਨੈਲ ਸਿੰਘ ਰਾਮਪੁਰ, ਅਜੈਬ ਸਿੰਘ ਮਜੌਲੀ, ਅਸ਼ੋਕ ਕੁਮਾਰ ਸਰਾਲਾ, ਨਾਗਰ ਸਿੰਘ ਸਰਾਲਾ ਖੁਰਦ, ਕਾਕਾ ਸਿੰਘ ਸਰਪੰਚ ਸਮਸਪੁਰ, ਅਮਰਜੀਤ ਸਿੰਘ ਸਰਾਲਾ ਖੁਰਦ, ਜੈ ਸਿੰਘ ਸਰਾਲਾ, ਬਹਾਦਰ ਸਿੰਘ ਖੈਰਪੁਰ, ਸਰਬਜੀਤ ਸਿੰਘ ਭੋਗਲਾਂ, ਨਰੇਸ਼ ਕੁਮਾਰ ਪੀਏ, ਮੌਜੂਦ ਸਨ |