05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪਟਿਆਲਾ ਜ਼ੋਨ 2 ਦੇ ਅਥਲੈਟਿਕਸ ਮੁਕਾਬਲਿਆਂ 'ਚ ਅਥਲੈਟਿਕਸ ਨੇ ਦਿਖਾਏ ਜੌਹਰ

Ad Position 21
No active advertisement
ਅਜੀਤ ਡੈਸਕ 26-09-2025
ਪਟਿਆਲਾ, 25 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਜ਼ੋਨ ਦੋ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਡਾ. ਰਜਨੀਸ਼ ਗੁਪਤਾ ਪਿ੍ੰਸੀਪਲ ਪੀਐਮਸ਼੍ਰੀ ਸਸਸਸ ਫ਼ੀਲਖ਼ਾਨਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜ਼ੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ ਤੇ ਵਿੱਤ ਸਕੱਤਰ ਬਲਕਾਰ ਸਿੰਘ ਦੇ ਤਾਲਮੇਲ ਨਾਲ ਅਥਲੈਟਿਕਸ ਟੂਰਨਾਮੈਂਟ ਪੋਲੋ ਗਰਾਊਾਡ ਪਟਿਆਲਾ ਵਿਖੇ ਕਰਵਾਇਆ ਗਿਆ¢ ਜ਼ੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ ਨੇ ਦੱਸਿਆ ਕੀ 200 ਮੀਟਰ ਲੜਕੀਆਂ ਅੰਡਰ 14 ਜੇ ਮੁਕਾਬਲਿਆਂ ਵਿਚ ਸਮੀਰਾ ਨੇ ਪਹਿਲਾ, ਹੁਸਨਪ੍ਰੀਤ ਕੌਰ ਨੇ ਦੂਜਾ, ਖੁਸ਼ਪ੍ਰੀਤ ਕੌਰ ਨੇ ਤੀਜਾ, ਅੰਡਰ 17 ਲੜਕੀਆਂ ਦੇ 200 ਮੀਟਰ ਮੁਕਾਬਲਿਆਂ ਵਿਚ ਮਨਮੀਤ ਕੌਰ ਨੇ ਪਹਿਲਾ, ਪ੍ਰਨਵੀ ਗੋਇਲ ਨੇ ਦੂਜਾ, ਨੰਦਨੀ ਨੇ ਤੀਜਾ, ਅੰਡਰ 19 ਲੜਕੀਆਂ ਦੇ 200 ਮੀਟਰ ਮੁਕਾਬਲਿਆਂ ਵਿੱਚ ਗੁਰਮਨਦੀਪ ਕੌਰ ਨੇ ਪਹਿਲਾ ਸਨੇਹਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ¢ ਅੰਡਰ 14 ਲੜਕਿਆਂ ਦੇ 200 ਮੀਟਰ ਮੁਕਾਬਲਿਆਂ ਵਿੱਚ ਗੁਰਵੰਸ ਨੇ ਪਹਿਲਾ ਦਕਸ਼ ਨੇ ਦੂਜਾ, ਸਹਿਜਪ੍ਰੀਤ ਨੇ ਤੀਜਾ, ਅੰਡਰ 17 ਲੜਕਿਆਂ ਦੇ 200 ਮੀਟਰ ਮੁਕਾਬਲਿਆਂ ਵਿਚ ਸੰਜੇ ਨੇ ਪਹਿਲਾ, ਮਹਿਤਾਬ ਸਿੰਘ ਨੇ ਦੂਜਾ, ਲਵਦੀਪ ਸਿੰਘ ਨੇ ਤੀਜਾ, ਅੰਡਰ 19 ਨੇ 200 ਮੀਟਰ ਲੜਕਿਆਂ ਦੇ ਮੁਕਾਬਲਿਆਂ ਵਿਚ ਅਮਨਜੋਤ ਸਿੰਘ ਨੇ ਪਹਿਲਾ, ਪ੍ਰਭਜੋਤ ਸਿੰਘ ਨੇ ਦੂਜਾ ਹਰ ਮਿਲਣ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ¢ ਇਸ ਮੌਕੇ ਮਮਤਾ ਰਾਣੀ, ਕਿਰਨਜੀਤ ਕੌਰ, ਜਹੀਦਾ ਕੁਰੈਸ਼ੀ, ਮਨਪ੍ਰੀਤ ਸਿੰਘ, ਸਤਵਿੰਦਰ ਸਿੰਘ ਚੀਮਾ, ਯਾਦਵਿੰਦਰ ਕੌਰ, ਰੁਪਿੰਦਰ ਕੌਰ, ਰਾਜਵਿੰਦਰ ਕੌਰ, ਰੁਪਿੰਦਰ ਕੌਰ ਪਸਿਆਣਾ, ਅਜੇ ਵਰਮਾ, ਗੁਰਦੀਪ ਸਿੰਘ ਅਥਲੈਟਿਕਸ ਕੋਚ, ਜਸਦੇਵ ਸਿੰਘ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਸਾਲਾਨਾ ਗੁਰਮਤਿ ਸਮਾਗਮ ਕੱਲ੍ਹ ਤੋਂ ਅਗਲੀ ਖ਼ਬਰ ਫਾਇਰ ਬਿ੍ਗੇਡ ਵਿਭਾਗ ਨੂੰ ਬਣਾਵਾਂਗੇ ਸਮੇਂ ਦਾ ਹਾਣੀ-ਮੇਅਰ ਕੁੰਦਨ ਗੋਗੀਆ
Ad Position 24