20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਨਾਭਾ 'ਚ ਬਾਪੂ ਲਾਲ ਸਿੰਘ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ

Ad Position 21
No active advertisement
ਨਾਭਾ ਵਿਖੇ ਸਵ. ਬਾਪੂ ਲਾਲ ਸਿੰਘ ਦੀ ਬਰਸੀ ਮੌਕੇ ਕਰਵਾਏ ਸਮਾਗਮ ਦੀਆਂ ਤਸਵੀਰਾਂ | ਤਸਵੀਰਾਂ : ਜਗਨਾਰ ਸਿੰਘ ਦੁਲੱਦੀ <br/> 03-11-2025
ਨਾਭਾ, 2 ਨਵੰਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਪਿਤਾ ਸਵਰਗੀ ਬਾਪੂ ਲਾਲ ਸਿੰਘ ਦੀ ਪਹਿਲੀ ਬਰਸੀ 'ਤੇ ਸਮੂਹ ਪਰਿਵਾਰ ਵਲੋਂ ਨਾਭਾ ਦੇ ਇਤਿਹਾਸਿਕ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਸਮੇਤ ਕਈ ਵੱਖ-ਵੱਖ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ | ਇਸ ਸਮਾਗਮ ਦੌਰਾਨ ਸੰਤ ਬਾਬਾ ਕਸ਼ਮੀਰਾ ਸਿੰਘ ਅਲਹੌਰਾਂ ਸਾਹਿਬ ਵਾਲਿਆਂ ਨੇ ਕਥਾ ਕੀਰਤਨ ਦੁਆਰਾ ਕੀਤੀ ਗਈ ਜਿਸ ਦੌਰਾਨ ਬਾਪੂ ਲਾਲ ਸਿੰਘ ਦੀ ਆਤਮਿਕ ਸਾਂਤੀ ਲਈ ਅਰਦਾਸ ਕੀਤੀ ਗਈ | ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬਾਪੂ ਲਾਲ ਸਿੰਘ ਵਰਗੇ ਸੱਚੇ ਸੇਵਾਦਾਰ ਲੋਕਾਂ ਦੀ ਸਿੱਖਿਆ 'ਤੇ ਪਰਵਰਿਸ਼ ਕਰਦੇ ਹਨ ਜੋ ਜਨਤਾ ਦੀ ਸੇਵਾ ਨੂੰ ਆਪਣਾ ਧਰਮ ਮੰਨਦੇ ਹਨ | ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਸਿਰਫ ਸੱਤਾ ਹਾਸਲ ਕਰਨ ਦਾ ਸਾਧਨ ਨਹੀਂ, ਸੇਵਾ ਦਾ ਸਾਧਨ ਹੋਣਾ ਚਾਹੀਦਾ ਹੈ | ਸੰਧਵਾਂ ਨੇ ਗੁਰਦੇਵ ਸਿੰਘ ਦੇਵ ਮਾਨ ਦੀ ਪਰਵਰਿਸ਼ ਬਾਰੇ ਜੋੜਿਆ ਕਿ ਇਹੋ ਜਿਹੇ ਮਾਤਾ-ਪਿਤਾ ਹੀ ਬੱਚਿਆਂ ਨੂੰ ਜ਼ਿੰਮੇਵਾਰ ਅਤੇ ਨਿਮਰ ਨਾਗਰਿਕ ਬਣਾਉਂਦੇ ਹਨ | ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਵਿਚ ਸੰਗਤ ਦੀ ਭੂਮਿਕਾ ਨੂੰ ਸਰਾਹਿਆ | ਉਨ੍ਹਾਂ ਕਿਹਾ ਕਿ ਜਿਵੇਂ ਬਾਪੂ ਨੇ ਜਨਤਾ ਦੀ ਸੇਵਾ ਇਮਾਨਦਾਰੀ ਨਾਲ ਕੀਤੀ, ਉਸੇ ਰਾਹ 'ਤੇ ਤੁਰਨਾ ਸਾਡਾ ਫ਼ਰਜ਼ ਹੈ | ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਆਪਣੇ ਪਿਤਾ ਬਾਪੂ ਲਾਲ ਸਿੰਘ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਬਾਪੂ ਨੇ ਹਮੇਸ਼ਾ ਸਾਦਗੀ, ਮਿਹਨਤ ਤੇ ਸਚਾਈ ਦਾ ਪਾਠ ਪੜ੍ਹਾਇਆ | ਉਨ੍ਹਾਂ ਨੇ ਦੱਸਿਆ ਕਿ ਜਲਦ ਹੀ ਬਾਪੂ ਲਾਲ ਸਿੰਘ ਫਾਊਾਡੇਸ਼ਨ ਬਣਾਈ ਜਾ ਰਹੀ ਹੈ, ਜਿਸ ਰਾਹੀਂ ਗਰੀਬ ਬੱਚਿਆਂ ਨੂੰ ਸਿੱਖਿਆ ਲਈ ਸਾਈਕਲਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਹ ਆਸਾਨੀ ਨਾਲ ਸਕੂਲ ਜਾ ਸਕਣ |
ਦੇਵ ਮਾਨ ਨੇ ਇਹ ਵੀ ਐਲਾਨ ਕੀਤਾ ਕਿ ਜਲਦ ਹੀ ਉਹ ਆਪਣੀ ਕਵਿਤਾ ਦੀ ਕਿਤਾਬ ਰਿਲੀਜ਼ ਕਰਨਗੇ, ਜਿਸ ਵਿਚ ਉਨ੍ਹਾਂ ਨੇ ਆਪਣੀ ਮਾਤਾ ਅਤੇ ਪਿਤਾ ਨੂੰ ਸਮਰਪਿਤ ਰਚਨਾਵਾਂ ਸ਼ਾਮਿਲ ਕੀਤੀਆਂ ਹਨ | ਇਸ ਮੌਕੇ ਉਨ੍ਹਾਂ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਸਮਾਗਮ ਵਿਚ ਸੰਤ ਬਾਬਾ ਕਸ਼ਮੀਰ ਸਿੰਘ, ਸੰਤ ਬਾਬਾ ਨਰਿੰਦਰ ਸਿੰਘ ਅਲਹੌਰਾਂ ਸਾਹਿਬ, ਐਡਵੋਕੇਟ ਗਿਆਨ ਸਿੰਘ ਮੂੰਗੋ, ਕਰਨਵੀਰ ਸਿੰਘ ਟਿਵਾਣਾ, 'ਆਪ' ਆਗੂ ਤੇਜਿੰਦਰ ਸਿੰਘ ਖਹਿਰਾ, ਗੁਰਦੀਪ ਸਿੰਘ ਦੀਪਾ, ਮਨਪ੍ਰੀਤ ਸਿੰਘ ਧਾਰੋਂਕੀ, ਚੇਅਰਮੈਨ ਗੁਰਦੀਪ ਸਿੰਘ ਟਿਵਾਣਾ, ਹਰੀ ਸਿੰਘ ਐਮ.ਡੀ. ਪ੍ਰੀਤ ਗਰੁੱਪ, ਚਰਨ ਸਿੰਘ ਰਲਹਨ ਐਮ.ਡੀ. ਮਲਕੀਤ ਕੰਬਾਈਨ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਡੀ.ਐਸ.ਪੀ. ਮਨਦੀਪ ਕੌਰ ਚੀਮਾ, ਚਰਨ ਸਿੰਘ ਐਮ.ਡੀ. ਮਲਕੀਤ ਕੰਬਾਈਨ, ਗੁਰਮੇਲ ਕੌਰ ਧਰਮ ਪਤਨੀ ਅਮਰ ਸਿੰਘ ਚਮਕੀਲਾ, ਬਲਤੇਜ ਸਿੰਘ ਸਰਾਂ, ਸਾਬਕਾ ਚੇਅਰਮੈਨ ਲਖਬੀਰ ਸਿੰਘ ਲੋਟ, ਜਗਤ ਸਿੰਘ ਬਰਸਟ, ਅਮਨ ਗਰਗ, ਵਿਨੋਦ ਕੁਮਾਰ ਠੇਕੇਦਾਰ, ਇੰਦਰਜੀਤ ਸਿੰਘ, ਰਾਜਵਿੰਦਰ ਕੌਰ, ਹਰਸਿਮਰਨ ਸਿੰਘ, ਅਮਨਦੀਪ ਕੋਟ ਕਲਾਂ, ਰਾਜਿੰਦਰ ਪਾਲੀਆਂ, ਰਾਜੀਵ ਸੌਜਾ, ਜਤਿੰਦਰ ਧਾਰੋਂਕੀ, ਓਾਕਾਰ ਸਿੰਘ ਅਗੌਲ, ਮੇਜਰ ਸਿੰਘ ਤੂੰਗਾ, ਕੁਲਵੀਰ ਸਿੰਘ ਦੀਵਾਨਗੜ, ਸਿਮਰਨ ਸਿੰਘ ਚੌਧਰੀ ਮਾਜਰਾ, ਗੁਰਬਖਸ਼ਿਸ ਸਿੰਘ ਭੱਟੀ, ਮਨਪ੍ਰੀਤ ਸਿੰਘ ਐੱਮ.ਡੀ. ਕਰਤਾਰ ਕੰਬਾਈਨ, ਨਰਿੰਦਰ ਬਾਂਸਲ, ਬ੍ਰਹਮ ਕੁਮਾਰੀ ਆਸ਼ਰਮ ਤੋਂ ਭੈਣ, ਅਜੇ ਸਿੰਘ, ਪੰਕਜ ਪੱਪੂ ਸਮਾਜ ਸੇਵੀ, ਤੇਜਿੰਦਰ ਸਿੰਘ ਖਹਿਰਾ, ਮਨਪ੍ਰੀਤ ਸਿੰਘ, ਅਸ਼ੋਕ ਬਾਂਸਲ, ਅਮਰਜੀਤ ਕੌਰ ਸਾਹਨੀ, ਰਾਜਵਿੰਦਰ ਕੌਰ ਖਰੌੜ, ਇੰਸਪੈਕਟਰ ਸਰਬਜੀਤ ਸਿੰਘ ਚੀਮਾ, ਇੰਸਪੈਕਟਰ ਜਸਵਿੰਦਰ ਸਿੰਘ ਖੋਖਰ, ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ, ਅਜੈਬ ਸਿੰਘ, ਮਨਪ੍ਰੀਤ ਸਿੰਘ ਧਾਰੋਂਕੀ ਪ੍ਰਧਾਨ ਟਰੱਕ ਯੂਨੀਅਨ, ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ, ਧਰਮਿੰਦਰ ਸਿੰਘ ਸੁੱਖੇਵਾਲ, ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਅਸ਼ੋਕ ਕੁਮਾਰ ਬਿੱਟੂ, ਹਰਪ੍ਰੀਤ ਸਿੰਘ ਪ੍ਰੀਤ, ਰਾਮ ਕਿ੍ਸਨ ਭੱਲਾ, ਅਮਨਦੀਪ ਸਿੰਘ ਬਲਾਕ ਪ੍ਰਧਾਨ ਸਰਪੰਚ ਯੂਨੀਅਨ ਆਦਿ ਤੋਂ ਇਲਾਵਾ ਹਲਕੇ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਭੰਗ ਕਰਨਾ ਪੰਜਾਬ ਤੇ ਪੰਜਾਬੀਆਂ ਵਿਰੁੱਧ ਕੇਂਦਰ ਸਰਕਾਰ ਦੀ ਨਫ਼ਰਤ ਦਾ ਪ੍ਰ... ਅਗਲੀ ਖ਼ਬਰ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਇੰਦਰਜੀਤ ਸਿੰਘ ਸੰਧੂ ਨੇ ਕੀਤੀ ਮੁਲਾਕਾਤ
Ad Position 24