ਭੁੱਨਰਹੇੜੀ, 23 ਸਤੰਬਰ (ਧਨਵੰਤ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਸਦੀਵੀਂ ਵਿਛੋੜੇ ਨੂੰ ਨਾ ਪੂਰਾ ਹੋਣ ਵਾਲਾ ਘਾਟ ਦੱਸਿਆ | ਉਨ੍ਹਾਂ ਕਿਹਾ ਕਿ ਪਰਿਵਾਰ ਲਈ ਨਾ ਸਹਿਣਯੋਗ ਹੈ | ਉਨ੍ਹਾਂ ਕਿਹਾ ਸਵਰਗੀ ਹਰਮੇਲ ਸਿੰਘ ਟੌਹੜਾ ਹਲਕਾ ਡਕਾਲਾ ਹੁਣ ਸਨੌਰ ਤੋਂ ਵਿਧਾਇਕ ਬਣੇ ਸਨ | ਅਕਾਲੀ ਵਰਕਰਾਂ ਦੀ ਮਦਦ ਕਰਨ ਉਹ ਹਮੇਸ਼ਾ ਵਰਕਰਾਂ ਨਾਲ ਕੰਧ ਬਣ ਕੇ ਖੜਦੇ ਸਨ | ਇਸ ਕਾਰਨ ਪੱਕੇ ਸਮਰਥਕ ਸਤਿਕਾਰ ਨਾਲ ਮੰਤਰੀ ਸਾਬ ਆਖਕੇ ਸਤਿਕਾਰ ਦਿੰਦੇ ਸਨ | ਉਹ ਨੇਕ ਦਿਲ ਅਤੇ ਇਮਾਨਦਾਰ ਲੀਡਰ ਵਿਚ ਗਿਣੇ ਜਾਂਦੇ ਰਹਿਣਗੇ |