ਭਾਦਸੋਂ, 1 ਨਵੰਬਰ (ਪ੍ਰਦੀਪ ਦੰਦਰਾਲਾ)-ਹਰ ਮਹੀਨੇ ਦੀ ਤਰ੍ਹਾਂ ਇਸ ਮਾਹ ਵੀ ਸੰਤ ਬਾਵਾ ਪੂਰਨ ਦਾਸ ਦੇ ਤਪ ਅਸਥਾਨ ਫ਼ਕੀਰੋ ਕੇ ਬਖਸ਼ਿਸ-ਏ-ਤਖਤ ਗੁਰਦੁਆਰਾ ਗੁਫਾਸਰ ਰੋੜੇਵਾਲ ਸਾਹਿਬ 'ਚ ਗੱਦੀਨਸ਼ੀਨ ਬਾਬਾ ਗੁਰਚਰਨ ਸਿੰਘ ਦੀ ਅਗਵਾਈ 'ਚ ਦਸਮੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸਮੇਂ ਬਾਬਾ ਗੁਰਚਰਨ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਿਆਂ ਸੇਵਾ-ਸਿਮਰਨ ਦੇ ਧਾਰਨੀ ਬਣਨ ਲਈ ਪ੍ਰੇਰਿਆ | ਇਸ ਮੌਕੇ ਰਣਬੀਰ ਸਿੰਘ ਖੱਟੜਾ ਆਈ.ਜੀ., ਲਖਵੀਰ ਸਿੰਘ ਲੌਟ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬਲਵਿੰਦਰ ਸਿੰਘ ਕੰਗ ਸਰਪੰਚ, ਸੁਖਦੀਪ ਸਿੰਘ ਟੋਡਰਮਾਜਰਾ ਮੋਹਾਲੀ, ਸਾਹਿਬ ਸਿੰਘ ਕੰਗ, ਨੰਬਰਦਾਰ ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਕਾਲਾ, ਨੰਬਰਦਾਰ ਜਗਤਾਰ ਸਿੰਘ, ਜਸਮਿੰਦਰ ਸਿੰਘ ਕਾਠਮੱਠੀ, ਚਰਨਜੀਤ ਸਿੰਘ ਟਿਵਾਣਾ, ਬਲਜੀਤ ਸਿੰਘ ਰੋੜੇਵਾਲ, ਦਰਸ਼ਨ ਸਿੰਘ ਪੰਚ, ਗੁਰਜੰਟ ਸਿੰਘ ਸੇਖੋਂ, ਹਰਵਿੰਦਰ ਸਿੰਘ ਖਰੌੜ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |