ਰਾਜਪੁਰਾ, 25 ਸਤੰਬਰ (ਜੀ.ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ ਦੇ ਵਿਦਿਆਰਥੀ ਖਿਡਾਰੀਆਂ ਨੇ ਜ਼ਿਲ੍ਹਾ ਖੇਡ ਸੰਮਤੀ ਦੇ ਪ੍ਰਧਾਨ ਸੰਜੀਵ ਸ਼ਰਮਾ ਸਿੱਖਿਆ ਅਧਿਕਾਰੀ ਸੈਂਕੰਡਰੀ ਅਤੇ ਡਾ. ਰਵਿੰਦਰਪਾਲ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਟਿਆਲਾ ਦੇ ਨਿਰਦੇਸ਼ਾਂ 'ਤੇਂ ਕਰਵਾਈ ਗਈ 69ਵੇਂ ਜ਼ਿਲ੍ਹਾ ਪੱਧਰੀ ਰੋਲਰ ਸਕਿਟਿੰਗ ਚੈਂਪੀਅਨਸ਼ਿਪ 'ਚ ਹਿੱਸਾ | ਇਸ ਦੌਰਾਨ ਪ੍ਰਬੰਧਕ ਸਕੱਤਰ ਡਾ. ਦਲਜੀਤ ਸਿੰਘ (ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ) ਅਤੇ ਜਿਲਾ ਟੂਰਨਾਮੈਂਟ ਸੰਮਤੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਸੰਚਾਲਨ ਕੀਤਾ | ਇਨ੍ਹਾਂ ਮੁਕਾਬਲਿਆਂ ਦੌਰਾਨ ਲੜਕਿਆਂ ਦੇ ਅੰਡਰ 11 ਦੀ ਰੇਸ ਵਿਚ ਸਾਰਥਕ ਨੇ 1 ਚਾਂਦੀ ਦਾ ਤਗਮਾ ਅਤੇ ਇਕ ਕਾਂਸੇ ਦਾ ਤਗਮਾ ਜਿੱਤਿਆ | ਲੜਕੀਆਂ ਦੇ ਅੰਡਰ 11 ਰੇਸ 'ਚ ਏਾਜਲ ਨੇ ਇਕ ਸੋਨਾ ਅਤੇ ਇਕ ਚਾਂਦੀ ਦਾ ਤਗਮਾ ਜਿੱਤਿਆ | ਲੜਕਿਆਂ ਦੇ ਅੰਡਰ 14 ਦੀ ਰੇਸ 'ਚ ਹਰਮਨ ਸਿੰਘ ਨੇ ਇਕ ਸੋਨਾ ਅਤੇ ਇਕ ਕਾਂਸੀ ਦਾ ਤਗਮਾ, ਅਭਿਜਾਤ ਨੇ 2 ਚਾਂਦੀ ਦੇ ਤਗਮੇ, ਲੜਕੀਆਂ ਦੀ ਰੇਸ 'ਚ ਹੀਰਤ ਨੇ ਇਕ ਕਾਂਸੀ ਦਾ ਤਗਮਾ ਜਿੱਤਿਆ | ਇਸ ਤਰ੍ਹਾਂ ਲੜਕਿਆਂ ਦੇ ਅੰਡਰ 17 ਦੀ ਰੇਸ ਵਿਚ ਗੁਰਕੀਰਤ ਸਿੰਘ ਨੇ ਇਕ ਕਾਂਸੀ ਦਾ ਤਗਮਾ ਜਿੱਤਿਆ | ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਅਤੇ ਡਾਇਰੈਕਟਰ ਸੋਦੇਸ਼ ਜੋਸ਼ੀ ਅਤੇ ਪਿ੍ੰਸੀਪਲ ਭਾਰਤੀ ਆਸ਼ੂਤੋਸ਼ ਨੇ ਸਫਲਤਾ ਦਾ ਸਿਹਰਾ ਸਕੇਟਿੰਗ ਕੋਚ ਗੁਰਦੀਪ ਸਿੰਘ ਅਤੇ ਸੰਦੀਪ ਕੁਮਾਰ ਨੂੰ ਦਿੰਦਿਆਂ ਵਧਾਈਆਂ ਦਿੱਤੀਆਂ ਖਿਡਾਰੀਆਂ ਨੂੰ ਸ਼ੁਭਕਾਮਨਾਮਾ ਦਿੰਦਿਆਂ ਹੋਇਆ ਭਵਿੱਖ 'ਚ ਇਸੇ ਤਰ੍ਹਾਂ ਅੱਗੇ ਵੱਧਦੇ ਰਹਿਣ ਦੇ ਲਈ ਉਤਸਾਹਿਤ ਕੀਤਾ |