05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਵਿਧਾਇਕ ਦੇਵ ਮਾਨ ਨੇ ਬੀੜ ਦੁਸਾਂਝ ਵਾਲੀ ਸੜਕ ਦਾ ਨੀਂਹ-ਪੱਥਰ ਰੱਖਿਆ

Ad Position 21
No active advertisement
ਅਜੀਤ ਡੈਸਕ 26-09-2025
ਨਾਭਾ, 25 ਸਤੰਬਰ (ਕਰਮਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਜਾ ਰਹੀ ਹੈ | ਜਿਸ ਤਹਿਤ ਹਲਕਾ ਨਾਭਾ ਦੇ ਪਿੰਡਾਂ ਨੂੰ ਲੱਗਦੀਆਂ ਲਿੰਕ ਸੜਕਾਂ ਦੇ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ ਇਸ ਸਕੀਮ ਤਹਿਤ ਨਾਭਾ ਬੀੜ ਦੁਸਾਂਝ ਸੜਕ ਦੀ ਵਿਸ਼ੇਸ਼ ਮੁਰੰਮਤ ਦਾ ਪੱਥਰ ਰੱਖਿਆ ਗਿਆ ਹੈ ਇਨ੍ਹਾਂ ਵਿਚਾਰਾਂ ਪ੍ਰਗਟਾਵਾ ਗੁਰਦੇਵ ਸਿੰਘ ਦੇਵ ਮਾਨ ਵਿਧਾਇਕ ਨਾਭਾ ਨੇ ਚੌਧਰੀਮਾਜਰਾ ਪੁਲੀ ਵਿਖੇ ਸੜਕ ਦੀ ਸਪੈਸ਼ਲ ਰਿਪੇਅਰ ਦਾ ਨੀਂਹ ਰੱਖਣ ਉਪਰੰਤ ਕੀਤਾ | ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਲੰਬਾਈ ਤਕਰੀਬਨ 6 ਕਿੱਲੋਮੀਟਰ ਹੈ ਇਸ ਦੇ ਉੱਪਰ ਤਕਰੀਬਨ 3 ਕਰੋੜ ਦੀ ਲਾਗਤ ਆਉਣੀ ਹੈ | ਉਨ੍ਹਾਂ ਦੱਸਿਆ ਕਿ ਜਲਦ ਨਾਭਾ ਹਲਕੇ ਦੀਆਂ ਸਾਰੀਆਂ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਵਿਕਾਸ ਬਾਤਿਸ਼ ਐਸ.ਡੀ.ਓ. ਪੀ. ਡਬਲਿਊ.ਡੀ., ਮਨਦੀਪ ਸਿੰਘ ਰਠੋਰ, ਲਖਵਿੰਦਰ ਸਿੰਘ, ਤੇਜਿੰਦਰ ਸਿੰਘ ਖਹਿਰਾ, ਰਣਜੀਤ ਸਿੰਘ ਜੱਜ ਸਰਪੰਚ, ਜਸਵਿੰਦਰ ਸਿੰਘ ਅੱਚਲ ਸਰਪੰਚ, ਮੇਜਰ ਸਿੰਘ ਤੁੰਗਾਂ, ਅਮਨਦੀਪ ਸਿੰਘ ਸਰਪੰਚ ਯੂਨੀਅਨ ਪ੍ਰਧਾਨ, ਮਨਜੀਤ ਸਿੰਘ ਫਤਿਹਪੁਰ, ਅਮਨਦੀਪ ਕੁਮਾਰ ਸਰਪੰਚ, ਕਿ੍ਸ਼ਨ ਧਰਮਸੋਤ, ਗੁਰਪ੍ਰੀਤ ਸਿੰਘ ਮੱਲੇਵਾਲ, ਭੁਪਿੰਦਰ ਸਿੰਘ ਕੱਲਰਮਾਜਰੀ, ਜਸਵੀਰ ਸਿੰਘ ਵਜੀਦਪੁਰ, ਜਗਦੇਵ ਸਿੰਘ, ਗੁਰਮੁਖ ਸਿੰਘ ਮੋਹਲਗੁਅਰਾ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਫਾਇਰ ਬਿ੍ਗੇਡ ਵਿਭਾਗ ਨੂੰ ਬਣਾਵਾਂਗੇ ਸਮੇਂ ਦਾ ਹਾਣੀ-ਮੇਅਰ ਕੁੰਦਨ ਗੋਗੀਆ ਅਗਲੀ ਖ਼ਬਰ ਮਾਡਰਨ ਨਾਭਾ ਸਕੂਲ ਵਿਖੇ ਮਨਾਇਆ ਵਿਸ਼ਵ ਪੰਜਾਬੀ ਦਿਵਸ
Ad Position 24