26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਤਰਨ ਤਾਰਨ ਵਿਖੇ ਹਰਮੀਤ ਸਿੰਘ ਸੰਧੂ ਦੇ ਹੱਕ 'ਚ ਕੀਤੇ ਰੋਡ ਸ਼ੋਅ 'ਚ ਅਮਰੀਕ ਸਿੰਘ ਬੰਗੜ ਨੇ ਕੀਤੀ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 19-10-2025
ਪਟਿਆਲਾ, 18 ਅਕਤੂਬਰ (ਮਨਦੀਪ ਸਿੰਘ ਖਰੌੜ)-ਸ੍ਰੀ ਤਰਨਤਾਰਨ ਸਾਹਿਬ ਵਿਖੇ ਸੂਬਾ ਸਕੱਤਰ ਐੱਸ.ਸੀ. ਵਿੰਗ ਅਮਰੀਕ ਸਿੰਘ ਬੰਗੜ ਨੇ ਰੋਡ ਸ਼ੋ ਕੀਤੀ ਸ਼ਮੂਲੀਅਤ ਕੀਤੀ | ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਮਾਨਯੋਗ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਇਸ ਤੋਂ ਪਹਿਲਾਂ ਭਾਰੀ ਗਿਣਤੀ ਵਿਚ ਵਰਕਰਾਂ ਨੇ ਰੋਡ ਸ਼ੋਅ ਕੀਤਾ ਗਿਆ, ਜਿਸ ਨੂੰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਸੰਬੋਧਨ ਕਰਦਿਆਂ ਲੋਕ ਹਿਤ ਵਿਚ ਕੀਤੇ ਕੰਮਾਂ ਦੇ ਸੰਬੰਧ ਵਿਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ | ਇਸ ਰੋਡ ਸ਼ੋ ਵਿਚ ਵੱਡੀ ਗਿਣਤੀ 'ਚ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਜਿੱਤ ਪੱਕੀ ਹੈ, ਐਲਾਨ ਹੋਣਾ ਬਾਕੀ ਹੈ | ਇਸ ਮੌਕੇ ਸੂਬਾ ਸਕੱਤਰ ਐੱਸ.ਸੀ. ਵਿੰਗ ਤੇ ਇੰਚਾਰਜ ਮਾਲਵਾ ਈਸਟ ਜੋਨ ਅਮਰੀਕ ਸਿੰਘ ਬੰਗੜ, ਤੋਂ ਇਲਾਵਾ ਅਵਤਾਰ ਸਿੰਘ ਹਲਕਾ ਕੁਆਰਡੀਨੇਟਰ ਐੱਸ.ਸੀ. ਵਿੰਗ ਸਨੌਰ, ਅਮਨਦੀਪ ਜੌਲੀ, ਤੁਰਪ ਚੰਦ, ਗੁਰਦੀਪ ਸਿੰਘ, ਗੁਰਮੇਲ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਅਨੰਦ ਨਗਰ 'ਚ ਸੜਕ ਨਿਰਮਾਣ ਕਾਰਜ ਦੀ ਸ਼ੁਰੂਆਤ ਅਗਲੀ ਖ਼ਬਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਪੰਜੋਲਾ ਤੇ ਬਲਬੇੜਾ ਮੰਡੀਆਂ ਦਾ ਦੌਰਾ
Ad Position 24