28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸਹੌਲੀ ਪਿੰਡ ਦੀ ਪੰਚਾਇਤ ਵਲੋਂ ਪ੍ਰਾਇਮਰੀ ਸਕੂਲ ਨੂੰ ਦਿੱਤੇ ਗਏ 2 ਏ. ਸੀ.

Ad Position 21
No active advertisement
ਅਜੀਤ ਡੈਸਕ 25-09-2025
ਭਾਦਸੋਂ, 24 ਸਤੰਬਰ (ਪ੍ਰਦੀਪ ਦੰਦਰਾਲਾ)-ਸਰਕਾਰੀ ਪ੍ਰਾਇਮਰੀ ਸਕੂਲ ਸਹੌਲੀ ਬਲਾਕ ਭਾਦਸੋਂ-2 ਦੇ ਅਧਿਆਪਕਾਂ ਦੀ ਮਿਹਨਤ ਅਤੇ ਐਸ.ਐਮ.ਸੀ. ਕਮੇਟੀ ਦੇ ਯਤਨਾਂ ਸਦਕਾ ਪਿੰਡ ਦੀ ਪੰਚਾਇਤ ਨੇ ਵਿਦਿਆਰਥੀਆਂ ਲਈ ਸਕੂਲ ਨੂੰ ਦੋ ਏ. ਸੀ. ਦਿੱਤੇ | ਜਿਸ ਦੇ ਸੰਬੰਧ ਵਿਚ ਅੱਜ ਬਲਾਕ ਸਿੱਖਿਆ ਅਫ਼ਸਰ ਜਗਜੀਤ ਸਿੰਘ ਨੌਹਰਾ, ਸਕੂਲ ਅਧਿਆਪਕ ਬੇਅੰਤ ਸਿੰਘ, ਸਤਵੀਰ ਸਿੰਘ ਅਤੇ ਰਛਪਾਲ ਸਿੰਘ ਵਲੋਂ ਪਿੰਡ ਦੀ ਪੰਚਾਇਤ ਅਤੇ ਐਸ.ਐਮ.ਸੀ. ਕਮੇਟੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਨ ਲਈ ਸਮਾਗਮ ਕੀਤਾ | ਨੌਹਰਾ ਤੇ ਸਕੂਲ ਅਧਿਆਪਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਾਮ ਪੰਚਾਇਤ ਦਾ ਸਕੂਲ ਦੇ ਵਿਦਿਆਰਥੀਆਂ ਲਈ ਬਹੁਤ ਵੱਡਾ ਅਤੇ ਸ਼ਲਾਘਾਯੋਗ ਉਪਰਾਲਾ ਹੈ, ਹੁਣ ਸਰਕਾਰੀ ਸਕੂਲ ਵੀ ਹਰ ਤਰ੍ਹਾਂ ਦੀ ਸਹੂਲਤ ਦੇ ਨਾਲ਼ ਪੂਰੀ ਤਰ੍ਹਾਂ ਲੈਸ ਹੋ ਰਹੇ ਹਨ | ਇਸ ਮੌਕੇ ਸਰਪੰਚ ਬੇਅੰਤ ਕੌਰ, ਨੰਬਰਦਾਰ ਗੁਰਦੀਪ ਸਿੰਘ, ਪੰਚਾਇਤ ਮੈਂਬਰ ਬੇਅੰਤ ਸਿੱਧੂ, ਅਮਨਦੀਪ ਕੌਰ, ਅੱਛਰਜੀਤ ਸਿੰਘ ਪੰਚ ,ਸੁਖਵਿੰਦਰ ਕੌਰ, ਜਗਦੀਪ ਰਾਮ, ਚੇਅਰਮੈਨ ਭਗਵੰਤ ਸਿੰਘ, ਜਗਤਾਰ ਸਿੰਘ ਜੱਗੀ, ਸੀ.ਐਚ.ਟੀ. ਰਮਨਜੀਤ ਕੌਰ, ਜਸਪ੍ਰੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੁੱਟਮਾਰ ਕਰ ਕੇ ਕਾਰ ਖੋਹਣ ਵਾਲੇ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਕਾਬੂ ਅਗਲੀ ਖ਼ਬਰ ਨਿਊ ਇੰਡੀਅਨ ਸਕੂਲ 'ਚ ਮਨਾਇਆ ਵਿਸ਼ਵ ਪੰਜਾਬੀ ਦਿਵਸ
Ad Position 24