ਸ਼੍ਰੋਮਣੀ ਅਕਾਲੀ ਦਲ ਪੀ. ਏ. ਸੀ. ਦੇ ਟਹਿਲ ਸਿੰਘ ਔਜਲਾ ਮੈਂਬਰ ਨਿਯੁਕਤ
ਮਾਛੀਵਾੜਾ ਸਾਹਿਬ, 13 ਅਗਸਤ (ਰਾਜਦੀਪ ਸਿੰਘ ਅਲਬੇਲਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਮਾਛੀਵਾੜਾ ਤੋਂ ਸੀਨੀਅਰ ਆਗੂ ਟਹਿਲ ਸਿੰਘ ਔਜਲਾ ਨੂੰ ਸ਼੍ਰੋਮਣੀ ਅਕਾਲੀ ਦਲ ਪੀ. ਏ.
ਮਾਛੀਵਾੜਾ ਸਾਹਿਬ, 13 ਅਗਸਤ (ਰਾਜਦੀਪ ਸਿੰਘ ਅਲਬੇਲਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਮਾਛੀਵਾੜਾ ਤੋਂ ਸੀਨੀਅਰ ਆਗੂ ਟਹਿਲ ਸਿੰਘ ਔਜਲਾ ਨੂੰ ਸ਼੍ਰੋਮਣੀ ਅਕਾਲੀ ਦਲ ਪੀ. ਏ. ਸੀ. ਦਾ ਮੈਂਬਰ ਨਿਯੁਕਤ ਕੀਤਾ ਹੈ। ਟਹਿਲ ਸਿੰਘ ਔਜਲਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਇਹ ਮਾਣ ਦੇ ਕੇ ਨਿਵਾਜਿਆ ਹੈ। ਪੀ. ਏ. ਸੀ. ਦੇ ਮੈਂਬਰ ਨਿਯੁਕਤ ਹੋਣ ‘ਤੇ ਟਹਿਲ ਸਿੰਘ ਔਜਲਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਮਹੇਸ਼ਇੰਦਰ ਗਰੇਵਾਲ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸਾਬਕਾ ਪ੍ਰਧਾਨ ਆੜ੍ਹਤੀ ਐਸੋਸ਼ੀਏਸ਼ਨ ਹਰਜਿੰਦਰ ਸਿੰਘ ਖੇੜਾ, ਸਾਬਕਾ ਪ੍ਰਧਾਨ ਅਮਰੀਕ ਸਿੰਘ ਔਜਲਾ, ਨੰਬਰਦਾਰ ਦਰਸ਼ਨ ਸਿੰਘ ਮਿੱਠੇਵਾਲ, ਨੰਬਰਦਾਰ ਅਰੁਣ ਲੂਥਰਾ, ਅਰਵਿੰਦਰਪਾਲ ਸਿੰਘ ਵਿੱਕੀ, ਨਰਿੰਦਰ ਸਿੰਘ ਧੰਨੋਆ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਐਡਵੋਕੇਟ ਗੁਰਜੀਤ ਸਿੰਘ ਮਿੱਠੇਵਾਲ, ਕੁਲਜਿੰਦਰ ਸਿੰਘ ਖੇੜਾ, ਵਿਨੀਤ ਜੈਨ, ਸੁਰਜੀਤ ਕਾਹਲੋਂ, ਮਿੰਟੂ ਸਿੰਘ ਰਾਮਗੜ੍ਹ, ਹਰਵਿੰਦਰ ਸ਼ੇਰੀਆਂ, ਅਮਰ ਸਿੰਘ ਹੇਡੋਂ, ਗੁਰਮੀਤ ਗਰੇਵਾਲ ਨੇ ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਨੇ ਯੋਗ ਆਗੂ ਨੂੰ ਅਹੁਦਾ ਦੇ ਕੇ ਮਾਣ ਬਖ਼ਸ਼ਿਆ ਹੈ।