05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਜੈਮਸ ਪਬਲਿਕ ਸਕੂਲ ਦੀ ਅਧਿਆਪਕਾ ਸੀਮਾ ਚੌਧਰੀ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 26-09-2025
ਸਨੌਰ, 25 ਸਤੰਬਰ (ਸੋਖਲ)-ਇਥੋਂ ਦੇ ਚੋਰਾਂ ਰੋਡ ਸਥਿਤ ਜੈਮਸ ਪਬਲਿਕ ਸਕੂਲ ਦੀ ਹਿੰਦੀ ਅਧਿਆਪਕਾ ਸੀਮਾ ਚੌਧਰੀ ਨੂੰ ਹਿੰਦੀ ਦਿਵਸ ਦੇ ਮੌਕੇ 'ਤੇ ਦਿੱਲੀ ਸਰਕਾਰ ਅਤੇ ਮਧੁਬਨ ਐਜੂਕੇਸ਼ਨ ਬੁਕਸ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਹ ਸਨਮਾਨ ਉਨ੍ਹਾਂ ਨੂੰ ਹਿੰਦੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਅਤੇ ਸਿੱਖਿਆ ਖੇਤਰ ਵਿਚ ਕੀਤੇ ਗਏ ਅਤੁੱਲਣਯੋਗ ਯੋਗਦਾਨ ਲਈ ਮਿਲਿਆ ਹੈ | ਸੀਮਾ ਚੌਧਰੀ ਦੀ ਚੋਣ 22 ਰਾਜਾਂ ਦੇ ਚੁਣੇ ਗਏ ਅਧਿਆਪਕਾਂ ਵਿਚੋਂ ਹਿੰਦੀ ਦੇ ਪ੍ਰਚਾਰ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣ ਦੇ ਆਧਾਰ 'ਤੇ ਕੀਤਾ ਗਿਆ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਡਾ. ਮੰਜਰੀ ਤੇਜਪਾਲ ਨੇ ਕਿਹਾ, ''ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਸਾਡੀ ਅਧਿਆਪਕਾ ਨੇ ਰਾਸ਼ਟਰੀ ਪੱਧਰ 'ਤੇ ਹਿੰਦੀ ਭਾਸ਼ਾ ਲਈ ਇੰਨਾ ਵੱਡਾ ਯੋਗਦਾਨ ਦਿੱਤਾ ਹੈ | ਇਹ ਸਨਮਾਨ ਸਿਰਫ਼ ਸੀਮਾ ਚੌਧਰੀ ਹੀ ਨਹੀਂ, ਸਗੋਂ ਪੂਰੇ ਜੈਮਸ ਪਬਲਿਕ ਸਕੂਲ ਪਰਿਵਾਰ ਲਈ ਮਾਣ ਦਾ ਵਿਸ਼ਾ ਹੈ |'' ਸਨਮਾਨ ਸਮਾਰੋਹ ਵਿਚ ਮਧੁਬਨ ਐਜੂਕੇਸ਼ਨ ਬੁਕਸ ਦੀ ਮੈਨੇਜਰ ਡਾ. ਯੋਗਿਤਾ ਭਾਟੀਆ ਨੇ ਭਾਸ਼ਣ ਦਿੱਤਾ | ਸਮਾਰੋਹ ਦੇ ਮੁੱਖ ਮਹਿਮਾਨ ਦਿੱਲੀ ਸਰਕਾਰ ਦੇ ਕਲਾ, ਸਭਿਆਚਾਰ ਅਤੇ ਭਾਸ਼ਾ ਮੰਤਰੀ ਕਪਿਲ ਮਿਸ਼ਰਾ ਸਨ | ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਡਾ. ਰਸਮੀ ਸਿੰਘ (ਆਈਏਐਸ), ਭਾਸ਼ਾ ਮਾਹਿਰ ਪ੍ਰੋ. ਚੰਦ ਕਿਰਨ ਸਲੂਜਾ, ਭਾਸ਼ਾ ਵਿਗਿਆਨੀ ਡਾ. ਸੁਰੇਸ਼ ਪੰਤ, ਸਿੱਖਿਆ ਸ਼ਾਸਤਰੀ ਡਾ. ਪ੍ਰਦੀਪ ਕੁਮਾਰ ਜੈਨ, ਸੂਰੀਨਾਮ ਦੇ ਰਾਜਦੂਤ ਅਰੁਣ ਕੁਮਾਰ, ਈਰਾਨ ਦੇ ਕਾਰੋਬਾਰੀ ਸਲਾਹਕਾਰ ਡਾ. ਹੁਸੈਨ ਵਾਮੀਰੀ, ਅਖਿਲ ਵਿਸ਼ਵ ਹਿੰਦੀ ਕਮੇਟੀ ਦੇ ਪ੍ਰਧਾਨ ਡਾ. ਹੰਸਰਾਜ, ਟੋਰਾਂਟੋ (ਕੈਨੇਡਾ) ਦੇ ਕਾਲਜ ਪਿ੍ੰਸੀਪਲ ਪ੍ਰੋ. ਰਮਾ ਅਤੇ ਸਈਅਦ ਅੰਸਾਰੀ ਸਮੇਤ ਕਈ ਵਿਦਵਾਨ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਾਡਰਨ ਨਾਭਾ ਸਕੂਲ ਵਿਖੇ ਮਨਾਇਆ ਵਿਸ਼ਵ ਪੰਜਾਬੀ ਦਿਵਸ ਅਗਲੀ ਖ਼ਬਰ ਡਾ. ਬੀ. ਐੱਸ. ਸੰਧੂ ਸਕੂਲ ਦੀਆਂ ਖਿਡਾਰਨਾਂ ਨੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ ਜਿੱਤੇ ਤਗਮੇ
Ad Position 24