14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪਿੰਡ ਮਾਣਕੀ ਦੇ ਦੋ ਵਰਗਾਂ ਵਿਚਕਾਰ ਗੰਦੇ ਪਾਣੀ ਦੇ ਨਿਕਾਸ ਦਾ ਝਗੜਾ ਹੁਣ ਸੜਕਾਂ 'ਤੇ ਪਹੁੰਚਿਆ

Ad Position 21
No active advertisement
ਅਜੀਤ ਡੈਸਕ 22-11-2025
ਸਮਰਾਲਾ, 21 ਨਵੰਬਰ (ਗੋਪਾਲ ਸੋਫਤ)-ਪਿਛਲੇ ਕਈ ਮਹੀਨਿਆਂ ਤੋਂ ਨਜ਼ਦੀਕੀ ਪਿੰਡ ਮਾਣਕੀ ਦੇ ਦੋ ਵਰਗਾਂ ਵਿਚ ਪਾਣੀ ਦੇ ਨਿਕਾਸ ਨੂੰ ਲੈ ਕੇ ਚਲ ਰਿਹਾ ਝਗੜਾ ਹੁਣ ਪਿੰਡ ਵਿਚ ਹੁਣ ਸ਼ਹਿਰ ਦੀਆਂ ਸੜਕਾਂ 'ਤੇ ਆ ਗਿਆ ਹੈ¢ ਪਿੰਡ ਵਿਚ ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਦੋ ਵਰਗਾਂ ਵਿਚ ਪੈਦਾ ਹੋਏ ਰੇੜਕੇ ਕਾਰਨ ਅੱਜ ਪਿੰਡ ਦੇ ਇੱਕ ਵਰਗ ਨੇ ਪੰਚਾਇਤ ਦੀ ਅਗਵਾਈ ਵਿਚ ਸਮਰਾਲਾ ਦੇ ਮੁੱਖ ਚੌਂਕ ਵਿਚ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ¢ ਭਾਵੇਂ ਇੱਕ ਪਾਸੇ ਐੱਸ. ਸੀ. ਵਰਗ ਪਾਣੀ ਦੇ ਨਿਕਾਸ ਲਈ ਉਨ੍ਹਾਂ ਦੇ ਘਰਾਂ ਵੱਲ ਬਣਾਏ ਇਕ ਟੋਭੇ ਵਿਚ ਪਾਣੀ ਸੁੱਟਣ ਲਈ ਪਾਈਆਂ ਜਾ ਰਹੀਆਂ ਪਾਈਪਾਂ ਦੇ ਵਿਰੋਧ ਵਿਚ ਡਟਿਆ ਹੋਇਆ ਹੈ | ਪਰ ਅੱਜ ਸਮਰਾਲਾ ਦੇ ਮੁੱਖ ਚੌਂਕ ਵਿਚ ਧਰਨਾ ਦੇਣ ਵਾਲੇ ਦੂਸਰੇ ਵਰਗ ਦੀ ਅਗਵਾਈ ਐੱਸ. ਸੀ. ਵਰਗ ਦੀ ਸਰਪੰਚ ਵਲੋਂ ਕੀਤੀ ਜਾ ਰਹੀ ਸੀ¢ ਧਰਨਾਕਾਰੀ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਪਿੰਡ ਵਿਚ ਪਾਣੀ ਦੇ ਨਿਕਾਸ ਲਈ ਪਾਈਪਾਂ ਪਾਉਣ ਦਾ ਕੰਮ ਮੁਕੰਮਲ ਕਰਨ ਦਿੱਤਾ ਜਾਵੇ¢ ਪਿੰਡ ਦੀ ਸਰਪੰਚ ਦੇ ਪਤੀ ਸਨੀ ਪ੍ਰੀਤ ਸਿੰਘ ਨੇ ਦੱਸਿਆ ਕਿ ਬਰਸਾਤ ਦਾ ਪਾਣੀ ਗੁਰਦੁਆਰਾ ਸਾਹਿਬ ਵਿਚ ਦਾਖਲ ਹੋ ਜਾਂਦਾ ਹੈ¢ ਇਸ ਲਈ ਬਰਸਾਤ ਦੇ ਪਾਣੀ ਲਈ ਇੱਕ ਹੋਰ ਛੱਪਰ ਵਿਚ ਅੰਡਰਗਰਾਊਾਡ ਪਾਈਪਾਂ ਰਾਹੀ ਪਾਉਣ ਦਾ ਕੰਮ ਦੂਸਰੇ ਭਾਈਚਾਰੇ ਦੇ ਲੋਕਾਂ ਨੇ ਰੋਕ ਦਿੱਤਾ ਹੈ¢ ਜਦ ਕਿ ਆਪ ਦਾ ਇਹ ਪਾਣੀ ਟਰੀਟਮੈਂਟ ਕਰਨ ਉਪਰੰਤ ਸਿੰਚਾਈ ਲਈ ਦੂਸਰੇ ਟੋਭੇ ਵਿਚ ਪਾਉਣ ਦੀ ਯੋਜਨਾ ਹੈ¢ ਪਿੰਡ ਦੇ ਸਾਬਕਾ ਸਰਪੰਚ ਬਹਾਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 14-15 ਲੱਖ ਰੁਪਿਆ ਇਕੱਠਾ ਕਰ ਕੇ ਬਰਸਾਤ ਦੇ ਪਾਣੀ ਦੇ ਨਿਕਾਸ ਲਈ ਪਾਈਪਾਂ ਪਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚੋਂ ਇਕ ਪਾਸੇ ਨੂੰ 1500 ਫੁੱਟ ਅਤੇ ਦੂਸਰੇ ਪਾਸੇ ਨੂੰ 1200 ਫੁੱਟ ਪਾਈਪ ਪਾਈ ਜਾ ਚੁੱਕੀ ਹੈ | ਜਦ ਕਿ ਸਿਰਫ਼ ਪੰਜ ਕੁ ਸੋ ਫੁੱਟ ਹੋਰ ਪਾਈਪ ਲਾਈਨ ਪਾਉਣ ਦਾ ਕੰਮ ਬਾਕੀ ਰਹਿੰਦਾ ਹੈ¢ ਉਨ੍ਹਾਂ ਕਿਹਾ ਕਿ ਪਿੰਡ ਦੇ ਗੁਰੂ ਘਰ ਸਮੇਤ ਤਿੰਨ ਪਿੰਡਾਂ ਦਾ ਸਾਂਝਾ ਡਾਕਘਰ, ਡਿਸਪੈਂਸਰੀ ਅਤੇ ਸਹਿਕਾਰੀ ਸਭਾ ਇਕੋ ਥਾਂ ਲਾਗੇ-ਲਾਗੇ ਹਨ ਅਤੇ ਇੱਥੇ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਇਹ ਪਾਈਪਾਂ ਪਾਈਆਂ ਜਾ ਰਹੀਆਂ ਹਨ¢ ਉਨ੍ਹਾਂ ਕਿਹਾ ਕਿ ਪਿੰਡ ਵਿਚ ਕਿਸੇ ਨੇ ਗਾਲੀ ਗਲੋਚ ਨਹੀਂ ਕੀਤੀ ਅਤੇ ਨਾ ਹੀ ਕਿਸੇ ਨੇ ਕੋਈ ਭੱਦਾ ਸ਼ਬਦ ਬੋਲਿਆ ਸੀ | ਪਰ ਪ ਹਰ ਤੀਸਰੇ ਐੱਸ. ਸੀ. ਐਕਟ ਅਧੀਨ ਕੇਸ ਦਰਜ ਕਰਵਾਉਣ ਦੀ ਮੰਗ ਲਈ ਧਰਨਾ ਲਾ ਦਿੱਤਾ ਜਾਂਦਾ ਹੈ¢ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਧਰਨਾਕਾਰੀਆਂ ਦੀ ਮੰਗ ਹੈ ਕਿ ਬਾਕੀ ਰਹਿੰਦੀ ਪਾਈਪ ਲਾਈਨ ਪਾਉਣ ਦਾ ਕੰਮ ਮੁਕੰਮਲ ਕੀਤਾ ਜਾਣ ਦਿੱਤਾ ਜਾਵੇ ਅਤੇ ਬਾਕੀ ਰਹਿੰਦੀ ਪਾਈਪ ਲਾਈਨ ਦਾ ਕੰਮ ਮੁਕੰਮਲ ਹੋਣ ਤੱਕ ਧਰਨਾ ਜਾਰੀ ਰਹੇਗਾ¢ ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਵਲੋਂ ਮਸਲੇ ਦਾ ਕੋਈ ਹੱਲ ਨਾ ਕੀਤਾ ਗਿਆ | ਫਿਰ ਇਹ ਧਰਨਾ ਲੰਮਾ ਸਮਾਂ ਵੀ ਚਲ ਸਕਦਾ ਹੈ ਅਤੇ ਉਹ ਹਾਈਵੇ ਨੂੰ ਵੀ ਜਾਮ ਕਰਨਗੇ¢ ਬਾਅਦ ਵਿਚ ਪੁਲਿਸ ਵਲੋਂ ਇਨਸਾਫ਼ ਦੇਣ ਦਾ ਭਰੋਸਾ ਦੇਣ ਉਪਰੰਤ ਧਰਨਾਕਾਰੀਆਂ ਨੇ ਧਰਨਾ ਖ਼ਤਮ ਕਰ ਦਿੱਤਾ¢
Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ ਨਾਲ਼ 2027 'ਚ ਪੰਜਾਬ ਅੰਦਰ ਤੀਸਰੀ ਧਿਰ ਦੀ ਸਰਕਾਰ ਬਣਨੀ ਤੈਅ-ਰੁਪਾਲੋਂ ਅਗਲੀ ਖ਼ਬਰ ਕਰੌਦੀਆਂ ਪਿੰਡ 'ਚ ਬਰੋਟਾ ਪੁੱਟਣ ਦਾ ਮਾਮਲਾ ਬੀ. ਡੀ. ਪੀ. ਓ. ਦੋਰਾਹਾ ਪੁੱਜਾ
Ad Position 24