ਪਟਿਆਲਾ, 21 ਨਵੰਬਰ (ਮਨਦੀਪ ਸਿੰਘ ਖਰÏੜ)-ਮੱਧ ਪ੍ਰਦੇਸ਼ ਤੋਂ 51 ਹਜਾਰ ਨਸ਼ੀਲੀਆਂ ਗੋਲੀਆਂ ਰੇਲ ਰਾਹੀਂ ਲੈ ਕੇ ਪੰਜਾਬ ਆ ਰਹੇ ਮੁਲਜ਼ਮ ਨੂੰ ਸੀ. ਆਈ. ਈ. ਰੇਲਵੇ ਦੇ ਮੁਖੀ ਜਤਿੰਦਰ ਸਿੰਘ ਅਤੇ ਥਾਣਾ ਰੇਲਵੇ ਦੇ ਐਸ. ਐਚ. ਓ. ਦਿਲਬਾਗ ਸਿੰਘ ਸੇਖੋਂ ਦੀ ਟੀਮ ਰਾਜਪੁਰਾ ਤੋਂ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮ ਦੀ ਪਛਾਣ ਪ੍ਰਮੋਦ ਵਾਸੀ ਮੱਧ ਪ੍ਰਦੇਸ਼ ਵਜੋਂ ਹੋਈ ਹੈ | ਇਸ ਸੰਬੰਧੀ ਰੇਲਵੇ ਦੇ ਡੀ. ਐਸ. ਪੀ. ਗੁਰਦੀਪ ਸਿੰਘ ਨੇ ਪਟਿਆਲਾ ਵਿਖੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਰੇਲਵੇ ਪੁਲਿਸ ਦੀ ਟੀਮ ਨੇ ਉਕਤ ਮੁਲਜ਼ਮ ਨੂੰ ਰੇਲਵੇ ਸਟੇਸ਼ਨ ਰਾਜਪੁਰਾ ਤੋਂ ਗਿ੍ਫ਼ਤਾਰ ਕੀਤਾ ਹੈ | ਮੁੱਢਲੀ ਪੁੱਛ ਪੜਤਾਲ ਦÏਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਪ੍ਰਮੋਦ ਇਹ ਨਸ਼ੀਲੀਆਂ ਗੋਲੀਆਂ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਗਵਾਲੀਅਰ ਤੋਂ ਲੈ ਕੇ ਆਇਆ ਸੀ | ਫਿਲਹਾਲ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮੁਲਜ਼ਮ ਨੇ ਇਹ ਨਸ਼ੀਲੀਆਂ ਗੋਲੀਆਂ ਪੰਜਾਬ ਵਿਚ ਕਿਸੇ ਨੂੰ ਸਪਲਾਈ ਕਰਨੀਆਂ ਸੀ | ਇਸ ਸੰਬੰਧੀ ਪੁਲਿਸ ਰਿਮਾਂਡ ਦÏਰਾਨ ਮੁਲਜ਼ਮ ਤੋਂ ਪੁੱਛ ਪੜਤਾਲ ਕਰ ਰਹੀ ਹੈ | ਜਾਂਚ ਪੂਰੀ ਹੋਣ ਉਪਰੰਤ ਇਸ ਕੇਸ ਨਾਲ ਜੁੜੇ ਹਰ ਇਕ ਵਿਅਕਤੀ ਨੂੰ ਮਾਮਲੇ 'ਚ ਨਾਮਜ਼ਦ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਪੁਲਿਸ ਹਾਲੇ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਇੰਨੀ ਵੱਡੀ ਗਿਣਤੀ 'ਚ ਨਸ਼ੀਲੀਆਂ ਗੋਲੀਆਂ ਪਹਿਲੀ ਵਾਰ ਲੈ ਕੇ ਆਇਆ ਹੈ ਜਾਂ ਪਹਿਲਾਂ ਵੀ ਅਜਿਹੀਆਂ ਗੋਲੀਆਂ ਦੀ ਸਪਲਾਈ ਪੰਜਾਬ ਵਿਚ ਕਰਦਾ ਹੈ | ਰੇਲਵੇ ਪੁਲਿਸ ਇਸ ਕੇਸ ਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ |