ਧੌਲ ਖ਼ੁਰਦ ਵਿਖੇ ਮੀਤਕੇ ਗੋਤਰ ਦੇ ਵਡੇਰਿਆਂ ਦੇ ਜੋੜ ਮੇਲੇ ’ਤੇ ਸਮਾਗਮ 1 ਨੂੰ
ਮਲੌਦ, 20 ਅਕਤੂਬਰ (ਸਹਾਰਨ ਮਾਜਰਾ)-ਸਮੂਹ ਪ੍ਰਬੰਧਕ ਕਮੇਟੀ ਅਸਥਾਨ ਮੀਤਕੇ ਗੋਤ ਪਿੰਡ ਧੌਲ ਖ਼ੁਰਦ ਵਲੋਂ ਸਮੁੱਚੇ ਭਾਈਚਾਰੇ, ਇਲਾਕਾ ਅਤੇ ਨਗਰ ਨਿਵਾਸੀਆਂ ਦੇ ਵੱਡੇ ਸਹਿਯੋਗ ਸਦਕਾ ਪੰਜਾਬ ਦੇ ਨਾਮੀਂ ਗੋਤ ਮੀਤਕੇ ਦੇ ਵਡੇਰਿਆਂ ਸੰਤ ਬਾਬਾ ਮੀਤਦਾਸ ਜੀ ਅਤੇ ਮਾਤਾ ਜੀ ਦੀ ਨਿੱਘੀ ਯਾਦ ਵਿੱਚ ਸਲਾਨਾ ਜੋੜ ਮੇਲੇ ਤੇ ਵਿਸ਼ਾਲ ਸਮਾਗਮ ਮੀਤਕੇ ਗੋਤ ਦੇ ਅਸਥਾਨਾਂ ਵੱਡਾ ਧੌਲ ਮਾਜਰਾ ਰੋਡ ਪਿੰਡ ਧੌਲ ਖੁਰਦ ਵਿਖੇ 1 ਨਵੰਬਰ ਨੂੰ ਕਰਵਾਏ ਜਾ ਰਹੇ ਹਨ। ਪ੍ਰਬੰਧਕ ਬਾਬਾ ਮੇਜਰ ਸਿੰਘ ਮੀਤਕੇ, ਅਮਰਜੀਤ ਸਿੰਘ, ਜਗਮੋਹਨ ਸਿੰਘ ਪਾਲ, ਮਾ.
ਕ
ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਕੌਰ।
ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕ ਬਾਬਾ ਮੇਜਰ ਸਿੰਘ ਮੀਤ। ਤਸਵੀਰ ਸਹਾਰਨ ਮਾਜਰਾ
21-10-2026
ਮਲੌਦ, 20 ਅਕਤੂਬਰ (ਸਹਾਰਨ ਮਾਜਰਾ)-ਸਮੂਹ ਪ੍ਰਬੰਧਕ ਕਮੇਟੀ ਅਸਥਾਨ ਮੀਤਕੇ ਗੋਤ ਪਿੰਡ ਧੌਲ ਖ਼ੁਰਦ ਵਲੋਂ ਸਮੁੱਚੇ ਭਾਈਚਾਰੇ, ਇਲਾਕਾ ਅਤੇ ਨਗਰ ਨਿਵਾਸੀਆਂ ਦੇ ਵੱਡੇ ਸਹਿਯੋਗ ਸਦਕਾ ਪੰਜਾਬ ਦੇ ਨਾਮੀਂ ਗੋਤ ਮੀਤਕੇ ਦੇ ਵਡੇਰਿਆਂ ਸੰਤ ਬਾਬਾ ਮੀਤਦਾਸ ਜੀ ਅਤੇ ਮਾਤਾ ਜੀ ਦੀ ਨਿੱਘੀ ਯਾਦ ਵਿੱਚ ਸਲਾਨਾ ਜੋੜ ਮੇਲੇ ਤੇ ਵਿਸ਼ਾਲ ਸਮਾਗਮ ਮੀਤਕੇ ਗੋਤ ਦੇ ਅਸਥਾਨਾਂ ਵੱਡਾ ਧੌਲ ਮਾਜਰਾ ਰੋਡ ਪਿੰਡ ਧੌਲ ਖੁਰਦ ਵਿਖੇ 1 ਨਵੰਬਰ ਨੂੰ ਕਰਵਾਏ ਜਾ ਰਹੇ ਹਨ। ਪ੍ਰਬੰਧਕ ਬਾਬਾ ਮੇਜਰ ਸਿੰਘ ਮੀਤਕੇ, ਅਮਰਜੀਤ ਸਿੰਘ, ਜਗਮੋਹਨ ਸਿੰਘ ਪਾਲ, ਮਾ. ਜੰਗੀਰ ਸਿੰਘ, ਰਾਮਆਸਰਾ ਸਿੰਘ ਆਦਿ ਮੈਂਬਰਾਂ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਸਮੇਂ ਵੱਡੀ ਗਿਣਤੀ ਵਿੱਚ ਮੀਤਕੇ ਗੋਤ ਨਾਲ ਸੰਬੰਧਿਤ ਸੂਬੇ ਭਰ ਤੋਂ ਸ਼ਰਧਾਲੂ ਸੇਵਕ ਇਸ ਅਸਥਾਨ ’ਤੇ ਪੁੱਜ ਕੇ ਆਪਣੀਆਂ ਮੰਨਤਾਂ ਮੰਨਦੇ ਹਨ ਅਤੇ ਮਹਾਂਪੁਰਖ਼ ਉਨ੍ਹਾਂ ਦੀਆਂ ਮਨੋਕਾਮਨਾਵਾਂ ਨੂੰ ਪੂਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ 1 ਨਵੰਬਰ ਨੂੰ ਸਵੇਰੇ 8.30 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਜਾਣਗੇ। ਜਿਨ੍ਹਾਂ ਦੇ 10.15 ਵਜੇ ਦੇ ਕਰੀਬ ਭੋਗ ਪਾਏ ਜਾਣਗੇ। ਉਪਰੰਤ ਸੰਤ ਮਹਾਂਪੁਰਸ਼ ਕੀਰਤਨ ਦੀਵਾਨ ਸਜਾਉਣਗੇ। ਪੰਥ ਦੇ ਹੋਰ ਕਈ ਮਹਾਨ ਰਾਗੀ, ਢਾਡੀ ਜੱਥੇ ਵੀ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਇਸ ਤੋਂ ਇਲਾਵਾ ਜਨਰਲ ਬਿਮਾਰੀਆਂ ਦਾ ਚੈੱਕਅੱਪ ਕੈਂਪ ਵੀ ਲਗਾਇਆ ਜਾਵੇਗਾ।