13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਡੀ. ਐਸ. ਪੀ. ਸਮਾਣਾ ਵਲੋਂ ਪ੍ਰਵਾਸੀ ਮਸਲੇ 'ਤੇ ਕਨੂੰਨ ਨੂੰ ਹੱਥ 'ਚ ਨਾ ਲੈਣ ਦੀ ਅਪੀਲ

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਸਮਾਣਾ, 23 ਸਤੰਬਰ (ਪ੍ਰੀਤਮ ਸਿੰਘ ਨਾਗੀ)-ਵਰੁਣ ਸ਼ਰਮਾ ਐਸ.ਐਸ.ਪੀ. ਪਟਿਆਲਾ ਦੇ ਦਿਸ਼ਾ ਨਿਰਦੇਸ਼ਾ 'ਤੇ ਡੀ.ਐਸ.ਪੀ. ਸਮਾਣਾ ਫਤਿਹ ਸਿੰਘ ਬਰਾੜ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਜੋ ਪਿਛਲੇ ਦਿਨਾ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਇਕ ਪ੍ਰਵਾਸੀ ਵਿਅਕਤੀ ਵਲੋਂ ਛੋਟੇ ਬੱਚੇ ਨਾਲ ਗਲਤ ਹਰਕਤਾਂ ਕਰਨ ਤੋਂ ਬਾਅਦ ਬੱਚੇ ਦਾ ਕਤਲ ਕਰਨ ਦੀ ਗੱਲ ਸਾਹਮਣੇ ਆਈ ਹੈ | ਜੋ ਕਿ ਇਕ ਬਹੁਤ ਹੀ ਘਿਨੌਣੀ ਹਰਕਤ ਹੈ | ਜਿਸ ਸੰਬੰਧੀ ਦੇਖਣ ਵਿਚ ਆਇਆ ਹੈ ਕਿ ਆਮ ਪਬਲਿਕ ਵਲੋਂ ਪ੍ਰਵਾਸੀਆਂ ਖਿਲਾਫ ਬਹੁਤ ਗੱਸਾ ਅਤੇ ਰੋਸ਼ ਪਾਇਆ ਜਾ ਰਿਹਾ ਹੈ | ਪ੍ਰਵਾਸੀਆਂ ਨੂੰ ਪਿੰਡਾ ਅਤੇ ਸ਼ਹਿਰਾਂ ਤੋਂ ਕੱਢਣ ਦੀਆਂ ਕਾਫੀ ਵੀਡਿਓ ਵੀ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀਆਂ ਹਨ ਅਤੇ ਕਈ ਪਿੰਡਾਂ ਵਲੋਂ ਪ੍ਰਵਾਸੀਆਂ ਨੂੰ ਪੰਜਾਬ ਵਿਚੋਂ ਬਾਹਰ ਕੱਢਣ ਦੇ ਮਤੇ ਵੀ ਪਾਏ ਜਾ ਰਹੇ ਹਨ | ਇਸ ਗੱਲ ਨੂੰ ਧਿਆਂਨ ਵਿਚ ਰੱਖਦੇ ਹੋਏ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਸੀ ਭਾਈਚਾਰਾ ਅਤੇ ਅਮਨ ਸ਼ਾਂਤੀ ਬਨਾਕੇ ਰੱਖੀ ਜਾਵੇ ਅਤੇ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਵਿਚ ਨਾ ਲਵੇ |
Ad Position 22
No active advertisement
ਪਿਛਲੀ ਖ਼ਬਰ ਹਰਮੇਲ ਸਿੰਘ ਟੌਹੜਾ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਪਤੀ-ਪਤਨੀ ਤੇ ਪੁੱਤਰ 'ਤੇ ਇੱਟਾਂ ਰੋੜਿਆਂ ਨਾਲ ਕੀਤਾ ਹਮਲਾ
Ad Position 24