15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਬੈਂਕ ਤੋਂ ਕਰਜਾ ਲੈ ਕੇ ਕਿਸੇ ਹੋਰ ਕੰਮ 'ਤੇ ਪੈਸਾ ਲਗਾਉਣ 'ਤੇ ਧੋਖਾਧੜੀ ਦਾ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 27-09-2025
ਰਾਜਪੁਰਾ, 26 ਸਤੰਬਰ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਭਾਰਤੀ ਸਟੇਟ ਬਾੈਕ ਦੀ ਰਾਜਪੁਰਾ ਸ਼ਾਖਾ ਦੇ ਮੈਨੇਜਰ ਦੀ ਸ਼ਿਕਾਇਤ 'ਤੇ ਇਕ ਵਿਅਕਤੀ ਵਲੋਂ ਬਾੈਕ ਤੋਂ ਕਰਜਾ ਲੈ ਕੇ ਕਿਸੇ ਹੋਰ ਕੰਮ ਲਈ ਵਰਤਣ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਉਮੇਸ਼ ਚੌਬੇ ਮੈਨੇਜਰ ਭਾਰਤੀ ਸਟੇਟ ਬੈਂਕ ਬ੍ਰਾਂਚ ਰਾਜਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਕਪਿਲ ਭੰਡਾਰੀ ਪੁੱਤਰ ਕੇਵਲ ਕਿ੍ਸ਼ਨ ਵਾਸੀ ਸ਼ਹੀਦ ਭਗਤ ਸਿੰਘ ਕਾਲੌਨੀ ਰਾਜਪੁਰਾ ਨੇ ਉਨ੍ਹਾਂ ਦੇ ਬਾੈਕ ਤੋਂ ਕਿਸੇ ਕੰਮ ਲਈ 10 ਲੱਖ ਰੁਪਏ ਦਾ ਕਰਜਾ ਲਿਆ ਸੀ | ਪ੍ਰੰਤੂ ਕਪਿਲ ਭੰਡਾਰੀ ਨੇ ਉਹ ਪੈਸਾ ਜਿਸ ਕੰਮ ਲਈ ਲਿਆ ਸੀ ਵਿਚ ਨਾਂਹ ਲਗਾ ਕੇ ਕਿਸੇ ਹੋਰ ਕੰਮ ਲਈ ਲਗਾ ਦਿੱਤਾ | ਜਿਸ ਕਾਰਨ ਉਸ ਦਾ ਖ਼ਾਤਾ ਐੱਨ.ਪੀ.ਏ. ਹੋ ਗਿਆ ਤੇ ਕਪਿਲ ਭੰਡਾਰੀ ਨੇ ਉਹ ਪੈਸਾ ਕਿਸੇ ਹੋਰ ਬੈਂਕ 'ਚ ਟ੍ਰਾਂਸਫਰ ਕਰਕੇ ਬੈਂਕ ਨਾਲ ਧੋਖਾਧੜੀ ਕੀਤੀ ਹੈ | ਥਾਣਾ ਸ਼ਹਿਰੀ ਦੀ ਪੁਲਿਸ ਨੇ ਬੈਂਕ ਮੈਨੇਜਰ ਦੀ ਸ਼ਿਕਾਇਤ 'ਤੇ ਕਪਿਲ ਭੰਡਾਰੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ ਦੁੱਧਨ ਸਾਧਾਂ 'ਚ ਝੋਨੇ ਦੀ ਖਰੀਦ ਸ਼ੁਰੂ <br/> ਅਗਲੀ ਖ਼ਬਰ ਜੀ ਐਸ. ਪੀ. ਹੰਸਰਾਜ ਲਾਲਕਾ ਨਾਲ ਕਈ ਸ਼ਖਸ਼ੀਅਤਾਂ ਨਾਲ ਦੁੱਖ ਕੀਤਾ ਸਾਂਝਾ <br/>
Ad Position 24