17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਨੰਨ੍ਹੇ ਤਾਰਿਆਂ ਦੀ ਚਮਕ ਨਾਲ ਰੌਸ਼ਨ ਹੋਇਆ 'ਦ ਕਿੰਡਰਗਾਰਟਨ' ਦਾ ਖੇਡ ਮੈਦਾਨ

Ad Position 21
No active advertisement
ਅਜੀਤ ਡੈਸਕ 02-11-2025
ਨਾਭਾ, 1 ਨਵੰਬਰ (ਜਗਨਾਰ ਸਿੰਘ ਦੁਲੱਦੀ) ਪਿਛਲੇ ਦਿਨੀਂ ਨਾਭਾ ਸਥਿਤ 'ਦ ਕਿੰਡਰਗਾਰਟਨ' 'ਚ ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਦੀ ਅਗਵਾਈ ਹੇਠ ਸਪੋਰਟਸ ਮੀਟ ਕਰਵਾਈ ਗਈ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅੰਸੂ ਬਾਂਸਲ ਵਲੋਂ ਦੀਪ ਜਗਾ ਕੇ ਕੀਤੀ ਗਈ | ਉਪਰੰਤ ਸਕੂਲ ਪ੍ਰਾਰਥਨਾ, ਰੰਗ-ਬਿਰੰਗੇ ਗੁਬਾਰੇ ਉਡਾਉਣ ਅਤੇ ਆਤਿਸ਼ਬਾਜ਼ੀ ਨਾਲ ਸਮਾਰੋਹ ਦੀ ਸ਼ੁਰੂਆਤ ਹੋਈ | ਇਸ ਤੋਂ ਬਾਅਦ ਸਕੂਲ ਦੇ ਪ੍ਰਤਿਭਾਵਾਨ ਬੱਚਿਆਂ ਵਲੋਂ ਮਸ਼ਾਲ ਜਲਾਈ ਗਈ | ਪੂਰੇ ਦਿਨ ਦੌਰਾਨ ਵਿਦਿਆਰਥੀਆਂ ਵਲੋਂ ਪੂਰੀ ਲਗਨ ਅਤੇ ਜੋਸ਼ ਨਾਲ ਵੱਖ-ਵੱਖ ਖੇਡਾਂ 'ਚ ਜਿਵੇਂ 100 ਮੀਟਰ, 200 ਮੀਟਰ, 400 ਮੀਟਰ ਦੌੜਾਂ, ਲੰਮੀ ਛਾਲ ਅਤੇ ਟਗ ਆਫ ਵਾਰ ਵਿਚ ਭਾਗ ਲਿਆ ਗਿਆ | ਇਸ ਤੋਂ ਇਲਾਵਾ ਬੱਚਿਆਂ ਲਈ ਮਜ਼ੇਦਾਰ ਅਤੇ ਰਚਨਾਤਮਿਕ ਮੁਕਾਬਲੇ ਜਿਵੇਂ ਹਰਡਲ ਹੂਪ ਹਾਪ, ਬੈਲੂਨ ਬਲਿਟਜ, ਬਾਲ ਐਂਡ ਕੋਨ ਕ੍ਰੇਜ, ਹੌਪੀ ਬਾਲ ਰਨ, ਕ੍ਰਾਲ ਟੂ ਗਲੋਰੀ, ਸਾਕਸ ਸਪੋਰਟ ਸਪਿ੍ੰਟ, ਬਾਲ ਆਨ ਅ ਬੁੱਕ, ਕੱਪ ਬੈਲੈਂਸਰ, ਹੂਪ ਹੱਸਲ, ਵ੍ਹੀਲਬੈਰੋ ਰੇਸ ਅਤੇ ਟੈਂਡਮ ਟਰੌਟ ਨੇ ਸਭ ਦਾ ਮਨੋਰੰਜਨ ਕੀਤਾ | ਸਕੂਲ ਡਾਇਰੈਕਟਰ ਅੰਸੂ ਬਾਂਸਲ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ, ਜਿੱਤ ਜਾਂ ਹਾਰ ਨਾਲੋਂ ਵੱਧ ਮਹੱਤਵਪੂਰਨ ਭਾਗੀਦਾਰੀ ਦੀ ਭਾਵਨਾ ਅਤੇ ਖੁਸ਼ੀ ਦਾ ਅਨੁਭਵ ਹੈ | ਹੈਡਮਿਸਟ੍ਰੈੱਸ ਦਿਵਿਆ ਸ਼ਰਮਾ ਨੇ ਕਿਹਾ ਕਿ ਅੱਜ ਦਾ ਇਹ ਸਮਾਰੋਹ ਇਕ ਅਜਿਹਾ ਦਿਨ ਬਣਿਆ, ਜਿਸ 'ਚ ਹਰ ਬੱਚੇ ਨੇ ਆਪਣੇ ਅੰਦਰਲੇ ਖਿਡਾਰੀ ਨੂੰ ਪਹਿਚਾਣਿਆ ਅਤੇ ਮਹਿਸੂਸ ਕੀਤਾ ਕਿ ਉਹ ਸਭ ਵਿਜੇਤਾ ਹਨ |
Ad Position 22
No active advertisement
ਪਿਛਲੀ ਖ਼ਬਰ ਸਕਾਲਰਜ਼ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਸ਼ਤਰੰਜ ਮੁਕਾਬਲਿਆਂ 'ਚ ਜਿੱਤੇ 5 ਸੋਨ ਤਗਮੇ ਅਗਲੀ ਖ਼ਬਰ ਤਰਨ ਤਾਰਨ ਦੀ ਜ਼ਿਮਨੀ ਚੋਣ ਭਾਜਪਾ ਵੱਡੇ ਫ਼ਰਕ ਨਾਲ ਜਿੱਤੇਗੀ- ਡਾ. ਦਲਬੀਰ ਸਿੰਘ ਰੰਧਾਵਾ
Ad Position 24