ਪਟਿਆਲਾ, 25 ਸਤੰਬਰ (ਅ.ਸ. ਆਹਲੂਵਾਲੀਆ)-ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਅੱਜ ਨਗਰ ਨਿਗਮ ਦੇ ਫਾਇਰ ਬਿ੍ਗੇਡ ਦਫ਼ਤਰ ਦਾ ਦੌਰਾ ਕਰਕੇ ਉੱਥੇ ਦੀਆਂ ਸਾਰੀਆਂ ਮਸ਼ੀਨਾਂ ਅਤੇ ਗੱਡੀਆਂ ਦਾ ਜਾਇਜ਼ਾ ਲਿਆ¢ ਇਸ ਦÏਰਾਨ ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਵਲੋਂ ਪ੍ਰਦੂਸ਼ਣ 'ਤੇ ਕਾਬੂ ਪਾਉਣ ਅਤੇ ਲੋਕਾਂ ਨੂੰ ਸੁੱਚੀ ਹਵਾ ਪ੍ਰਦਾਨ ਕਰਨ ਲਈ ਕਦਮ ਤੇਜ਼ੀ ਨਾਲ ਚੁੱਕੇ ਜਾ ਰਹੇ ਹਨ¢ ਉਨ੍ਹਾਂ ਐਲਾਨ ਕੀਤਾ ਕਿ ਨਵਰਾਤਰੇ ਦੇ ਪਵਿੱਤਰ ਮÏਕੇ ਦÏਰਾਨ ਸ਼ਹਿਰ ਵਿੱਚ ਦੂਸਰੀ ਐਂਟੀ-ਸਮੋਕ ਮਸ਼ੀਨ ਚਲਾਈ ਜਾਵੇਗੀ¢ ਮੇਅਰ ਗੋਗੀਆ ਨੇ ਕਿਹਾ ਕਿ ਪਟਿਆਲਾ ਵਾਸੀਆਂ ਦੀ ਸਿਹਤ ਨਗਰ ਨਿਗਮ ਦੀ ਸਭ ਤੋਂ ਵੱਡੀ ਤਰਜੀਹ ਹੈ¢ ਪਹਿਲੀ ਐਂਟੀ-ਸਮੋਕ ਮਸ਼ੀਨ ਨਾਲ ਸ਼ਹਿਰ ਦੇ ਮੁੱਖ ਇਲਾਕਿਆਂ ਵਿੱਚ ਧੂੜ ਅਤੇ ਧੂੰਏਾ 'ਤੇ ਕਾਫ਼ੀ ਹੱਦ ਤੱਕ ਕੰਟਰੋਲ ਕੀਤਾ ਗਿਆ ਹੈ¢ ਹੁਣ ਦੂਸਰੀ ਮਸ਼ੀਨ ਦੇ ਆਉਣ ਨਾਲ ਇਹ ਮੁਹਿੰਮ ਹੋਰ ਤੇਜ਼ ਹੋਵੇਗੀ ਅਤੇ ਹੋਰ ਇਲਾਕਿਆਂ ਨੂੰ ਵੀ ਕਵਰ ਕੀਤਾ ਜਾ ਸਕੇਗਾ¢ ਇਸ ਮÏਕੇ ਮੇਅਰ ਨੇ ਫਾਇਰ ਬਿ੍ਗੇਡ ਵਿਭਾਗ ਨੂੰ ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਕਰਕੇ ਸਮੇਂ ਦਾ ਹਾਣੀ ਬਣਾਇਆ ਜਾਵੇਗਾ¢ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਗਰ ਨਿਗਮ ਦੇ ਯਤਨਾਂ ਵਿਚ ਸਾਥ ਦੇਣ ਅਤੇ ਸਾਫ਼-ਸੁਥਰਾ ਮਾਹÏਲ ਬਣਾਈ ਰੱਖਣ ਵਿਚ ਯੋਗਦਾਨ ਪਾਏਾ¢ ਇਸ ਦੌਰੇ ਦÏਰਾਨ ਸੈਂਟਰੀ ਇੰਸਪੈਕਟਰ, ਨਿਗਮ ਟੀਮ ਅਤੇ ਫਾਇਰ ਬਿ੍ਗੇਡ ਅਧਿਕਾਰੀ ਵੀ ਮÏਜੂਦ ਸਨ, ਜਿਨ੍ਹਾਂ ਨੇ ਮੇਅਰ ਨੂੰ ਮਸ਼ੀਨਾਂ ਅਤੇ ਵਿਭਾਗ ਦੀਆਂ ਹੋਰ ਲੋੜਾਂ ਬਾਰੇ ਵੀ ਜਾਣਕਾਰੀ ਦਿੱਤੀ¢