24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਠੱਗਾਂ ਨੇ ਏ. ਟੀ. ਐਮ. ਕਾਰਡ ਬਦਲ ਕੇ ਕਢਵਾਈ 65 ਹਜ਼ਾਰ ਦੀ ਨਕਦੀ

Ad Position 21
No active advertisement
ਅਜੀਤ ਡੈਸਕ 28-09-2025
ਨਾਭਾ, 27 ਸਤੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਨਵੇਂ ਬੱਸ ਅੱਡੇ ਨੇੜੇ ਰਹਿਣ ਵਾਲੀ ਮਧੂ ਸਰਮਾ ਨਾਲ ਠੱਗਾਂ ਵਲੋਂ 65 ਹਜ਼ਾਰ ਦੇ ਕਰੀਬ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ | ਸਥਾਨਕ ਕੋਤਵਾਲੀ ਪੁਲਿਸ ਨੂੰ ਦਰਖਾਸਤ ਦੇਣ ਉਪਰੰਤ ਪੀੜਤ ਮਹਿਲਾ ਮਧੂ ਸ਼ਰਮਾ ਨੇ ਦੱਸਿਆ ਕਿ ਮੈਂ 18 ਸਤੰਬਰ ਨੂੰ ਦੁਪਹਿਰ ਕਰੀਬ 12 ਵਜੇ ਬੈਂਕ ਦੇ ਬਾਹਰ ਲੱਗੀ ਏ.ਟੀ.ਐਮ. ਮਸ਼ੀਨ ਵਿਚੋਂ ਪੈਸੇ ਕਢਵਾਉਣ ਲਈ ਗਈ ਸੀ ਜਿੱਥੇ ਮਸ਼ੀਨ ਵਿਚੋਂ ਪੈਸੇ ਕਢਵਾ ਲਏ ਸਨ ਰਸੀਦ ਨਹੀਂ ਨਿਕਲੀ, ਜਿਸ ਦੌਰਾਨ ਉੱਥੇ ਨਾਲ ਹੀ ਅਣਪਛਾਤੇ ਵਿਅਕਤੀਆਂ ਨੇ ਰਸੀਦ ਕੱਢਣ ਲਈ ਮੈਨੂੰ ਈ.ਟੀ.ਐਮ. ਮਸ਼ੀਨ ਵਿਚ ਕਾਰਡ ਪਾਉਣ ਲਈ ਕਿਹਾ ਅਤੇ ਮੇਰੇ ਵਲੋਂ ਭਰਿਆ ਗਿਆ ਪਾਸਵਰਡ ਉਕਤ ਵਿਅਕਤੀਆਂ ਨੇ ਯਾਦ ਕਰ ਲਿਆ | ਪੀੜਤ ਔਰਤ ਨੇ ਦੱਸਿਆ ਕਿ ਮੇਰੇ ਵਲੋਂ ਏ.ਟੀ.ਐਮ. ਮਸ਼ੀਨ ਵਿਚ ਕਾਰਡ ਪਾਉਣ ਤੋਂ ਪਹਿਲਾਂ ਹੀ ਉਸ ਵਿਅਕਤੀ ਨੇ ਚਲਾਕੀ ਨਾਲ ਮੇਰਾ ਏ.ਟੀ.ਐਮ. ਕਾਰਡ ਬਦਲ ਲਿਆ ਸੀ ਅਤੇ ਉਹ ਵਿਅਕਤੀ ਉੱਥੋਂ ਚਲੇ ਗਏ | ਪੀੜਤ ਔਰਤ ਨੇ ਦੱਸਿਆ ਕਿ 26 ਸਤੰਬਰ ਨੂੰ ਸਵੇਰੇ ਕਰੀਬ 11 ਵਜੇ ਮੈਨੂੰ ਮੇਰੇ ਖਾਤੇ ਵਿਚੋਂ 3500/- ਰੁਪਏ ਕਢਵਾਉਣ ਦਾ ਮੈਸੇਜ ਆਇਆ, ਜਿਸ ਉਪਰੰਤ ਮੈਂ ਬੈਂਕ ਵਿਚ ਗਈ, ਜਿੱਥੇ ਜਾ ਕੇ ਪਤਾ ਲੱਗਿਆ ਕਿ ਮੇਰਾ ਤਾਂ ਏ.ਟੀ.ਐਮ. ਕਾਰਡ ਹੀ ਬਦਲਿਆ ਹੋਇਆ ਹੈ, ਜੋ ਕਿ ਤੇਜਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਕਾਰਡ ਹੈ | ਉਕਤ ਮਹਿਲਾ ਨੇ ਕਿਹਾ ਕਿ ਮੇਰੇ ਬੈਂਕ ਖਾਤੇ ਵਿਚੋਂ ਅਣਪਛਾਤੇ ਵਿਅਕਤੀਆਂ ਨੇ ਤਿੰਨ ਵਾਰੀ ਕੁੱਲ 64,647/- ਰੁਪਏ ਕਢਵਾ ਲਏ ਹਨ, ਜਿਸ ਵਿਚੋਂ ਦੋ ਟਰਾਂਜੈਕਸ਼ਨਾਂ ਨਾਭਾ ਵਿਖੇ ਹੋਈਆਂ ਹਨ ਅਤੇ ਇਕ ਟਰਾਂਜੈਕਸ਼ਨ ਸੰਗਰੂਰ ਵਿਖੇ ਹੋਈ ਹੈ | ਉਸ ਔਰਤ ਨੇ ਕਿਹਾ ਕਿ ਧੋਖਾਧੜੀ ਕਰਨ ਵਾਲੇ ਵਿਅਕਤੀਆਂ ਦੀ ਸੀ.ਸੀ.ਟੀ.ਵੀ. ਫੁਟੇਜ ਸਾਡੇ ਕੋਲ ਮੌਜੂਦ ਹੈ, ਜਿਸ ਤੋਂ ਉਹ ਸਾਫ਼ ਦਿਖਾਈ ਦੇ ਰਹੇ ਹਨ | ਪੀੜਤ ਔਰਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕੀ ਉਨ੍ਹਾਂ ਨੂੰ ਜਲਦ ਇਨਸਾਫ਼ ਦਿਵਾਇਆ ਜਾਵੇ |
ਕੀ ਕਹਿਣਾ ਹੈ ਥਾਣਾ ਕੋਤਵਾਲੀ ਮੁਖੀ ਦਾ
ਜਦੋਂ ਇਸ ਮਾਮਲੇ ਸੰਬੰਧੀ ਸਥਾਨਕ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਕ ਮਧੂ ਸ਼ਰਮਾ ਨਾਮ ਦੀ ਔਰਤ ਵਲੋਂ ਉਸ ਨਾਲ ਕਰੀਬ 65 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੀ ਦਰਖਾਸਤ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਉਹ ਖ਼ੁਦ ਬਰੀਕੀ ਨਾਲ ਜਾਂਚ ਕਰ ਰਹੇ ਹਨ ਤਾਂ ਜੋ ਠੱਗਾਂ ਨੂੰ ਜਲਦ ਕਾਬੂ ਕਰਕੇ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਪਹੁੰਚਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਪਠਾਣਮਾਜਰਾ ਪਰਿਵਾਰ ਦੇ ਹੱਕ 'ਚ ਖੜਿਆ ਸਾਬਕਾ ਵਿਧਾਇਕ ਚੰਦੂਮਾਜਰਾ ਅਗਲੀ ਖ਼ਬਰ ਪਟਿਆਲਾ ਦਿਹਾਤੀ ਦੀ ਪ੍ਰਧਾਨਗੀ ਨੂੰ ਲੈ ਕੇ ਕਾਂਗਰਸੀ ਆਗੂਆਂ 'ਚ ਵਧੀ ਖਿੱਚੋਤਾਣ
Ad Position 24