05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਹੜ੍ਹ ਪ੍ਰਭਾਵਿਤ ਇਲਾਕੇ 'ਚ 200 ਕੁਇੰਟਲ ਅਚਾਰ ਭੇਜਿਆ-ਹਰਪਾਲਪੁਰ

Ad Position 21
No active advertisement
ਅਜੀਤ ਡੈਸਕ 26-09-2025
ਘਨੌਰ, 25 ਸਤੰਬਰ (ਸਰਦਾਰਾ ਸਿੰਘ ਲਾਛੜੂ)-ਪਿਛਲੇ ਦਿਨਾਂ 'ਚ ਹੜ੍ਹਾਂ ਨੇ ਹਲਕਾ ਘਨੌਰ ਦੇ ਕਈ ਪਿੰਡਾਂ 'ਚ ਭਾਰੀ ਨੁਕਸਾਨ ਪਹੁੰਚਾਇਆ ਜਿੱਥੇ ਜਾਨੀ ਮਾਲੀ ਨੁਕਸਾਨ ਹੋਇਆ ਤੇ ਫਸਲਾਂ ਦੀ ਤਬਾਹੀ ਦੀ ਮਾਰ ਲੋਕਾਂ ਨੂੰ ਝੱਲਣੀ ਪਈ | ਉਥੇ ਪਸ਼ੂਆਂ ਦੇ ਚਾਰੇ ਦੇ ਨੁਕਸਾਨ ਨੇ ਪਸ਼ੂਆਂ ਨੂੰ ਭੁੱਖੇ ਰਹਿਣ ਲਈ ਮਜਬੂਰ ਕਰ ਦਿੱਤਾ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਸ਼ੂਆਂ ਦੇ ਚਾਰੇ ਦੀ ਭਾਰੀ ਘਾਟ ਮਹਿਸੂਸ ਹੋ ਰਹੀ ਹੈ ਅੱਜ ਪਿੰਡ ਚਮਾਰੂ ਤੇ ਜੰਡਮੰਗੋਲੀ ਅਤੇ ਘਨੌਰ ਦੀ ਗਊਸ਼ਾਲਾ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ 200 ਕੁਇੰਟਲ ਮੱਕੀ ਦਾ ਅਚਾਰ ਪਹੁੰਚਾਇਆ ਗਿਆ ਇਹ ਜਾਣਕਾਰੀ ਦਿੰਦਿਆਂ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੇ ਦੱਸਿਆ ਕਿ ਪਿੰਡ ਚਮਾਰੂ ਦੇ ਸਾਬਕਾ ਸਰਪੰਚ ਸਰਦੂਲ ਸਿੰਘ ਤੇ ਅੰਗਰੇਜ਼ ਸਿੰਘ ਨੇ ਪਿੰਡ ਦੇ ਪਸ਼ੂਆਂ ਲਈ ਚਾਰਾ ਤੇ ਅਚਾਰ ਦੀ ਘਾਟ ਮਹਿਸੂਸ ਹੋਣ ਬਾਰੇ ਦੱਸਿਆ ਗਿਆ ਸੀ ਤਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਐਸ.ਪੀ. ਉਬਰਾਏ ਸਾਹਿਬ ਤੇ ਸਾਬਕਾ ਇੰਸਪੈਕਟਰ ਜੱਸਾ ਸਿੰਘ ਸੰਧੂ ਨੂੰ ਬੇਨਤੀ ਕਰਕੇ ਚਮਾਰੂ, ਜੰਡਮੰਗੋਲੀ ਅਤੇ ਗਊਸ਼ਾਲਾ ਘਨੋਰ ਲਈ ਲਗਭਗ 200 ਕੁਇੰਟਲ ਅਚਾਰ ਦਾ ਪ੍ਰਬੰਧ ਕਰਵਾਇਆ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਆਪਣੀ ਟੀਮ ਨਾਲ ਭੇਜ ਕੇ ਸਾਰੇ ਪਿੰਡਾਂ ਚ ਵੰਡਿਆ ਗਿਆ | ਹਰਪਾਲਪੁਰ ਨੇ ਪਿੰਡ ਚਮਾਰੂ, ਜੰਡਮੰਗੋਲੀ ਤੇ ਗਊਸ਼ਾਲਾ ਘਨੌਰ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਸੇਵਾ ਕਰਨ ਦਾ ਸਮਾਂ ਦਿੱਤਾ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਇਲਾਕੇ ਦੀ ਲੋੜਵੰਦ ਪਰਿਵਾਰਾਂ ਦੀ ਸੇਵਾ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਹਿਬ ਦੀ ਗ਼ਲਤ ਵੀਡੀਓ ਬਣਾ ਕੇ ਪਾਉਣ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇ-ਹਰਿਆਊ ਅਗਲੀ ਖ਼ਬਰ ਪਰਾਲੀ ਸਾੜਣ ਤੋਂ ਰੋਕਣ ਲਈ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਉਪਲਬਧ ਕਰਵਾਉਣ 'ਤੇ ਜ਼ੋਰ
Ad Position 24