24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪਾਤੜਾਂ ਤੋਂ ਜਾਖ਼ਲ ਰੋਡ 'ਤੇ ਪਿੰਡ ਹਾਮਝੇੜ੍ਹੀ ਨੇੜੇ ਤਿੰਨ ਵਾਹਨਾਂ ਦੀ ਟੱਕਰ 'ਚ 8 ਵਿਅਕਤੀ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 28-09-2025
ਪਾਤੜਾਂ, 27 ਸਤੰਬਰ (ਖ਼ਾਲਸਾ)-ਪਾਤੜਾਂ ਨਜ਼ਦੀਕ ਪਿੰਡ ਹਾਮਝੇੜੀ ਨੇੜੇ ਇਕ ਸਵੀਫਟ ਕਾਰ, ਆਲਟੋ ਕਾਰ ਅਤੇ ਈ-ਰਿਕਸ਼ਾ ਦੀ ਹੋਈ ਟੱਕਰ ਵਿਚ 8 ਵਿਅਕਤੀ ਜ਼ਖਮੀ ਹੋ ਗਏ ਜਿਸ ਦੀ ਸੂਚਨਾ ਮਿਲਣ 'ਤੇ ਪੁੱਜੀ ਸੜਕ ਸੁਰੱਖਿਆ ਦੀ ਟੀਮ ਵਲੋਂ ਇਨ੍ਹਾਂ ਨੂੰ ਪਾਤੜਾਂ ਦੇ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ ਗਿਆ ਅਤੇ ਇਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਭੇਜ ਦਿੱਤਾ ਗਿਆ | ਸੜਕ ਸੁਰੱਖਿਆ ਫੋਰਸ 'ਚ ਤਾਇਨਾਤ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਵੀਫਟ ਕਾਰ ਅਤੇ ਆਲਟੋ ਕਾਰ ਦੀ ਟੱਕਰ ਹੋ ਗਈ ਅਤੇ ਇਸ ਦੀ ਲਪੇਟ ਵਿਚ ਇਕ ਈ-ਰਿਕਸ਼ਾ ਵੀ ਆ ਗਿਆ ਜਿਸ ਨਾਲ ਇਨ੍ਹਾਂ ਵਿਚ ਸਵਾਰ ਸੋਨੂੰ ਰਾਮ ਪੁੱਤਰ ਲੱਖਾ ਰਾਮ ਵਾਸੀ ਫ਼ਤਿਆਬਾਦ, ਚਰਨਜੀਤ ਕੌਰ ਪਤਨੀ ਸੋਨੂੰ ਰਾਮ, ਸੋਨੂੰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਭੰਗੂ ਸਿਰਸਾ, ਸ਼ਿਮਲਾ ਪੁੱਤਰੀ ਲੱਖਾ ਰਾਮ ਵਾਸੀ ਸਿਰਸਾ, ਸੁਖਮਨ ਪੁੱਤਰ ਸੋਨੂੰ ਰਾਮ ਵਾਸੀ ਫ਼ਤਿਆਬਾਦ, ਅਰਮਾਨ ਪੁੱਤਰ ਸੋਨੂੰ ਰਾਮ, ਗੁਰਜੋਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬਰੇਟਾ ਅਤੇ ਰਾਜ ਕੁਮਾਰ ਵਾਸੀ ਬਰੇਟਾ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਪਾਤੜਾਂ ਦੇ ਸਰਕਾਰੀ ਹਸਪਤਾਲ ਵਿਚ ਦਿਵਾਉਣ ਮਗਰੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਹੈ ਅਤੇ ਉੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ | ਇਸ ਹੋਈ ਦੁਰਘਟਨਾ ਦੀ ਸੂਚਨਾ ਪਾਤੜਾਂ ਪੁਲਿਸ ਨੂੰ ਦੇਣ ਮਗਰੋਂ ਟੱਕਰ ਨਾਲ ਨੁਕਸਾਨੇ ਗਏ ਵਾਹਨ ਥਾਣਾ ਪਾਤੜਾਂ ਦੀ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਟਿਊਬਵੈੱਲ ਦੀ ਕੇਬਲ ਤਾਰ, ਸਟਾਰਟਰ ਅਤੇ ਹੋਰ ਸਾਮਾਨ ਚੋਰੀ ਅਗਲੀ ਖ਼ਬਰ ਅਮਰਿੰਦਰ ਸਿੰਘ ਬਜਾਜ ਨੇ ਨਿਗਮ ਨੂੰ ਪਾਰਕਾਂ ਵਪਾਰਿਕ ਲੋਕਾਂ ਨੂੰ ਦੇਣ ਵਿਰੁੱਧ ਲਿਖੀ ਚਿੱਠੀ
Ad Position 24