19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸ੍ਰੀ ਵਿਸ਼ਵਕਰਮਾ ਪ੍ਰਕਾਸ਼ ਦਿਵਸ ਮਨਾਇਆ

ਪਟਿਆਲਾ, 19 ਸਤੰਬਰ (ਅ. ਸ.

Ad Position 21
No active advertisement
ਅਜੀਤ ਡੈਸਕ 20-09-2026
ਪਟਿਆਲਾ, 19 ਸਤੰਬਰ (ਅ. ਸ. ਆਹਲੂਵਾਲੀਆ)-ਵਿਸ਼ਵਕਰਮਾ ਮੰਦਿਰ ਲਾਹੌਰੀ ਗੇਟ ਪਟਿਆਲਾ ਵਲੋਂ ਭਗਵਾਨ ਸ੍ਰੀ ਵਿਸ਼ਵਕਰਮਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਵਕਰਮਾ ਪੁਰਾਣ ਕਥਾ ਗਿਆਨ ਗੰਗਾ 4 ਦਿਨ ਦਾ ਪ੍ਰੋਗਰਾਮ ਮੰਦਿਰ ਟਰੱਸਟ ਚੇਅਰਮੈਨ ਸੁਰਜੀਤ ਸਿੰਘ ਮਹਿਲ, ਪ੍ਰਧਾਨ ਸਰਬਜੀਤ ਸਿੰਘ ਧੀਮਾਨ ਦੀ ਅਗਵਾਈ ਅਧੀਨ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ 14 ਸਿਤੰਬਰ ਦਿਨ ਸੋਮਵਾਰ ਤੋਂ ਵਿਸ਼ਵਕਰਮਾ ਮੰਦਿਰ ਲਾਹੌਰੀ ਗੇਟ ਪਟਿਆਲਾ ਤੋਂ ਕਲਸ਼ ਯਾਤਰਾ ਆਰੀਆ ਸਮਾਜ ਤੱਕ ਕੱਢਣ ਤੋਂ ਸ਼ੁਰੂ ਹੋਈ ਅਤੇ ਦੁਬਾਰਾ ਵਿਸ਼ਵਕਰਮਾ ਮੰਦਿਰ ਵਿਖੇ ਸਮਾਪਤ ਹੋਈ ਅਤੇ ਰੋਜ਼ਾਨਾ 4 ਤੋਂ 6 ਵਜੇ ਤੱਕ ਵਿਸ਼ਵਕਰਮਾ ਪੁਰਾਣ ਦਾ ਪਾਠ ਅਤੇ ਕਥਾ ਪੰਡਿਤ ਓਮ ਪ੍ਰਕਾਸ਼ ਸ਼ਾਸ਼ਤਰੀ ਅਤੇ ਕੀਰਤਨ ਮੰਡਲੀ ਵੱਲੋਂ ਭਗਵਾਨ ਸ੍ਰੀ ਵਿਸ਼ਵਕਰਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਵਿਸ਼ਵਕਰਮਾ ਪੂਜਾ ਦਿਵਸ ਨੂੰ ਭਗਵਾਨ ਸ੍ਰੀ ਵਿਸ਼ਵਕਰਮਾ ਪੁਰਾਣ ਦਾ ਪਾਠ ਦੇ ਭੋਗ ਉਪਰੰਤ ਹਵਨ ਯੱਗ ਸਰਬਜੀਤ ਸਿੰਘ ਧੀਮਾਨ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਕਰਵਾਇਆ ਗਿਆ। ਹਵਨ ਉਪਰੰਤ ਭਗਵਾਨ ਸ੍ਰੀ ਵਿਸ਼ਵਕਰਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਰੱਖੜਾ ਨੂੰ ਹਲਕਾ ਸਮਾਣਾ ਦਾ ਇੰਚਾਰਜ ਬਣਾਏ ਜਾਣ ’ਤੇ ਬੰਗੜ ਵਲੋਂ ਵਧਾਈ ਅਗਲੀ ਖ਼ਬਰ ਕਿਸਾਨਾਂ ਨੇ ਝੋਨੇ ਦੀ ਤੁਰੰਤ ਖ਼ਰੀਦ ਤੇ ਪ੍ਰਬੰਧ ਕਰਨ ਲਈ ਦਿੱਤਾ ਮੰਗ ਪੱਤਰ
Ad Position 24