19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਆਸਰਾ ਵੈਲਫੇਅਰ ਸੁਸਾਇਟੀ ਨੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ

ਬਨੂੜ, 19 ਸਤੰਬਰ (ਭੁਪਿੰਦਰ ਸਿੰਘ)- ਆਸਰਾ ਵੈਲਫੇਅਰ ਸੁਸਾਇਟੀ ਬਨੂੜ ਵਲੋਂ ਆਰਥਿਕ ਤੌਰ ’ਤੇ ਲੋੜਵੰਦ ਪਰਿਵਾਰਾਂ ਦੀਆਂ ਦੋ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਮਰਜੀਨਾ ਪੁੱਤਰੀ ਮਹਿੰਦਰ ਸਿੰਘ ਪਿੰਡ ਜੜੋਤ ਦਾ ਅਨੰਦ ਕਾਰਜ ਜਸਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਬਟੋਲੀ ਤੇ ਸੰਜਨਾ ਪੁਤਰੀ ਅਮਰਜੀਤ ਸਿੰਘ ਪਿੰਡ ਬਟੋਲੀ ਦੇ ਸ਼ੁਭ ਅਨੰਦ ਕਾਰਜ ਇਸ਼ਾਂਤ ਪੁੱਤਰ ਦੀਪਕ ਵਾਸੀ ਪਟਿਆਲਾ ਨਾਲ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਸੰਪੂਰਨ ਹੋਵੇ।

Ad Position 21
No active advertisement
ਅਜੀਤ ਡੈਸਕ 20-09-2026
ਬਨੂੜ, 19 ਸਤੰਬਰ (ਭੁਪਿੰਦਰ ਸਿੰਘ)- ਆਸਰਾ ਵੈਲਫੇਅਰ ਸੁਸਾਇਟੀ ਬਨੂੜ ਵਲੋਂ ਆਰਥਿਕ ਤੌਰ ’ਤੇ ਲੋੜਵੰਦ ਪਰਿਵਾਰਾਂ ਦੀਆਂ ਦੋ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਮਰਜੀਨਾ ਪੁੱਤਰੀ ਮਹਿੰਦਰ ਸਿੰਘ ਪਿੰਡ ਜੜੋਤ ਦਾ ਅਨੰਦ ਕਾਰਜ ਜਸਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਬਟੋਲੀ ਤੇ ਸੰਜਨਾ ਪੁਤਰੀ ਅਮਰਜੀਤ ਸਿੰਘ ਪਿੰਡ ਬਟੋਲੀ ਦੇ ਸ਼ੁਭ ਅਨੰਦ ਕਾਰਜ ਇਸ਼ਾਂਤ ਪੁੱਤਰ ਦੀਪਕ ਵਾਸੀ ਪਟਿਆਲਾ ਨਾਲ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਸੰਪੂਰਨ ਹੋਵੇ। ਇਸ ਮੌਕੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੁੱਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਤੇ ਗੁਰਦੁਆਰਾ ਸਿੰਘ ਸ਼ਹੀਦਾਂ ਬਾਂਡਿਆ ਬਸੀ ਦੇ ਮੁੱਖ ਸੇਵਾਦਾਰ ਬਾਬਾ ਦਿਲਬਾਗ ਸਿੰਘ ਨੇ ਆਸਰਾ ਵੈਲਫੇਅਰ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸੁਸਾਇਟੀ ਪਿਛਲੇ ਲੰਮੇ ਸਮੇਂ ਤੋਂ ਅਜਿਹੇ ਕਾਰਜ ਕਰਵਾਉਂਦੀ ਆ ਰਹੀ ਹੈ। ਇਸ ਮੌਕੇ ਉਨ੍ਹਾਂ ਨਵ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇ ਕੇ ਵਧਾਈਆਂ ਦਿੱਤੀਆਂ। ਇਸ ਮੌਕੇ ਥਾਣਾ ਮੁੱਖੀ ਅਕਾਸ਼ਦੀਪ ਸ਼ਰਮਾ, ਹਲਕਾ ਘਨੌਰ ਤੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਐਸ. ਜੀ. ਪੀ. ਸੀ. ਮੈਂਬਰ ਸੁਰਜੀਤ ਸਿੰਘ ਗੜ੍ਹੀ, ਸ਼੍ਰੋਅਦ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਪਰਵਿੰਦਰ ਸਿੰਘ ਨਿਊਜੀਲੈਂਡ, ਅਮਰੀਕ ਸਿੰਘ ਘੜਾਮਾ, ਖਜਾਨ ਸਿੰਘ ਹੁਲਕਾ, ਬਲਵਿੰਦਰ ਸਿੰਘ ਮੋਟੇਮਾਜਰਾ, ਟੋਨੀ ਰੁੜਕਾ, ਜਗਤਾਰ ਸਿੰਘ ਲੱਖੀ ਨੰਡਿਆਲੀ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਨਵ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਅੰਤ ਵਿਚ ਸੁਸਾਇਟੀ ਦੇ ਪ੍ਰਧਾਨ ਜਗਤਾਰ ਸਿੰਘ ਜੱਗੀ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਾਭਾ ਫਲਾਈਓਵਰ ਦੇ ਕਾਰਜਾਂ ਦਾ ਵਿਧਾਇਕ ਦੇਵ ਮਾਨ ਵਲੋਂ ਨਿਰੀਖਣ 22 ਸਤੰਬਰ ਤੋਂ ਖੋਲ੍ਹੀ ਜਾਵੇਗੀ ਆਵਾਜਾਈ ਅਗਲੀ ਖ਼ਬਰ ਰੱਖੜਾ ਨੂੰ ਹਲਕਾ ਸਮਾਣਾ ਦਾ ਇੰਚਾਰਜ ਬਣਾਏ ਜਾਣ ’ਤੇ ਬੰਗੜ ਵਲੋਂ ਵਧਾਈ
Ad Position 24