14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪ੍ਰੋ. ਜਸਵਿੰਦਰ ਸਿੰਘ ਨੇ ਮੁਖੀ ਕੰਪਿਊਟਰ ਇੰਜੀਨੀਅਰਿੰਗ ਵਿਭਾਗ ਪੰਜਾਬੀ 'ਵਰਸਿਟੀ ਵਜੋਂ ਅਹੁਦਾ ਸੰਭਾਲਿਆ

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਪਟਿਆਲਾ, 23 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਪਿਛਲੇ ਦਿਨੀਂ ਪ੍ਰੋ. ਜਸਵਿੰਦਰ ਸਿੰਘ ਨੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲ਼ ਲਿਆ ਹੈ | ਉਨ੍ਹਾਂ ਵਲੋਂ ਅਹੁਦਾ ਸੰਭਾਲੇ ਜਾਣ ਮੌਕੇ ਕੀਤੇ ਸੰਖੇਪ ਸਮਾਗਮ ਦੌਰਾਨ ਸਾਬਕਾ ਮੁਖੀ ਪ੍ਰੋ. ਹਿਮਾਂਸ਼ੂ ਅਗਰਵਾਲ, ਪ੍ਰੋ. ਲਖਵਿੰਦਰ ਕੌਰ, ਪ੍ਰੋਫੈਸਰ ਰਮਨ ਮੈਣੀ ਅਤੇ ਡਾ. ਗੁਰਜੀਤ ਸਿੰਘ ਭੱਠਲ ਆਦਿ ਮੌਜੂਦ ਰਹੇ | ਜ਼ਿਕਰਯੋਗ ਹੈ ਕਿ ਪ੍ਰੋ. ਜਸਵਿੰਦਰ ਸਿੰਘ ਯੂਨੀਵਰਸਿਟੀ ਦੇ ਪਲੇਸਮੈਂਟ ਸੈੱਲ ਦੇ ਡਾਇਰੈਕਟਰ ਵਜੋਂ ਵੀ ਸੇਵਾ ਨਿਭਾ ਰਹੇ ਹਨ | ਡਾ. ਜਸਵਿੰਦਰ ਸਿੰਘ ਕੋਲ 23 ਸਾਲਾਂ ਦਾ ਅਧਿਆਪਨ ਅਤੇ ਖੋਜ ਦਾ ਤਜਰਬਾ ਹੈ | ਉਹ ਵੱਖ-ਵੱਖ ਯੂਨੀਵਰਸਿਟੀਆਂ ਦੇ ਬੋਰਡ ਆਫ ਸਟੱਡੀਜ਼ ਦੇ ਮੈਂਬਰ ਰਹੇ ਹਨ | ਉਨ੍ਹਾਂ ਨੇ ਕਈ ਚੋਣ ਕਮੇਟੀਆਂ ਅਤੇ ਕਾਲਜ ਨਿਰੀਖਣ ਕਮੇਟੀਆਂ ਵਿਚ ਸਰਗਰਮੀ ਨਾਲ ਯੋਗਦਾਨ ਪਾਇਆ ਹੈ, ਅੰਤਰਰਾਸ਼ਟਰੀ ਕਾਨਫ਼ਰੰਸਾਂ ਦਾ ਆਯੋਜਨ ਕੀਤਾ ਹੈ, ਅਤੇ ਵਿਸ਼ਵ ਪੱਧਰ 'ਤੇ ਕਈ ਨਾਮਵਰ ਖੋਜ ਪੱਤਰ ਪ੍ਰਕਾਸ਼ਿਤ ਕਰਵਾਏ ਹਨ | ਉਨ੍ਹਾਂ ਨੇ ਯੂਨੀਵਰਸਿਟੀਆਂ ਦੇ ਅਕਾਦਮਿਕ ਆਡਿਟ ਵੀ ਕੀਤੇ ਹਨ ਅਤੇ ਕੰਪਿਊਟਰ ਨੈੱਟਵਰਕ ਨੀਤੀ ਪ੍ਰਬੰਧਨ ਸੰਸਥਾ ਦੇ ਮੈਂਬਰ ਵੀ ਹਨ | ਉਨ੍ਹਾਂ ਦੇ ਮੁਹਾਰਤ ਦੇ ਖੇਤਰਾਂ ਵਿਚ ਸਾਈਬਰ ਸੁਰੱਖਿਆ, ਮਸ਼ੀਨ ਲਰਨਿੰਗ, ਅਤੇ ਮਾਲਵੇਅਰ ਵਿਸ਼ਲੇਸ਼ਣ ਸ਼ਾਮਲ ਹਨ |
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਨੇ ਨਗਰ ਪੰਚਾਇਤ ਖਮਾਣੋਂ ਦੇ ਦਫ਼ਤਰ ਅੱਗੇ ਦਿੱਤਾ ਧਰਨਾ ਅਗਲੀ ਖ਼ਬਰ ਜੀ. ਐਸ. ਟੀ. ਦਰਾਂ ਘਟਾਉਣ ਨੂੰ ਲੈ ਕੇ ਅਹਿਮ ਸ਼ਖ਼ਸੀਅਤਾਂ ਦੇ ਵਿਚਾਰ
Ad Position 24