14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਹਾਈ ਕੋਰਟ ਵਲੋਂ ਵਿਰੋਧੀਆਂ ਨੂੰ ਝਟਕਾ-ਆਰ. ਜੀ. ਐਮ. ਸੀ. ਦੀ ਅੱਜ ਹੋਵੇਗੀ ਈ.ਜੀ.ਐਮ. <br/>

Ad Position 21
No active advertisement
ਅਜੀਤ ਡੈਸਕ 22-11-2025
aਪਟਿਆਲਾ, 21 ਨਵੰਬਰ (ਮਨਦੀਪ ਸਿੰਘ ਖਰੌੜ)-ਰਾਜਿੰਦਰਾ ਜਿੰਮਖਾਨਾ ਤੇ ਮਹਿੰਦਰਾ ਕਲੱਬ 'ਚ ਗਰਮਾਹਟ ਅੱਜ ਵੀ ਸਿਖਰ 'ਤੇ ਰਹੀ | ਮੈਨੇਜਮੈਂਟ ਨੂੰ ਟਾਰਗੇਟ ਕਰ ਰਹੀ ਵਿਰੋਧੀ ਧਿਰ ਨੂੰ ਹਾਈ ਕੋਰਟ ਤੇ ਪਟਿਆਲਾ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ | ਵਿਰੋਧੀ ਧਿਰ ਦੇ ਕੁਝ ਮੈਂਬਰ ਵੱਖ-ਵੱਖ ਪਟੀਸ਼ਨਾਂ ਲੈ ਕੇ ਈ. ਜੀ. ਐਮ. ਨੂੰ ਰੁਕਵਾਉਣ ਲਈ ਦੋਵੇਂ ਕੋਰਟਾਂ 'ਚ ਪੁੱਜੇ ਸਨ | ਮੈਨੇਜਮੈਂਟ ਵਿਰੋਧੀਆਂ ਦੀ ਪਟੀਸ਼ਨ ਹਾਈ ਕੋਰਟ ਨੇ ਰੱਦ ਕੀਤੀ, ਉੱਥੇ ਪਟਿਆਲਾ ਕੋਰਟ ਨੇ ਵੀ ਕੋਈ ਵੀ ਰਾਹਤ ਨਹੀਂ ਦਿੱਤੀ ਅਤੇ ਮੈਨੇਜਮੈਂਟ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਈ. ਜੀ. ਐਮ. ਕਰਵਾਉਣ ਦੇ ਆਦੇਸ਼ ਦਿੱਤੇ ਹਨ | ਮੈਨੇਜਮੈਂਟ ਵਲੋਂ ਰੱਖੀ ਗਈ ਈ. ਜੀ. ਐਮ. ਨੂੰ ਰੱਦ ਕਰਵਾਉਣ ਲਈ ਇਕ ਵਿਰੋਧੀ ਧੜੇ ਵਲੋਂ ਇਸ ਈ. ਜੀ. ਐਮ. ਨੂੰ ਝੂਠ ਦਾ ਪੁਲੰਦਾ ਦੱਸ ਕੇ ਹਾਈ ਕੋਰਟ ਤੇ ਜ਼ਿਲ੍ਹਾ ਕੋਰਟ 'ਚ ਵੱਖ-ਵੱਖ ਪਟੀਸ਼ਨਾਂ ਦਾਇਰ ਕੀਤੀਆਂ ਸਨ, ਜਿਸ 'ਚ ਜੋ ਵਿਰੋਧੀ ਧਿਰ ਅੱਜ ਤੱਕ ਮੈਨੇਜਮੈਂਟ 'ਤੇ ਇਲਜ਼ਾਮ ਲਗਾਉਂਦਾ ਆ ਰਿਹਾ ਹੈ, ਨੂੰ ਕੋਰਟਾਂ ਅੰਦਰ ਵਧਾ ਚੜਾ ਕੇ ਪੇਸ਼ ਕੀਤਾ ਗਿਆ ਸੀ | ਦੋਵਾਂ ਥਾਵਾਂ ਇਸ ਕੇਸ ਦੀਆਂ ਸੁਣਵਾਈਆਂ ਮੁਕੰਮਲ ਹੋਈਆਂ | ਮੈਨੇਜਮੈਂਟ ਨੇ ਵੀ ਆਪਣੇ ਵਕੀਲਾਂ ਰਾਹੀਂ ਆਪਣਾ ਸਮੁੱਚਾ ਪੱਖ ਰੱਖਿਆ, ਜਿਸ ਤੋਂ ਬਾਅਦ ਹਾਈ ਕੋਰਟ ਨੇ ਜਿਥੇ ਵਿਰੋਧੀਆਂ ਦੀਆਂ ਪਟੀਸ਼ਨਾਂ ਨੂੰ ਰੱਦ ਕੀਤਾ, ਉੱਥੇ ਜ਼ਿਲ੍ਹਾ ਕੋਰਟ ਨੇ ਵੀ ਈ. ਜੀ. ਐਮ. 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ |
ਕੋਰਟ ਨੇ ਸੱਚ ਸਾਹਮਣੇ ਲਿਆਂਦਾ-ਦੀਪਕ ਕੰਪਾਨੀ : ਆਰ. ਜੀ. ਐਮ. ਸੀ. ਦੇ ਪ੍ਰਧਾਨ ਦੀਪਕ ਕੰਪਾਨੀ ਵਲੋਂ ਦੋਵੇਂ ਕੋਰਟਾਂ ਦੇ ਫ਼ੈਸਲਿਆਂ 'ਤੇ ਕੋਰਟਾਂ ਦਾ ਧੰਨਵਾਦ ਕਰਦਿਆਂ ਆਖਿਆ ਹੈ ਕਿ ਹਾਈ ਕੋਰਟ ਤੇ ਪਟਿਆਲਾ ਕੋਰਟ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ |
290 ਮੈਂਬਰ ਪੂਰੇ ਹੋਣ 'ਤੇ ਹੀ ਸ਼ੁਰੂ ਹੋਵੇਗੀ ਈ. ਜੀ. ਐਮ.-ਵਿਕਾਸ ਪੁਰੀ : ਆਰ. ਜੀ. ਐਮ. ਸੀ. ਦੇ ਮੀਤ ਪ੍ਰਧਾਨ ਵਿਕਾਸ ਪੁਰੀ ਨੇ ਆਖਿਆ ਹੈ ਕਿ ਈ. ਜੀ. ਐਮ. 'ਚ 2900 ਮੈਂਬਰਾਂ ਨੂੰ ਹੀ ਸੱਦਾ ਪੱਤਰ ਭੇਜਿਆ ਗਿਆ ਹੈ ਤੇ ਆਰ. ਓ. ਸੀ. ਦੇ ਨਿਯਮਾਂ ਅਨੁਸਾਰ ਜਦੋਂ ਤੱਕ 290 ਮੈਂਬਰ ਯਾਨੀ ਕਿ 10 ਫ਼ੀਸਦੀ ਮੈਂਬਰ ਪੂਰੇ ਨਹੀ ਹੋਣਗੇ, ਉਦੋਂ ਤੱਕ ਈ. ਜੀ. ਐਮ. ਸ਼ੁਰੂ ਨਹੀਂ ਕੀਤੀ ਜਾਵੇਗੀ | ਉਨ੍ਹਾਂ ਆਖਿਆ ਕਿ ਪੂਰੀ ਸਰਬਸੰਮਤੀ ਨਾਲ ਅਸੀ ਅਹਿਮ ਮਤੇ ਪਾਸ ਕਰਾਂਗੇ |
ਵਿਰੋਧੀਆਂ ਦੇ ਅਸਲੀ ਚਿਹਰੇ ਨੰਗੇ ਹੋਏ-ਪਵਨ ਨਾਗਰਥ : ਆਰ. ਜੀ. ਐਮ. ਸੀ. ਦੇ ਸੀਨੀਅਰ ਮੈਂਬਰ ਤੇ ਸਮਾਜ ਸੇਵਕ ਪਵਨ ਨਾਗਰਥ ਨੇ ਇਸ ਮੌਕੇ ਆਖਿਆ ਕਿ ਰਾਜਿੰਦਰਾ ਜਿੰਮਖਾਨਾ ਕਲੱਬ 'ਚ ਘਟੀਆ ਰਾਜਨੀਤੀ ਕਰਨ ਵਾਲਿਆਂ ਦੇ ਵਿਰੋਧੀ ਚਿਹਰੇ ਨੰਗੇ ਹੋ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਕਰੌਦੀਆਂ ਪਿੰਡ 'ਚ ਬਰੋਟਾ ਪੁੱਟਣ ਦਾ ਮਾਮਲਾ ਬੀ. ਡੀ. ਪੀ. ਓ. ਦੋਰਾਹਾ ਪੁੱਜਾ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਲਵੰਡੀ ਸਾਬੋ ਤੋਂ ਪਟਿਆਲਾ ਪੁੱਜੇ ਨਗਰ ਕੀਰਤਨ ਦਾ ਭਰਵਾਂ ਸਵਾਗਤ <br/>
Ad Position 24