14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਸ਼ਡਿਊਲ ਜਾਰੀ

ਚੰਡੀਗੜ੍ਹ, 14 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਰਕਾਰ ਵਲੋਂ ਹਾਕੀ ਇੰਡੀਆ ਦੇ ਸਹਿਯੋਗ ਨਾਲ 27 ਅਕਤੂਬਰ ਤੋਂ 5 ਨਵੰਬਰ ਤੱਕ ਕਰਵਾਈ ਜਾ ਰਹੀ...

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

ਚੰਡੀਗੜ੍ਹ, 14 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)  -  ਪੰਜਾਬ ਸਰਕਾਰ ਵਲੋਂ ਹਾਕੀ ਇੰਡੀਆ ਦੇ ਸਹਿਯੋਗ ਨਾਲ 27 ਅਕਤੂਬਰ ਤੋਂ 5 ਨਵੰਬਰ ਤੱਕ ਕਰਵਾਈ ਜਾ ਰਹੀ ਮੈਨਜ਼ ਏਸ਼ੀਅਨ ਹਾਕੀ  ਚੈਂਪੀਅਨਜ਼ ਟਰਾਫ਼ੀ ਦਾ ਲੋਗੋ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਫੇਜ਼ 9 ਦੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਖੇ ਜਾਰੀ ਕੀਤਾ ਗਿਆ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਟੂਰਨਾਮੈਂਟ ਦੇ ਮੈਚ ਪੰਜਾਬ ਵਿਚ ਹੋਣਗੇ। ਮੈਚ ਜਲੰਧਰ ਤੇ ਮੁਹਾਲੀ ਵਿਚ ਹੋਣਗੇ। ਉਨ੍ਹਾਂ ਕਿਹਾ ਕਿ  ਪੰਜਾਬ ਨੂੰ ਹਾਕੀ ਲਈ ਬਹੁਤ ਵੱਡਾ ਈਵੈਂਟ ਮਿਲ ਰਿਹਾ ਹੈ। ਅਸੀਂ ਖਿਡਾਰੀਆਂ ਨੂੰ ਨੈਸ਼ਨਲ ਲੈਵਲ ਦੀਆਂ ਸੁਵਿਧਾਵਾਂ ਦੇਵਾਂਗੇ।
ਉਨ੍ਹਾਂ ਕਿਹਾ ਕਿ ਟੂਰਨਾਮੈਂਟ ਦੀ ਸ਼ੁਰੂਆਤ 27 ਅਕਤੂਬਰ ਨੂੰ ਜਲੰਧਰ ਵਿਚ ਹੋਵੇਗੀ। ਫਾਈਨਲ ਮੈਚ 5 ਨਵੰਬਰ ਨੂੰ ਮੁਹਾਲੀ ਵਿਖੇ ਹੋਵੇਗਾ। ਟੂਰਨਾਮੈਂਟ ਵਿਚ ਭਾਰਤ ਸਮੇਤ ਪਾਕਿਸਤਾਨ, ਚੀਨ, ਜਪਾਨ, ਮਲੇਸ਼ੀਆ, ਕੋਰੀਆ ਦੀਆਂ ਟੀਮਾਂ  ਹਿੱਸਾ ਲੈਣਗੀਆਂ ਜਦਕਿ ਓਮਾਨ ਅਤੇ ਬੰਗਲਾਦੇਸ਼ ਰਿਜ਼ਰਵ ਟੀਮਾਂ ਹੋਣਗੀਆਂ। ਪੂਲ ਦੇ ਮੈਚ ਜਲੰਧਰ ਵਿਖੇ ਹੋਣਗੇ। 1 ਨਵੰਬਰ ਨੂੰ ਪੰਜਾਬ ਡੇ ਵਾਲੇ ਦਿਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੁਕਾਬਲਾ ਹੋਵੇਗਾ। 

Ad Position 22
No active advertisement
ਪਿਛਲੀ ਖ਼ਬਰ ਮੋਟਰਸਾਇਕਲ ਸਵਾਰ ਇਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਤੁਹਾਡੀ ਇਸ ਸ਼ਾਨਦਾਰ ਜਿੱਤ 'ਤੇ ਪੂਰੇ ਦੇਸ਼ ਨੂੰ ਮਾਣ ਹੈ - ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ 'ਵੂਮੈਨਜ਼ ਏਸ਼ੀਆ ਕੱਪ' ਜਿੱ...
Ad Position 24