24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦਾ ਤਕਨੀਕੀ ਰੂਪ ਹੈ ਏ.ਆਈ. ਦੀ ਵੀਡੀਓ-ਪਿ੍ੰਸੀਪਲ ਗੁਰਤੇਜ ਸਿੰਘ

Ad Position 21
No active advertisement
ਅਜੀਤ ਡੈਸਕ 28-09-2025
ਰਾਜਪੁਰਾ, 27 ਸਤੰਬਰ (ਜੀ.ਪੀ. ਸਿੰਘ)-ਲੰਘੇ ਦਿਨੀਂ ਸਿੱਖ ਵਿਰੋਧੀ ਤਾਕਤਾਂ ਵਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਦੁਰਵਰਤੋਂ ਨਾਲ ਜੋ ਸ੍ਰੀ ਦਰਬਾਰ ਸਾਹਿਬ ਅੰਦਰ ਸੂਰਾਂ ਅਤੇ ਗਧਿਆਂ ਰਾਹੀਂ ਭਗਦੜ ਮਚਾਉਣ ਅਤੇ ਪ੍ਰਕਾਸ਼ ਅਸਥਾਨ ਉੱਪਰ ਹਮਲਾ ਕਰਨ ਦੀ ਅਤੀ ਘਟੀਆ ਦਰਜੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਹੈ, ਇਹ ਪੂਰਨ ਤੌਰ 'ਤੇ ਸਿੱਖ ਵਿਰੋਧੀ ਸਾਜ਼ਿਸ਼ ਦਾ ਪ੍ਰਗਟਾਵਾ ਹੈ | ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਪਹਿਲਾਂ ਤੋਂ ਹੀ ਵੱਖ-ਵੱਖ ਰੂਪਾਂ (ਸਿਧਾਂਤਕ ਅਤੇ ਸਰਕਾਰੀ) ਹੁੰਦੇ ਆ ਰਹੇ ਹਨ | ਏ.ਆਈ. ਵੀਡੀਓ ਰਾਹੀਂ ਹਮਲਾ ਉਨ੍ਹਾਂ ਦਾ ਹੀ ਅਗਲੇਰਾ ਤਕਨੀਕੀ ਰੂਪ ਹੈ | ਇਹ ਵਿਚਾਰ ਪਿ੍ੰਸੀਪਲ ਗੁਰਤੇਜ ਸਿੰਘ ਨੇ ਇਕ ਪ੍ਰੈੱਸ ਨੋਟ ਰਾਹੀ ਰੱਖੇ | ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਸ਼ਵ ਦਾ ਇਕੋ ਇਕ ਪਵਿੱਤਰ ਸਥਾਨ ਹੈ ਜਿਸ ਦੇ ਦਰਵਾਜੇ ਸਮੁੱਚੀ ਮਨੁੱਖਤਾ ਲਈ ਖੁੱਲ੍ਹੇ ਹਨ | ਸਾਈ ਮੀਆਂ ਮੀਰ ਤੋਂ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਰਖਵਾਉਣਾ ਇਸ ਦੀ ਉਦਾਹਰਨ ਹੈ | ਲੇਕਿਨ ਅਜੋਕੇ ਸਮੇਂ ਏ. ਆਈ ਵੀਡੀਓਜ਼ ਰਾਹੀਂ ਸੰਸਾਰ ਦੇ ਮਹਾਨ ਪਵਿੱਤਰ ਸਥਾਨ ਜਿਸ ਵਰਗਾ ਕੋਈ ਹੋਰ ਨਹੀਂ 'ਤੇ ਹਮਲੇ ਕਰਕੇ ਧਰਮ ਵਿਰੋਧੀ ਮਾਨਸਿਕਤਾ ਨੂੰ ਸ਼ਰੇਆਮ ਪਰਗਟ ਕੀਤਾ ਜਾ ਰਿਹਾ ਹੈ | ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ (ਲੜਕੀਆਂ) ਆਕੜ ਪਟਿਆਲਾ ਦਾ ਸਮੂਹ ਸਟਾਫ਼ ਵਲੋਂ ਇਸ ਦੀ ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਅਤੇ ਅਸੀਂ ਸੂਬਾ ਤੇ ਕੇਂਦਰ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਅਜਿਹੀਆਂ ਸਿੱਖ ਵਿਰੋਧੀ ਸਾਜ਼ਿਸ਼ਾਂ ਨੂੰ ਠੱਲ੍ਹ ਪਾਈ ਜਾਵੇ | ਅਜਿਹਾ ਘਿਣਾਉਣਾ ਜੁਰਮ ਕਰਨ ਵਾਲੇ ਅਪਰਾਧੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਿੱਖ ਪੰਥ ਦੇ ਸਬਰ ਨੂੰ ਹੋਰ ਨਾ ਪਰਖਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਰਮੇਸ਼ ਗੁਪਤਾ 'ਆਪ' ਵਿਚ ਸ਼ਾਮਿਲ ਅਗਲੀ ਖ਼ਬਰ ਸਰਕਾਰ ਤੋਂ ਛੱਡੀ ਆਸ, ਸੜਕ ਨੂੰ ਆਰਜ਼ੀ ਤੌਰ 'ਤੇ ਠੀਕ ਕਰਨ ਲਈ ਚਲਾਈ ਸੇਵਾ
Ad Position 24