15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਜੀਓ ਗੇਮਜ਼ ਅਤੇ ਚਿਤਕਾਰਾ ਯੂਨੀਵਰਸਿਟੀ ਨੇ ਇਨੋਵੇਸ਼ਨ ਸੈਂਟਰ ਦਾ ਕੀਤਾ ਉਦਘਾਟਨ <br/>

Ad Position 21
No active advertisement
ਚਿਤਕਾਰਾ ਯੂਨੀਵਰਸਿਟੀ ਵਿਖੇ ਜੀਓ ਗੇਮਜ਼ ਇਨੋਵੇਸ਼ਨ ਸੈਂਟਰ ਦੇ ਉਦਘਾਟਨ ਸਮਾਰੋਹ ਵਿਚ ਡਾ. ਅਸ਼ੋਕ ਕੇ. ਚਿਤਕਾਰਾ, ਡਾ. ਮਧੁ ਚਿਤਕਾਰਾ, ਆਰ. ਵੀ. ਬਾਲਾਸੁਬ੍ਰਮਣਿਅਮ ਆਈਅਰ, ਟੀ. ਪੀ. ਐਸ. ਵਾਲੀਆ ਅਤੇ ਡਾ. ਕਵਿਤਾ ਤਾਰਾਗੀ | ਅਜੀਤ ਤਸਵੀਰ <br/> 27-09-2025
ਬਨੂੜ, 26 ਸਤੰਬਰ (ਭੁਪਿੰਦਰ ਸਿੰਘ)-ਚਿਤਕਾਰਾ ਯੂਨੀਵਰਸਿਟੀ ਵਿਖੇ ਜੀਓ ਗੇਮਜ਼ ਇਨੋਵੇਸ਼ਨ ਸੈਂਟਰ ਦਾ ਸ਼ੁਭ ਆਰੰਭ ਕੀਤਾ ਗਿਆ, ਜਿਸ ਨੇ ਗੇਮਿੰਗ ਅਤੇ ਸਿੱਖਿਆ ਦੀ ਦੁਨੀਆਂ ਵਿਚ ਇਕ ਨਵਾਂ ਅਧਿਆਇ ਜੋੜਿਆ | ਇਹ ਸੈਂਟਰ ਵਿਦਿਆਰਥੀਆਂ ਨੂੰ ਨਵੇਂ ਵਿਚਾਰਾਂ ਦੀ ਖੋਜ ਕਰਨ ਅਤੇ ਗੇਮਿੰਗ ਨੂੰ ਆਰਟੀਫਿਸ਼ਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਬਾਇਓਟੈਕਨਾਲੋਜੀ, ਮੈਡੀਸਨ ਅਤੇ ਇੰਜੀਨੀਅਰਿੰਗ ਵਰਗੇ ਖੇਤਰਾਂ ਨਾਲ ਜੋੜਨ ਦਾ ਮੌਕਾ ਪ੍ਰਦਾਨ ਕਰੇਗਾ | ਵਿਵਹਾਰਿਕ ਅਤੇ ਇਮਰਸਿਵ ਲਰਨਿੰਗ ਰਾਹੀਂ ਇਹ ਸੈਂਟਰ ਵਿਦਿਆਰਥੀਆਂ ਵਿਚ ਸਮੱਸਿਆ-ਹੱਲ ਕਰਨ ਦੀ ਯੋਗਤਾ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰੇਗਾ ਅਤੇ ਉਨ੍ਹਾਂ ਨੂੰ ਭਵਿੱਖ ਦੇ ਕਰੀਅਰ ਮੌਕਿਆਂ ਲਈ ਤਿਆਰ ਕਰੇਗਾ | ਸਿੱਖਿਆ ਨੂੰ ਮੁੜ ਪਰਿਭਾਸ਼ਿਤ ਕਰਨ ਵੱਲ ਇਹ ਇਕ ਕ੍ਰਾਂਤੀਕਾਰੀ ਪਹਿਲ ਹੈ, ਜਿੱਥੇ ਗੇਮਿੰਗ ਵੱਖ-ਵੱਖ ਉਦਯੋਗਾਂ ਵਿਚ ਇਨੋਵੇਸ਼ਨ ਅਤੇ ਵਿਕਾਸ ਲਈ ਟੈਸਟਿੰਗ ਗ੍ਰਾਊਾਡ ਵਜੋਂ ਕੰਮ ਕਰੇਗੀ | 80 ਵਿਦਿਆਰਥੀਆਂ ਦੀ ਸਮਰੱਥਾ ਵਾਲਾ ਇਹ ਅਧੁਨਿਕ ਇਨੋਵੇਸ਼ਨ ਸੈਂਟਰ ਭਵਿੱਖ ਦੇ ਇਨੋਵੇਸ਼ਨ ਲੀਡਰਾਂ ਨੂੰ ਤਿਆਰ ਕਰਨ ਲਈ ਇਕ ਲਾਂਚਪੈਡ ਵਜੋਂ ਸਥਾਪਿਤ ਕੀਤਾ ਗਿਆ ਹੈ | ਇਨੋਵੇਸ਼ਨ ਸੈਂਟਰ ਨੂੰ ਤਿੰਨ ਖ਼ਾਸ ਜ਼ੋਨਾਂ ਵਿਚ ਡਿਜ਼ਾਈਨ ਕੀਤਾ ਗਿਆ ਹੈ, ਜੋ ਵਿਦਿਆਰਥੀਆਂ ਨੂੰ ਨਵੀਆਂ ਸੰਭਾਵਨਾਵਾਂ ਨਾਲ ਜੋੜਣਗੇ |
ਈਸਪੋਰਟਸ ਜ਼ੋਨ
ਪ੍ਰੋਫੈਸ਼ਨਲ-ਗ੍ਰੇਡ ਸੈਟਅਪ ਨਾਲ ਸਜਿਆ ਇਹ ਜ਼ੋਨ ਵਿਦਿਆਰਥੀਆਂ ਨੂੰ ਈਸਪੋਰਟਸ ਚੈਂਪੀਅਨਸ਼ਿਪ, ਕਾਲਜ ਲੀਗ ਅਤੇ ਪ੍ਰੋਫੈਸ਼ਨਲ ਟੂਰਨਾਮੈਂਟਾਂ ਵਿਚ ਹਿੱਸਾ ਲੈਣ ਦੇ ਮੌਕੇ ਦੇਵੇਗਾ | ਇਹ ਟੀਮਵਰਕ, ਹੁਨਰ, ਲੀਡਰਸ਼ਿਪ, ਰਣਨੀਤਿਕ ਸੋਚ ਅਤੇ ਅਨੁਸ਼ਾਸਨ ਵਰਗੀਆਂ ਖੂਬੀਆਂ ਨੂੰ ਵਿਕਸਿਤ ਕਰੇਗਾ-ਜੋ ਵਿਸ਼ਵ ਪੱਧਰੀ ਈਸਪੋਰਟਸ ਖਿਡਾਰੀਆਂ ਦੀ ਪਹਿਚਾਣ ਹਨ |
ਸਟ੍ਰੀਮਿੰਗ ਜ਼ੋਨ
ਸਾਊਾਡਪ੍ਰੂਫ ਅਤੇ ਆਧੁਨਿਕ ਉਪਕਰਣਾਂ ਨਾਲ ਸਜਿਆ ਇਹ ਸਟ੍ਰੀਮਿੰਗ ਪੌਡ ਵਿਦਿਆਰਥੀਆਂ ਨੂੰ ਲਾਈਵ ਸਟ੍ਰੀਮਿੰਗ, ਵੀਡੀਓ ਪ੍ਰੋਡਕਸ਼ਨ ਅਤੇ ਡਿਜ਼ਿਟਲ ਕੰਟੈਂਟ ਕ੍ਰੀਏਸ਼ਨ ਦੀ ਕਲਾ ਸਿਖਾਏਗਾ | ਉੱਨਤ ਰਿਕਾਰਡਿੰਗ ਅਤੇ ਬ੍ਰੌਡਕਾਸਟਿੰਗ ਉਪਕਰਣਾਂ ਰਾਹੀਂ ਇਹ ਜ਼ੋਨ ਭਵਿੱਖ ਦੇ ਕ੍ਰੀਏਟਰਾਂ ਨੂੰ ਡਿਜ਼ਿਟਲ ਦਰਸ਼ਕ ਵਰਗ ਬਣਾਉਣ ਅਤੇ ਤੇਜ਼ੀ ਨਾਲ ਵਧ ਰਹੀ ਗੇਮਿੰਗ ਅਤੇ ਕ੍ਰੀਏਟਰ ਅਰਥਵਿਵਸਥਾ ਵਿਚ ਕਾਮਯਾਬ ਹੋਣ 'ਚ ਮਦਦ ਕਰੇਗਾ |
ਪ੍ਰੀਮੀਅਮ ਗੇਮਿੰਗ ਜ਼ੋਨ
ਜੀਓ ਦੀ ਕਲਾਉਡ ਟੈਕਨਾਲੋਜੀ ਨਾਲ ਚੱਲਦਾ ਇਹ ਜ਼ੋਨ ਵਿਦਿਆਰਥੀਆਂ ਨੂੰ ਮਹਿੰਗੇ ਹਾਰਡਵੇਅਰ ਤੋਂ ਬਿਨਾਂ ਪ੍ਰੀਮੀਅਮ ਗੇਮਿੰਗ ਦਾ ਅਨੁਭਵ ਕਰਾਵੇਗਾ ਅਤੇ ਉਨ੍ਹਾਂ ਨੂੰ ਐਨੀਟਾਈਮ, ਐਨੀਵੇਅਰ, ਆਨ-ਡਿਮਾਂਡ ਗੇਮਿੰਗ ਦੇ ਭਵਿੱਖ ਨਾਲ ਜਾਣੂ ਕਰਾਵੇਗਾ |
ਲਾਂਚ ਦੇ ਮੌਕੇ 'ਤੇ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ. ਚਾਂਸਲਰ ਡਾ. ਮਧੁ ਚਿਤਕਾਰਾ ਨੇ ਕਿਹਾ ਕਿ, ਜੀਓ ਗੇਮਜ਼ ਇਨੋਵੇਸ਼ਨ ਸੈਂਟਰ ਸਾਡੇ ਵਿਦਿਆਰਥੀਆਂ ਲਈ ਇਕ ਐਸਾ ਲਾਂਚਪੈਡ ਹੋਵੇਗਾ ਜਿੱਥੇ ਉਹ ਸਿੱਖਣਗੇ, ਇਨੋਵੇਸ਼ਨ ਕਰਨਗੇ ਅਤੇ ਗਲੋਬਲ ਪੱਧਰ 'ਤੇ ਮੁਕਾਬਲਾ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਮਾਰੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਕੇਸਾਂ 'ਚ ਉਲਝਾਉਣਾ ਬੰਦ ਕੀਤਾ ਜਾਵੇ-ਰਾਜਿੰਦਰ ਸਿੰਘ ਵਿਰਕ ਅਗਲੀ ਖ਼ਬਰ ਭਾਜਪਾ ਵਲੋਂ ਲੋਕਾਂ ਨੂੰ ਵੰਡੀਆਂ ਗਈਆਂ ਰਾਹਤ ਕਿੱਟਾਂ <br/>
Ad Position 24