ਪਾਇਲ, 21 ਨਵੰਬਰ (ਪੱਤਰ ਪ੍ਰੇਰਕ)-ਨੇੜਲੇ ਪਿੰਡ ਕਰੌਂਦੀਆਂ 'ਚ ਪੰਚਾਇਤੀ ਜਗ੍ਹਾ ਵਿੱਚ ਖੜਾ ਬਰੋਟਾ ਪੁੱਟਣ ਦਾ ਮਾਮਲਾ ਬੀ. ਡੀ. ਪੀ. ਓ. ਦਫ਼ਤਰ ਦੋਰਾਹਾ ਵਿਖੇ ਪੁੱਜ ਗਿਆ ਹੈ¢ ਸ਼ਿਕਾਇਤਕਰਤਾ ਚੰਨਪ੍ਰੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਕਰੌਦੀਆਂ ਨੇ ਇੱਕ ਲਿਖਤੀ ਦਰਖਾਸਤ ਬੀ. ਡੀ. ਪੀ. ਓ. ਦੋਰਾਹਾ ਨੂੰ ਦਿੰਦਿਆਂ ਦੱਸਿਆ ਕਿ ਲੰਘੀ ਰਾਤ ਦੇ ਹਨੇਰੇ 'ਚ ਪਿੰਡ ਦੀ ਪੰਚਾਇਤੀ ਜਗ੍ਹਾ ਵਿਚ ਲੱਗੇ 20 ਸਾਲ ਪੁਰਾਣੇ ਬਰੋਟੇ ਨੂੰ ਜੇ. ਸੀ. ਬੀ. ਮਸ਼ੀਨ ਨਾਲ ਪੁੱਟਣ ਦੀ ਜਾਣਕਾਰੀ ਦਿੱਤੀ ਹੈ¢ ਦਰਖਾਸਤਕਾਰ ਚੰਨਪ੍ਰੀਤ ਸਿੰਘ ਨੇ ਕਿਹਾ ਕਿ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਰਾਤ ਦੇ ਹਨੇਰੇ ਵਿਚ ਬਰੋਟੇ ਨੂੰ ਜੇ. ਸੀ. ਬੀ. ਮਸ਼ੀਨ ਨਾਲ ਪੁੱਟਿਆ ਗਿਆ ਹੈ ¢ ਉਨ੍ਹਾਂ ਬੀ. ਡੀ. ਪੀ. ਓ. ਤੋਂ ਮੰਗ ਕੀਤੀ ਹੈ ਕਿ ਬਰੋਟਾ ਪੁੱਟਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ¢ ਜਦੋਂ ਸ਼ਾਮਲਾਤ ਜ਼ਮੀਨ ਚੋਂ ਬਰੋਟਾ ਪੁੱਟਣ ਸੰਬੰਧੀ ਮੌਜੂਦਾ ਸਰਪੰਚ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਅਗਿਆਨਤਾ ਪ੍ਰਗਟਾਉਂਦਿਆਂ ਕਿਹਾ ਕਿ ਮੈਨੂੰ ਇਸ ਬਾਰੇ ਕੁੱਝ ਨਹੀਂ ਪਤਾ¢ ਇੱਥੇ ਇਹ ਵੀ ਦੱਸਣਯੋਗ ਹੈ ਕਿ ਦਰਖਤ ਪੁੱਟਣ ਤੋਂ ਪਹਿਲਾ ਬੀ. ਡੀ. ਪੀ. ਓ. ਅਤੇ ਜੰਗਲਾਤ ਵਿਭਾਗ ਕੋਲੋਂ ਮਨਜ਼ੂਰੀ ਲੈਣੀ ਹੁੰਦੀ ਹੈ¢ ਜਦੋਂ ਇਸ ਸੰਬੰਧੀ ਬੀ. ਡੀ. ਪੀ. ਓ. ਦੋਰਾਹਾ ਸੁਮਰਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਰੋਟਾ ਪੁੱਟਣ ਸੰਬੰਧੀ ਕੋਈ ਦਰਖਾਸਤ ਨਹੀਂ ਮਿਲੀ¢