05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮਲਟੀਪਰਪਜ਼ ਸਕੂਲ ਵਿਖੇ ਸਵੱਛਤਾ ਮੁਹਿੰਮ ਦੀ ਸ਼ੁਰੂਆਤ-ਪਿ੍ੰਸੀਪਲ ਵਿਜੇ ਕਪੂਰ

Ad Position 21
No active advertisement
ਅਜੀਤ ਡੈਸਕ 26-09-2025
ਪਟਿਆਲਾ, 25 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਸਵੱਛਤਾ ਹੀ ਸੇਵਾ 2025 ਮੁਹਿੰਮ ਤਹਿਤ ਵੱਡੇ ਪੱਧਰ 'ਤੇ ਸ਼੍ਰਮਦਾਨ ਇੱਕ ਦਿਨ, ਇੱਕ ਘੰਟਾ, ਇੱਕ ਸਾਥ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲਟੀਪਰਪਜ਼ ਪਟਿਆਲਾ ਵਿਖੇ ਪਿ੍ੰਸੀਪਲ ਵਿਜੇ ਕਪੂਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਤੀਵਿਧੀ ਕੀਤੀ ਗਈ | ਇਸ ਵਿੱਚ ਵੱਖ-ਵੱਖ ਵਿਭਾਗਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ | ਸ਼੍ਰਮਦਾਨ ਇੱਕ ਦਿਨ, ਇੱਕ ਘੰਟਾ, ਇੱਕ ਸਾਥ ਦੀ ਸ਼ੁਰੂਆਤ ਇੰਜੀਨੀਅਰ ਰਸ਼ਪਿੰਦਰ ਸਿੰਘ, ਜਿਲ੍ਹਾ ਸੈਨੀਟੇਸ਼ਨ ਅਫਸਰ-ਕਮ-ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ:2, ਪਟਿਆਲਾ, ਜ਼ਿਲਾ ਸਿੱਖਿਆ ਅਫਸਰ (ਸੈ. ਸਿੱ.) ਸੰਜੀਵ ਸ਼ਰਮਾ, ਉਪ ਜਿਲਾ ਸਿੱਖਿਆ ਅਫਸਰ ਰਵਿੰਦਰ ਪਾਲ ਸ਼ਰਮਾ ਦੀ ਅਗਵਾਈ ਹੇਠ ਹੋਈ | ਸਕੂਲ ਵਿੱਚ ਸਕੂਲੀ ਬੱਚਿਆਂ ਵੱਲੋਂ ਐਗਜ਼ੀਵੇਸ਼ਨ ਵੇਸਟ ਟੂ ਆਰਟ ਲਗਾਈ ਗਈ ਅਤੇ ਨਾਲ਼ ਹੀ ਵੀਰਪਾਲ ਦਿਕਸ਼ਿਤ ਆਈ.ਈ.ਸੀ. ਸਪੈਸ਼ਲਿਸਟ ਜਸਸ ਮੰਡਲ ਨੰ:2, ਪਟਿਆਲਾ ਦੀ ਅਗਵਾਈ ਹੇਠ ਬੱਚਿਆਂ ਦੇ ਸਹਿਯੋਗ ਨਾਲ਼ ਇਸ ਰੈਲੀ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਗਿਆ | ਇਸ ਦੌਰਾਨ ਨਗਰ ਨਿਗਮ ਦੇ ਸਿਹਤ ਅਫਸਰ ਡਾ. ਨਵਿੰਦਰ ਸਿੰਘ ਅਤੇ ਉਹਨਾਂ ਸਟਾਫ ਵੀ ਮੌਜੂਦ ਰਿਹਾ | ਇਸ ਮੌਕੇ ਜੇ.ਕੇ ਜੀਵਨ ਕੁਮਾਰ ਜ਼ਿੰਦਲ ਅਗਰ ਹਰੀ ਫਾਊਾਡੇਸ਼ਨ ਵੱਲੋਂ ਇਸ ਮੁਹਿੰਮ ਵਿੱਚ ਹਿੱਸਾ ਲਿਆ ਗਿਆ ਅਤੇ ਉਹਨਾਂ ਵੱਲੋਂ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਉਸਦਾ ਸਹੀ ਢੰਗ ਨਾਲ਼ ਨਿਪਟਾਰਾ ਕਰਨ ਲਈ ਪ੍ਰੇਰਿਤ ਕੀਤਾ ਗਿਆ | ਅਖੀਰ ਵਿਚ ਇਨਾਮ ਤਕਸੀਮ ਕੀਤੇ ਗਏ | ਇਸ ਮੌਕੇ ਸੀਨੀਅਰ ਲੈਕਚਰਾਰ ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਜਤਿੰਦਰ ਪਾਲ ਸਿੰਘ, ਰਸਪਾਲ ਸਿੰਘ, ਅਮਰਜੋਤ ਸਿੰਘ, ਜਪਿੰਦਰ ਪਾਲ ਸਿੰਘ, ਰਵਿੰਦਰ ਕੌਰ, ਸੁਖਵਿੰਦਰ ਕੌਰ, ਪ੍ਰੀਤੀ ਗਰਗ, ਅਮਨਪ੍ਰੀਤ ਚਾਹਲ, ਅਕਾਸ਼ਦੀਪ ਕੌਰ, ਅਮਨਦੀਪ ਕੌਰ, ਅਭੀਦੀਪ ਸਿੰਘ, ਅਨੁਰਾਧਾ, ਸਪਨਾ ਸ਼ੂਸ਼ਨ, ਸੰਦੀਪ ਕੌਰ, ਕੁਲਜਿੰਦਰ ਸਿੰਘ, ਮਲਕੀਤ ਸਿੰਘ, ਬਲਜਿੰਦਰ ਸਿੰਘ ਤੇ ਗੁਰਦੀਪ ਸਿੰਘ ਸਮੇਤ ਹੋਰ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਸਕੂਲ ਦੇ ਖਿਡਾਰੀਆਂ ਨੇ ਹੈਂਡਬਾਲ ਟੂਰਨਾਮੈਂਟ 'ਚ ਦਿਖਾਈ ਦਮਦਾਰ ਖੇਡ ਅਗਲੀ ਖ਼ਬਰ ਸਾਲਾਨਾ ਗੁਰਮਤਿ ਸਮਾਗਮ ਕੱਲ੍ਹ ਤੋਂ
Ad Position 24