05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮਾਡਰਨ ਨਾਭਾ ਸਕੂਲ ਵਿਖੇ ਮਨਾਇਆ ਵਿਸ਼ਵ ਪੰਜਾਬੀ ਦਿਵਸ

Ad Position 21
No active advertisement
ਅਜੀਤ ਡੈਸਕ 26-09-2025
ਨਾਭਾ, 25 ਸਤੰਬਰ (ਕਰਮਜੀਤ ਸਿੰਘ)-ਸਥਾਨਕ ਮਾਡਰਨ ਨਾਭਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਸਕੂਲ ਦੇ ਨਿਰਦੇਸ਼ਕ ਸੁਚੇਤ ਸਿੰਘ ਬੇਦੀ ਅਤੇ ਉਪ ਨਿਰਦੇਸ਼ਕਾ ਸਤਿੰਦਰ ਕੌਰ ਬੇਦੀ ਦੀ ਅਗਵਾਈ ਹੇਠ ਵਿਸ਼ਵ ਪੰਜਾਬੀ ਦਿਵਸ ਬੜੇ ਸੁਚੱਜੇ ਢੰਗ ਨਾਲ ਮਨਾਇਆ ਗਿਆ | ਸਕੂਲ ਦੀ ਪੰਜਾਬੀ ਅਧਿਆਪਕਾ ਰੰਜਨਾ ਗੁਪਤਾ ਨੇ ਇਸ ਮੌਕੇ ਪਰਚਾ ਪੜ੍ਹਦਿਆਂ ਪੰਜਾਬੀ ਬੋਲੀ ਦੇ ਮਾਣਮੱਤੇ ਇਤਿਹਾਸ 'ਤੇ ਚਾਨਣਾ ਪਾਉਂਦਿਆਂ ਹੋਇਆਂ ਇਸ ਦੇ ਸ਼ਾਨਦਾਰ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਸ਼ੀਰੂ ਬੇਦੀ ਨੇ ਕਿਹਾ ਕਿ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਆਪਣਾ ਪੰਜਾਬ ਫਾਊਾਡੇਸ਼ਨ ਵਲੋਂ ਇਹ ਇਕ ਨਵਾਂ ਆਰੰਭ ਹੋ ਰਿਹਾ ਹੈ | ਜਿਸਦਾ ਹਰ ਪੰਜਾਬੀ ਨੂੰ ਸੁਆਗਤ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਹ 23 ਸਤੰਬਰ ਦਾ ਦਿਹਾੜਾ ਖਾਸ ਤੌਰ 'ਤੇ ਇਸ ਕਰਕੇ ਚੁਣਿਆ ਗਿਆ ਹੈ ਕਿਉਂਕਿ ਇਸ ਦਿਨ ਪੰਜਾਬੀ ਬੋਲੀ ਦੇ ਸ਼ਾਹ ਸਵਾਰ, ਸਿਰਮੌਰ ਕਵੀ ਸੇਖ ਫਰੀਦ ਜੀ ਦਾ ਆਗਮਨ ਦਿਵਸ ਵੀ ਹੈ, ਜਿਨਾਂ ਨੇ ਆਪਣੀਆਂ ਲਿਖਤਾਂ ਰਾਹੀਂ ਪੰਜਾਬੀ ਬੋਲੀ ਨੂੰ ਅਮਰਤਾ ਪ੍ਰਦਾਨ ਕੀਤੀ |
ਇਸ ਦਿਵਸ ਮੌਕੇ ਸਕੂਲ ਵਿਦਿਆਰਥਣ ਨਵਲੀਨ ਕੌਰ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਕਵਿਤਾ ਦੀ ਵੀ ਪੇਸ਼ਕਾਰੀ ਕੀਤੀ ਗਈ | ਜਿਸ ਵਿਚ ਉਸ ਨੇ ਪੰਜਾਬੀ ਭਾਸ਼ਾ ਵਿੱਚ ਆਏ ਉਤਰਾਵਾਂ-ਚੜਾਵਾਂ ਅਤੇ ਵਰਤਮਾਨ ਸਮੇਂ ਵਿਚ ਆ ਰਹੀਆਂ ਚੁਣੌਤੀਆਂ ਨੂੰ ਬਾਖ਼ੂਬੀ ਪੇਸ਼ ਕੀਤਾ | ਸਕੂਲ ਮੁਖੀ ਸੁਚੇਤ ਸਿੰਘ ਬੇਦੀ ਨੇ ਕਿਹਾ ਹੈ ਕਿ ਉਹਨਾਂ ਦਾ ਪਰਿਵਾਰ ਅਤੇ ਸੰਸਥਾ ਸ਼ੁਰੂ ਤੋਂ ਹੀ ਪੰਜਾਬੀ ਬੋਲੀ ਨੂੰ ਸਮਰਪਿਤ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਸੰਸਥਾ ਜਦੋਂ ਤੋਂ ਹੋਂਦ ਵਿਚ ਆਈ ਹੈ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਵਿਦਿਆਰਥੀਆਂ ਵਿਚ ਪੰਜਾਬੀ ਬੋਲੀ ਪ੍ਰਤੀ ਲਗਾਅ ਪੈਦਾ ਕਰਨ ਲਈ ਸਕੂਲ ਵਿੱਚ ਸਮੇਂ- ਸਮੇਂ ਤੇ ਭਾਸ਼ਣ, ਕਵਿਤਾ ਉਚਾਰਨ ਅਤੇ ਪੰਜਾਬੀ ਲੋਕ-ਗੀਤ ਮੁਕਾਬਲੇ ਕਰਵਾਏ ਜਾਂਦੇ ਰਹੇ ਹਨ | ਸਤਿੰਦਰ ਕੌਰ ਬੇਦੀ ਨੇ ਕਿਹਾ ਕਿ ਅੱਗੋਂ ਵੀ ਉਹ ਇਸੇ ਤਰ੍ਹਾਂ ਮਾਂ-ਬੋਲੀ ਦੀ ਸੇਵਾ ਕਰਦੇ ਰਹਿਣਗੇ ਅਤੇ ਇਸ ਦਿਹਾੜੇ ਨੂੰ ਹੋਰ ਵੀ ਉਤਸ਼ਾਹ ਨਾਲ ਮਨਾਉਂਦੇ ਰਹਿਣਗੇ | ਇਥੇ ਇਹ ਜ਼ਿਕਰ ਕਰਨ ਯੋਗ ਹੈ ਕਿ ਸਕੂਲ ਮੁਖੀ ਸੁਚੇਤ ਸਿੰਘ ਬੇਦੀ ਆਪਣੀ ਸਵੈ- ਜੀਵਨੀ 'ਮੇਰੀ ਕਲਮ ਮੇਰੀਆਂ ਬਾਤਾਂ' ਅਤੇ ਸਤਿੰਦਰ ਕੌਰ ਬੇਦੀ ਆਪਣੇ ਕਾਵਿ ਸੰਗ੍ਰਹਿ ਮੇਰੇ ਅਹਿਸਾਸ 'ਪਹਿਲਾਂ ਹੀ ਪੰਜਾਬੀ ਸਾਹਿਤ ਦੀ ਝੋਲੀ ਪਾ ਕੇ ਇਸ ਦੇ ਖਜ਼ਾਨੇ ਨੂੰ ਹੋਰ ਅਮੀਰ ਕਰ ਚੁੱਕੇ ਹਨ | ਇਸ ਮੌਕੇ ਸਕੂਲ ਸਟਾਫ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਬੀੜ ਦੁਸਾਂਝ ਵਾਲੀ ਸੜਕ ਦਾ ਨੀਂਹ-ਪੱਥਰ ਰੱਖਿਆ ਅਗਲੀ ਖ਼ਬਰ ਜੈਮਸ ਪਬਲਿਕ ਸਕੂਲ ਦੀ ਅਧਿਆਪਕਾ ਸੀਮਾ ਚੌਧਰੀ ਨੂੰ ਕੀਤਾ ਸਨਮਾਨਿਤ
Ad Position 24