26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਭਾਖੜਾ ਮੁੱਖ ਸ਼ਾਖਾ ਦਾ ਪਿੰਡ ਜੌੜਾਮਾਜਰਾ ਵਾਲਾ ਪੁਲ ਟੁੱਟ ਕੇ ਨਹਿਰ ਵਿਚ ਡਿੱਗਾ

Ad Position 21
No active advertisement
ਅਜੀਤ ਡੈਸਕ 19-10-2025
ਸਮਾਣਾ, 18 ਅਕਤੂਬਰ (ਸਾਹਿਬ ਸਿੰਘ)-ਉਪ-ਮੰਡਲ ਸਮਾਣਾ ਦੇ ਪਿੰਡ ਪਿੰਡ ਜੌੜਾਮਾਜਰਾ ਸਣੇ ਦਰਜਨਾਂ ਪਿੰਡਾਂ ਨੂੰ ਸਮਾਣਾ-ਪਾਤੜਾਂ-ਹਿਸਾਰ ਸੜਕ ਨਾਲ ਜੋੜਨ ਵਾਲਾ ਪਿੰਡ ਜੌੜਾਮਾਜਰਾ ਦਾ ਭਾਖੜਾ ਮੁੱਖ ਸ਼ਾਖਾ (ਬੀ.ਐਮ.ਐਲ.) 'ਤੇ ਬਣਿਆ ਪੁਲ ਰਾਤ ਨੂੰ ਟੁੱਟ ਕੇ ਭਾਖੜਾ ਨਹਿਰ ਵਿੱਚ ਡਿਗ ਗਿਆ ਹੈ | ਇਹ ਹਾਦਸਾ ਰਾਤ ਸਮੇਂ ਹੋਣ ਕਾਰਣ ਕਿਸੇ ਵੀ ਜਾਨ-ਮਾਲ ਦੀ ਨੁਕਸਾਨ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ | ਜ਼ਿਕਰਯੋਗ ਹੈ ਕਿ ਵੀਹਵੀਂ ਸਦੀ ਦੇ 6ਵੇਂ ਦਹਾਕੇ ਵਿਚ ਰਾਜਸਥਾਨ ਅਤੇ ਹਰਿਆਣਾ ਨੂੰ ਪਾਣੀ ਦੇਣ ਲਈ ਬਣਾਈ ਇਸ ਨਹਿਰ 'ਤੇ ਬਣੇ ਕਈ ਪੁਲਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ | ਜੌੜਾਮਾਜਰਾ ਵਾਲਾ ਭਾਖੜਾ ਦਾ ਪੁਲ ਟੁੱਟ ਕੇ ਭਾਖੜਾ ਨਹਿਰ ਵਿਚ ਡਿੱਗਣ ਸੰਬੰਧੀ ਰਾਤ ਨੂੰ ਹੀ ਸੂਚਨਾ ਮਿਲਣ 'ਤੇ ਚੌਂਕੀ ਇੰਚਾਰਜ ਹਰਦੀਪ ਸਿੰਘ ਵਿਰਕ ਨੇ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਰਾਹੀਂ ਨੇੜੇ ਪਿੰਡਾਂ ਦੇ ਲੋਕਾਂ ਨੂੰ ਸੂਚਿਤ ਕੀਤਾ ਅਤੇ ਪੁਲ ਦੇ ਦੋਵਾਂ ਪਾਸਿਆਂ 'ਤੇ ਬੈਰੀਗੇਟ ਲਗਾ ਕੇ ਆਵਾਜਾਈ ਬੰਦ ਕਰਵਾ ਦਿੱਤੀ ਹੈ | ਨਜ਼ਦੀਕੀ ਪਿੰਡ ਵਾਸੀਆਂ ਦੇ ਅਨੁਸਾਰ ਭਾਖੜਾ ਨਹਿਰ ਦੇ ਨਿਰਮਾਣ ਸਮੇਂ ਬਣਿਆ ਪੁਲ ਖਸਤਾ ਹਾਲਤ ਵਿਚ ਸੀ ਅਤੇ ਇਸ 'ਤੇ ਭਾਰੀ ਵਾਹਨਾਂ ਦਾ ਲੰਘਣਾ ਖ਼ਤਰੇ ਤੋਂ ਖਾਲੀ ਨਹੀਂ ਸੀ | ਪ੍ਰਸ਼ਾਸਨ ਨੂੰ ਸੂਚਿਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ 'ਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਇਸ ਪੁਲ ਤੋਂ ਲੰਘਣਾ ਘੱਟ ਕੀਤਾ ਹੋਇਆ ਸੀ, ਪਰ ਮਿੱਟੀ ਨਾਲ ਭਰੇ ਭਾਰੀ ਟਿੱਪਰ ਇਸ ਪੁਲ ਤੋਂ ਲਗਾਤਾਰ ਲੰਘਦੇ ਸਨ | ਐਸ.ਡੀ.ਐਮ. ਰਿਚਾ ਗੋਇਲ ਦੇ ਅਨੁਸਾਰ ਨੇੜਲੇ ਪਿੰਡ ਵਾਸੀਆਂ ਵਲੋਂ ਪੁਲ ਦੀ ਖ਼ਸਤਾ ਹਾਲਤ ਦੀ ਸੂਚਨਾ ਦੇਣ ਉਪਰੰਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਸਥਿਤੀ ਦਾ ਜਾਇਜ਼ਾ ਲੈ ਕੇ ਪੁਲ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਸਰਕਾਰ ਨੂੰ ਨਵੇ ਪੁਲ ਨਿਰਮਾਣ ਲਈ ਲਿਖਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਅਗਲੀ ਖ਼ਬਰ ਡੀ. ਜੀ. ਪੀ. ਭੁੱਲਰ ਦੀ ਗਿ੍ਫ਼ਤਾਰੀ ਨੇ ਪੰਜਾਬ ਸਰਕਾਰ ਦੀ ਭਿ੍ਸ਼ਟਾਚਾਰ ਵਿਰੋਧੀ ਮੁਹਿੰਮ ਦੀ ਪੋਲ ਖੋਲ੍ਹੀ-ਹਰਿਆਉ
Ad Position 24